ਆਬੂ ਧਾਬੀ (ਬਿਊਰੋ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਰਹਿੰਦੇ ਹਨ ਅਤੇ ਕੰਮ ਕਰਦੇ ਹਨ। ਯੂ.ਏ.ਈ. ਵਿਖੇ ਅਜਮਾਨ ਵਿੱਚ ਇੱਕ ਭਾਰਤੀ ਟਰੱਕ ਡਰਾਈਵਰ ਦੀ ਕਿਸਮਤ ਉਦੋਂ ਅਚਾਨਕ ਬਦਲ ਗਈ, ਜਦੋਂ ਉਸ ਨੇ ਕਰੋੜਾਂ ਰੁਪਏ ਦੀ ਲਾਟਰੀ ਜਿੱਤ ਲਈ। ਆਪਣੀ ਇਸ ਬਦਲੀ ਕਿਸਮਤ 'ਤੇ ਮੁਜੀਬ ਚਿਰਥੋੜੀ ਨੂੰ ਯਕੀਨ ਹੀ ਨਹੀਂ ਆ ਰਿਹਾ। ਮੁਜੀਬ ਨੇ ਆਬੂ ਧਾਬੀ ਵਿੱਚ ਈਦ ਅਲ-ਫਿਤਰ ਦੇ ਦੂਜੇ ਦਿਨ ਆਯੋਜਿਤ ਬਿਗ ਟਿਕਟ ਰੈਫਲ ਡਰਾਅ ਸੀਰੀਜ਼ 239 ਵਿੱਚ 1 ਕਰੋੜ 20 ਲੱਖ ਦਿਰਹਮ (12 ਮਿਲੀਅਨ ਦਿਰਹਮ) ਜਿੱਤੇ ਹਨ। ਭਾਰਤੀ ਰੁਪਏ ਵਿੱਚ ਇਹ ਲਗਭਗ 24 ਕਰੋੜ 97 ਲੱਖ ਰੁਪਏ ਬਣਦੇ ਹਨ। ਇਸ ਦੇ ਇਲਾਵਾ ਦੋ ਹੋਰ ਭਾਰਤੀਆਂ ਨੇ ਲੱਕੀ ਡਰਾਅ ਜਿੱਤਿਆ। ਜਿਸ ਵਿੱਚ ਇੱਕ ਇਨਾਮ 20 ਕਰੋੜ ਅਤੇ ਇੱਕ 20 ਲੱਖ ਰੁਪਏ ਦਾ ਹੈ।
ਮੁਜੀਬ ਨੇ ਇਹ ਲੱਕੀ ਟਿਕਟ 22 ਅਪ੍ਰੈਲ ਨੂੰ ਖਰੀਦੀ ਸੀ, ਜਿਸ ਦਾ ਨੰਬਰ 229710 ਸੀ। ਲੱਕੀ ਡਰਾਅ ਜਿੱਤਣ ਤੋਂ ਬਾਅਦ, ਮੁਜੀਬ ਨੇ ਕਿਹਾ ਕਿ ਪਵਿੱਤਰ ਮਹੀਨੇ ਵਿਚ ਉਸ ਦੀ ਪ੍ਰਾਰਥਨਾ ਮਨਜ਼ੂਰ ਹੋ ਗਈ। ਉਸ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਰੋੜਪਤੀ ਬਣਨ ਦੀ ਉਮੀਦ ਨਹੀਂ ਕੀਤੀ। ਮੈਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਸੀ। ਮੈਂ ਆਪਣੇ ਕਰਜ਼ੇ ਮੋੜਨੇ ਹਨ। ਲੰਬੇ ਸਮੇਂ ਤੱਕ ਵਿਦੇਸ਼ ਵਿੱਚ ਕੰਮ ਕਰਨ ਤੋਂ ਬਾਅਦ ਮੈਂ ਕੇਰਲ ਵਿੱਚ ਆਪਣਾ ਘਰ ਬਣਾਉਣ ਵਿੱਚ ਕਾਮਯਾਬ ਹੋਇਆ ਹਾਂ। ਮੈਂ ਹੋਮ ਲੋਨ ਵੀ ਮੋੜਨਾ ਹੈ। ਹੁਣ ਮੈਂ ਆਪਣੇ ਸਾਰੇ ਕਰਜ਼ੇ ਚੁਕਾ ਸਕਦਾ ਹਾਂ ਅਤੇ ਸੁੱਖ ਦਾ ਸਾਹ ਲੈ ਸਕਦਾ ਹਾਂ। ਰਮਜ਼ਾਨ ਵਿੱਚ ਮੇਰੀ ਦੁਆ ਕਬੂਲ ਹੋ ਗਈ। ਪਰਮੇਸ਼ੁਰ ਨੇ ਸਾਡੀ ਪ੍ਰਾਰਥਨਾ ਸੁਣ ਲਈ।
ਪੜ੍ਹੋ ਇਹ ਅਹਿਮ ਖ਼ਬਰ - ਅਮਰੀਕਾ ਨੇ 'ਵਰਕ ਪਰਮਿਟ' ਸਬੰਧੀ ਕੀਤਾ ਵੱਡਾ ਐਲਾਨ, ਹਜ਼ਾਰਾਂ ਪ੍ਰਵਾਸੀ ਭਾਰਤੀਆਂ ਨੂੰ ਹੋਵੇਗਾ ਫ਼ਾਇਦਾ
