ਮਾਰੀਉਪੋਲ (ਭਾਸ਼ਾ)- ਯੂਕ੍ਰੇਨ ਦੇ ਬੰਦਰਗਾਹ ਸ਼ਹਿਰ ਮਾਰੀਉਪੋਲ ਵਿੱਚ ਬੁੱਧਵਾਰ ਨੂੰ ਇੱਕ ਹਸਪਤਾਲ ਉੱਤੇ ਰੂਸੀ ਹਵਾਈ ਹਮਲੇ ਵਿੱਚ ਇੱਕ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖ਼ਮੀ ਹੋ ਗਏ। ਸਿਟੀ ਕੌਂਸਲ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੱਖਣੀ ਬੰਦਰਗਾਹ ਸ਼ਹਿਰ ਵਿੱਚ ਹੋਏ ਹਮਲੇ ਵਿੱਚ ਗਰਭਵਤੀ ਔਰਤਾਂ ਅਤੇ ਡਾਕਟਰ ਜ਼ਖ਼ਮੀ ਹੋ ਗਏ ਅਤੇ ਬੱਚੇ ਮਲਬੇ ਹੇਠ ਦੱਬੇ ਗਏ। ਰਾਜਧਾਨੀ ਦੇ ਪੱਛਮ ਵਿਚ ਇਕ ਹੋਰ ਸ਼ਹਿਰ ਵਿਚ ਦੋ ਹਸਪਤਾਲਾਂ 'ਤੇ ਵੀ ਬੰਬ ਧਮਾਕੇ ਦੀ ਸੂਚਨਾ ਮਿਲੀ ਹੈ।
ਇਹ ਵੀ ਪੜ੍ਹੋ: ਰਾਸ਼ਟਰਪਤੀ ਜੇਲੇਂਸਕੀ ਦੇ ਤੇਵਰ ਪਏ ਨਰਮ, ਕਿਹਾ- ਨਾਟੋ ਦੀ ਮੈਂਬਰਸ਼ਿਪ ਨਹੀਂ ਮੰਗੇਗਾ ਯੂਕ੍ਰੇਨ
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਕਿਹਾ ਕਿ ਦੋ ਹਫ਼ਤੇ ਪਹਿਲਾਂ ਰੂਸੀ ਹਮਲਾ ਸ਼ੁਰੂ ਹੋਣ ਤੋਂ ਬਾਅਦ ਉਸ ਨੇ ਮੈਡੀਕਲ ਕੇਂਦਰਾਂ 'ਤੇ 18 ਹਮਲਿਆਂ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਰੂਸੀ ਫੌਜ ਨੇ ਯੂਕ੍ਰੇਨ ਦੇ ਸ਼ਹਿਰਾਂ ਦੀ ਘੇਰਾਬੰਦੀ ਤੇਜ਼ ਕਰ ਦਿੱਤੀ ਹੈ। ਇਸ ਦੌਰਾਨ, ਤੁਰਕੀ ਵੀਰਵਾਰ ਨੂੰ ਦੋਵਾਂ ਧਿਰਾਂ ਵਿਚਕਾਰ ਹੁਣ ਤੱਕ ਦੀ ਸਭ ਤੋਂ ਉੱਚੀ ਗੱਲਬਾਤ ਦੀ ਮੇਜ਼ਬਾਨੀ ਕਰ ਰਿਹਾ ਹੈ। ਰਾਸ਼ਟਰਪਤੀ ਰਜਬ ਤੈਯਬ ਏਰਦੋਆਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਉਨ੍ਹਾਂ ਦੇ ਯੂਕ੍ਰੇਨ ਦੇ ਹਮਰੁਤਬਾ ਦਮਿਤਰੀ ਕੁਲੇਬਾ ਵਿਚਕਾਰ ਮੁਲਾਕਾਤ "ਸਥਾਈ ਜੰਗਬੰਦੀ ਦਾ ਦਰਵਾਜ਼ਾ ਖੋਲ੍ਹ ਦੇਵੇਗੀ।" ਪਰ ਕੁਲੇਬਾ ਨੇ ਕਿਹਾ ਕਿ ਉਨ੍ਹਾਂਨੂੰ ਬਹੁਤੀ ਉਮੀਦ ਨਹੀਂ ਹੈ।
ਇਹ ਵੀ ਪੜ੍ਹੋ: 2 ਮਹੀਨੇ ਪਹਿਲਾਂ ਸੂਰ ਦਾ ਦਿਲ ਲਵਾਉਣ ਵਾਲੇ ਅਮਰੀਕੀ ਨਾਗਰਿਕ ਦੀ ਮੌਤ
ਉਥੇ ਹੀ ਉਪ ਗ੍ਰਹਿ ਮੰਤਰੀ ਵਾਦਿਮ ਡੇਨੀਸੇਂਕੋ ਨੇ ਕਿਹਾ ਕਿ ਗੱਲਬਾਤ ਤੋਂ ਪਹਿਲਾਂ ਕੀਵ ਦੇ ਪੱਛਮੀ ਸੈਕਟਰ 'ਚ ਤੋਪਖਾਨੇ ਨਾਲ ਗੋਲੇ ਸੁੱਟੇ ਜਾਣ ਦੀ ਆਵਾਜ਼ ਸੁਣੀ ਗਈ। ਉਨ੍ਹਾਂ ਨੇ ਯੂਕ੍ਰੇਨੀ ਟੀਵੀ ਚੈਨਲ ਰਾਡਾ ਨੂੰ ਦੱਸਿਆ ਕਿ ਰਾਜਧਾਨੀ ਦੇ ਬਾਹਰੀ ਇਲਾਕੇ ਵਿਚ ਲੋਕਾਂ ਲਈ ਇਕ "ਮੁਸ਼ਕਲ" ਰਾਤ ਸੀ ,ਜਦੋਂ ਰੂਸੀ ਬਲਾਂ ਨੇ ਮਿਲਟਰੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਪਰ ਫਿਰ ਰਿਹਾਇਸ਼ੀ ਇਲਾਕਿਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਯੂਕ੍ਰੇਨ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਮਾਰੀਉਪੋਲ ਵਿੱਚ ਇੱਕ ਮੈਡੀਕਲ ਕੰਪਲੈਕਸ 'ਤੇ ਹੋਏ ਹਮਲੇ ਵਿੱਚ ਇੱਕ ਲੜਕੀ ਸਮੇਤ 3 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 17 ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਅਮਰੀਕਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬਣ ਸਮੇਤ 3 ਲੋਕਾਂ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਭਾਰੀ ਬਰਫ਼ਬਾਰੀ ’ਚ ਯੂਕ੍ਰੇਨ ਦੇ ਬਾਰਡਰ ’ਤੇ ਫਸੇ ਭਾਰਤੀ ਵਿਦਿਆਰਥੀਆਂ ਦੀ ਵੀਡੀਓ ਵਾਇਰਲ
NEXT STORY