ਨਿਊਯਾਰਕ/ਐਬਟਸਫੋਰਡ (ਰਾਜ ਗੋਗਨਾ): ਬੀਤੇ ਦਿਨੀ ਬ੍ਰਿਟਿਸ ਕੋਲੰਬੀਆ ਦੇ ਸਿਟੀ ਐਬਟਸਫੋਰਡ ਵਿੱਚ ਸੋਮਵਾਰ ਦੀ ਰਾਤ ਮਿਤੀ (16 ਅਗਸਤ) ਨੂੰ ਇੱਕ ਘਟਨਾ ਦੇ ਲਈ ਤਿੰਨ ਵਿਅਕਤੀਆਂ 'ਤੇ ਦੋਸ਼ ਲੱਗੇ ਹਨ।ਜਿਸ ਦੇ ਨਤੀਜੇ ਵਜੋਂ ਇੱਕ ਵਿਅਕਤੀ ਦੇ ਹੱਥ ਵਿੱਚ ਗੋਲੀ ਲੱਗੀ ਅਤੇ ਇੱਕ ਗੁਆਂਢੀ ਦੇ ਘਰ ਵਿੱਚੋਂ ਇੱਕ ਗੋਲੀ ਚਲਾਈ ਗਈ।
ਸੂਬਾਈ ਅਦਾਲਤ ਦੇ ਡਾਟਾਬੇਸ ਅਨੁਸਾਰ, ਭਾਰਤੀ ਮੂਲ ਦੇ ਦੋ ਨੋਜਵਾਨ ਜਿੰਨਾਂ ਵਿਚ ਮਨਜੋਤ ਖੇੜਾ (31), ਹਮਰਾਜ ਸਿੱਧੂ (19) ਸਾਲ ਅਤੇ ਕਾਈਲ ਕੋਲਮੈਨ, 34 ਸਾਲ ਨਾਂ ਦੇ ਵਿਅਕਤੀ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਤਿੰਨਾਂ 'ਤੇ ਹਥਿਆਰ ਨਾਲ ਹਮਲਾ ਕਰਨ, ਡਕੈਤੀ ਕਰਨ ਅਤੇ ਗੈਰਕਾਨੂੰਨੀ ਤੌਰ 'ਤੇ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਹਨ। ਜਦ ਕਿ ਕੋਲਮੈਨ 'ਤੇ ਵਾਧੂ ਹਮਲੇ ਦੇ ਦੋਸ਼ ਵੀ ਲੱਗੇ ਹਨ।
ਪੜ੍ਹੋ ਇਹ ਅਹਿਮ ਖਬਰ -ਮੈਕਸੀਕੋ ਦੇ ਖਾੜੀ ਤੱਟ 'ਤੇ ਪਹੁੰਚਿਆ ਤੂਫਾਨ 'ਗ੍ਰੇਸ', 8 ਲੋਕਾਂ ਦੀ ਮੌਤ ