ਯੇਰੂਸ਼ਲਮ (ਏਜੰਸੀ)- ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਨੇੜੇ ਇਲਾਦ ਸ਼ਹਿਰ ਵਿਚ ਵੀਰਵਾਰ ਰਾਤ ਸੁਤੰਤਰਤਾ ਦਿਵਸ ਮੌਕੇ 2 ਫਲਸਤੀਨੀ ਹਮਲਾਵਰਾਂ ਵੱਲੋਂ ਚਾਕੂ ਨਾਲ ਕੀਤੇ ਗਏ ਹਮਲੇ ਵਿਚ ਘੱਟ ਤੋਂ ਘੱਟ 3 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 4 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਮਲੇ ਦੇ ਬਾਅਦ ਦੋਵੇ ਹਮਲਾਵਰ ਇਕ ਵਾਹਨ ਵਿਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਹਮਲਾਵਰਾਂ ਦੀ ਭਾਲ ਲਈ ਵਿਆਪਕ ਮੁਹਿੰਮ ਸ਼ੁਰੂ ਕੀਤੀ ਹੈ। ਸੜਕ 'ਤੇ ਬੈਰੀਕੇਡ ਲਗਾਏ ਗਏ ਹਨ ਅਤੇ ਇਕ ਹੈਲੀਕਾਪਟਰ ਵੀ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸ਼੍ਰੀਲੰਕਾ ’ਚ ਡੀਜ਼ਲ ਸੰਕਟ, ਰੋਜ਼ਾਨਾ 4,000 ਟਨ ਡੀਜ਼ਲ ਦੀ ਲੋੜ
ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਵੀਰਵਾਰ ਦੇਰ ਰਾਤ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਦੇ ਬਾਅਦ ਕਿਹਾ, 'ਅਸੀਂ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਫੜ ਲਵਾਂਗੇ। ਉਨ੍ਹਾਂ ਨੂੰ ਇਸ ਹਮਲੇ ਦੀ ਕੀਮਤ ਚੁਕਾਉਣਾ ਪਵੇਗੀ। ਇਜ਼ਰਾਈਲੀ ਮੀਡੀਆ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਘਟਨਾ 'ਚ ਦੋ ਹਮਲਾਵਰ ਸ਼ਾਮਲ ਸਨ ਅਤੇ ਪੁਲਸ ਅਜੇ ਵੀ ਉਨ੍ਹਾਂ ਦੀ ਭਾਲ ਕਰ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਭਾਵਿਤ ਖੇਤਰ ਵਿੱਚ ਜਾਣ ਤੋਂ ਗੁਰੇਜ਼ ਕਰਨ ਅਤੇ ਕਿਸੇ ਵੀ ਸ਼ੱਕੀ ਵਾਹਨ ਜਾਂ ਵਿਅਕਤੀ ਨਜ਼ਰ ਆਉਣ 'ਤੇ ਸੂਚਨਾ ਦੇਣ।
ਇਹ ਵੀ ਪੜ੍ਹੋ: ਚੀਨ 'ਚ ਕੋਰੋਨਾ ਟੈਸਟ ਦੇ ਨਾਮ 'ਤੇ ਔਰਤਾਂ ਨਾਲ ਕੀਤਾ ਜਾ ਰਿਹੈ ਜਾਨਵਰਾਂ ਵਰਗਾ ਸਲੂਕ, ਵੇਖੋ ਵੀਡੀਓ
ਸ਼੍ਰੀਲੰਕਾ ’ਚ ਡੀਜ਼ਲ ਸੰਕਟ, ਰੋਜ਼ਾਨਾ 4,000 ਟਨ ਡੀਜ਼ਲ ਦੀ ਲੋੜ
NEXT STORY