1996 ਵਿਚ ਗਲਫ ਆਇਆ ਸੀ ਮੁਜੀਬ
ਮੁਜੀਬ ਨੇ ਦੱਸਿਆ ਕਿ ਉਹ ਪਹਿਲੀ ਵਾਰ 1996 'ਚ ਸਾਊਦੀ ਅਰਬ ਆਇਆ ਸੀ ਅਤੇ ਇੱਥੋਂ ਖਾੜੀ ਦੇਸ਼ਾਂ ਦੀ ਯਾਤਰਾ ਸ਼ੁਰੂ ਕੀਤੀ ਸੀ। 2006 ਵਿੱਚ ਉਹ ਯੂ.ਏ.ਈ. ਚਲਾ ਗਿਆ ਅਤੇ ਇੱਕ ਟਰੱਕ ਡਰਾਈਵਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਬੂ ਧਾਬੀ ਵਿੱਚ ਉਹ ਅਲ ਨਕਾ ਪੀਣ ਵਾਲੇ ਪਾਣੀ ਲਈ ਟੈਂਕਰ ਡਰਾਈਵਰ ਵਜੋਂ ਕੰਮ ਕਰ ਰਿਹਾ ਹੈ। ਉਸ ਨੇ ਹੁਣ ਤੱਕ ਬਹੁਤ ਸਾਦਾ ਜੀਵਨ ਬਤੀਤ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਇੰਝ ਹੀ ਰਹੇਗਾ।
ਦੋ ਸਾਲ ਤੋਂ ਅਜਮਾ ਰਿਹਾ ਸੀ ਕਿਸਮਤ
24 ਕਰੋੜ ਰੁਪਏ ਜਿੱਤਣ ਵਾਲਾ 49 ਸਾਲਾ ਮੁਜੀਬ ਕੇਰਲ ਦੇ ਮੱਲਾਪੁਰਮ ਜ਼ਿਲ੍ਹੇ ਦੇ ਮੇਲਾਤੂਰ ਸ਼ਹਿਰ ਦਾ ਰਹਿਣ ਵਾਲਾ ਹੈ। ਉਸ ਨੇ ਦੱਸਿਆ ਕਿ ਮੇਰੇ ਘਰ ਵਿਚ ਮਾਂ, ਚਾਰ ਭੈਣਾਂ, ਪਤਨੀ ਅਤੇ ਚਾਰ ਬੱਚੇ ਹਨ। ਮੈਂ ਲਗਭਗ ਦੋ ਸਾਲਾਂ ਤੋਂ ਟਿਕਟਾਂ ਖਰੀਦ ਰਿਹਾ ਹਾਂ। ਜਦੋਂ ਮੈਨੂੰ ਡਰਾਅ ਲਈ ਬੁਲਾਇਆ ਗਿਆ ਤਾਂ ਮੈਂ ਪੈਟਰੋਲ ਪੰਪ 'ਤੇ ਸੀ, ਜਿਸ ਕਾਰਨ ਮੈਂ ਫੋਨ ਨਹੀਂ ਚੁੱਕ ਸਕਿਆ ਪਰ ਜਦੋਂ ਮੈਂ ਦੁਬਾਰਾ ਫੋਨ ਕੀਤਾ ਅਤੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੈਂ 24 ਕਰੋੜ ਰੁਪਏ ਜਿੱਤ ਲਏ ਹਨ।ਇੱਥੇ ਦੱਸ ਦਈਏ ਦੋ ਹੋਰ ਭਾਰਤੀਆਂ ਨੇ ਡਰਾਅ ਜਿੱਤਿਆ।ਦੁਬਈ 'ਚ ਰਹਿਣ ਵਾਲੇ ਵਿਸ਼ਵਨਾਥ ਬਾਲਾਸੁਬਰਾਮਨੀਅਮ ਨੇ 10 ਲੱਖ ਦਿਰਹਮ ਯਾਨੀ ਕਰੀਬ 2 ਕਰੋੜ ਰੁਪਏ ਜਿੱਤੇ ਹਨ। ਦੂਜੇ ਪਾਸੇ ਰਾਸ ਅਲ ਖੈਮਾਹ ਦੇ ਰਹਿਣ ਵਾਲੇ ਜੈਪ੍ਰਕਾਸ਼ ਨਾਇਰ ਨੇ 1 ਲੱਖ ਦਿਰਹਾਮ ਦਾ ਤੀਜਾ ਇਨਾਮ ਜਿੱਤਿਆ, ਜੋ ਕਿ ਲਗਭਗ 20 ਲੱਖ ਰੁਪਏ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ ਅਤੇ ਤਾਮਿਲਨਾਡੂ ਦੇ 2 ਸਮੂਹਾਂ ਨੇ ਜਿੱਤਿਆ 'ਨਾਸਾ ਹਿਊਮਨ ਐਕਸਪਲੋਰੇਸ਼ਨ ਰੋਵਰ ਚੈਲੇਂਜ' ਮੁਕਾਬਲਾ
NEXT STORY