ਲੰਡਨ (ਵਾਰਤਾ)- ਬ੍ਰਿਟੇਨ ਵਿਚ ਯੂਨਿਸ ਤੂਫ਼ਾਨ ਕਾਰਨ ਦਰੱਖਤ ਅਤੇ ਹੋਰ ਘਟਨਾਵਾਂ ਵਿਚ ਘੱਟ ਤੋਂ ਘੱਟ 3 ਲੋਕਾਂ ਦੀ ਮੌਤ ਹੋ ਗਈ ਹੈ। ਦਿ ਐਕਸਪ੍ਰੈਸ ਅਖ਼ਬਾਰ ਨੇ ਪੁਲਸ ਦੇ ਹਵਾਲੇ ਤੋਂ ਆਪਣੀ ਰਿਪੋਰਟ ਵਿਚ ਦੱਸਿਆ ਕਿ ਹੈਂਪਸ਼ਾਇਰ ਵਿਚ ਇਕ 60 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ। ਉਥੇ ਹੀ ਹਾਰਿੰਗੀ ਵਿਚ ਇਕ 30 ਸਾਲਾ ਮਹਿਲਾ ਅਤੇ ਨੇਦਰਟਨ ਵਿਚ 50 ਸਾਲ ਦੇ ਇਕ ਵਿਅਕਤੀ ਨੇ ਜਾਨ ਗਵਾਈ।
ਇਸ ਤੋਂ ਪਹਿਲੇ ਦਿਨ ਬ੍ਰਿਟੇਨ ਵਿਚ 100 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੂਫ਼ਾਨੀ ਹਵਾ ਚੱਲੀ। ਬ੍ਰਿਟੇਨ ਦੇ ਲੱਖਾਂ ਨਿਵਾਸੀਆਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ। ਯੂਨਿਸ ਨੂੰ ਬ੍ਰਿਟੇਨ ਵਿਚ ਘੱਟ ਤੋਂ ਘੱਟ 30 ਸਾਲਾਂ ਲਈ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਮੰਨਿਆ ਗਿਆ ਹੈ।
ਵੈਕਸੀਨ ਮੈਂਡਟ ਵਿਰੋਧੀ ਮੁਜਾਹਰਾਕਾਰੀਆਂ ਖ਼ਿਲਾਫ਼ ਕੈਨੇਡੀਅਨ ਪੁਲਸ ਦੀ ਸਖ਼ਤੀ ਜਾਰੀ (ਤਸਵੀਰਾਂ)
NEXT STORY