ਸਿੰਗਾਪੁਰ (ਭਾਸ਼ਾ)— ਸਿੰਗਾਪੁਰ ਵਿਚ ਇਕ ਨਾਬਾਲਗ ਕੁੜੀ ਨਾਲ ਸਹਿਮਤੀ ਨਾਲ ਯੌਨ ਸੰਬੰਧ ਬਣਾਉਣ ਦੇ ਦੋਸ਼ 'ਚ 3 ਭਾਰਤੀਆਂ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮਾਮਲਾ 2016 ਦਾ ਹੈ, ਉਸ ਸਮੇਂ ਨਾਬਾਲਗ ਕੁੜੀ ਦੀ ਉਮਰ 13 ਸਾਲ ਸੀ। ਇਕ ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ।
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਵਿਚ ਕਿਹਾ ਗਿਆ ਹੈ ਕਿ ਗਿੱਲ ਗੁਰਜੰਤ ਸਿੰਘ (25) ਅਤੇ ਸੁਰਜੀਤ ਸਿੰਘ (29) ਨੂੰ ਇਸ ਅਪਰਾਧ ਲਈ 15-15 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉੱਥੇ ਹੀ ਜੁਗਰਾਜ ਸਿੰਘ (33) ਨੂੰ ਸਿੰਗਾਪੁਰੀ ਨਾਬਾਲਗ ਕੁੜੀ ਨਾਲ ਮਾੜਾ ਵਤੀਰਾ ਕਰਨ ਦੇ ਦੋਸ਼ 'ਚ 8 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਖਬਰ ਮੁਤਾਬਕ 14 ਸਾਲ ਦੀ ਘੱਟ ਉਮਰ ਦੀ ਕੁੜੀ ਨਾਲ ਸਹਿਮਤੀ ਨਾਲ ਯੌਨ ਸੰਬੰਧ ਬਣਾਉਣ ਦੇ ਦੋਸ਼ੀਆਂ ਨੂੰ 20 ਸਾਲ ਤੱਕ ਦੀ ਕੈਦ ਅਤੇ ਜ਼ੁਰਮਾਨਾ ਜਾਂ ਬੈਂਤ ਮਾਰਨ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਇਸ 'ਚ ਕਿਹਾ ਗਿਆ ਹੈ ਕਿ ਤਿੰਨੋਂ ਭਾਰਤੀ ਨਿਰਮਾਣ ਖੇਤਰ ਵਿਚ ਕੰਮ ਕਰਨ ਵਾਲੇ ਮਜ਼ਦੂਰ ਹਨ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਭਾਰਤੀਆਂ ਦੀ ਕੁੜੀ ਨਾਲ ਮੁਲਾਕਾਤ ਮਈ 2016 'ਚ 'ਲਿਟਲ ਇੰਡੀਆ' 'ਚ ਹੋਈ ਸੀ, ਜਿੱਥੇ ਉਹ ਆਪਣੇ ਦੋਸਤਾਂ ਨਾਲ ਆਈ ਸੀ। ਪੀੜਤ ਕੁੜੀ ਦੀ ਮਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਮਾਮਲਾ ਦਰਜ ਹੋਇਆ।
ਚੀਨੀ ਸਰਕਾਰ ਨੇ ਸਟਰਿਪਰਸ ਪਰੰਪਰਾ 'ਤੇ ਲਗਾਈ ਪਾਬੰਦੀ
NEXT STORY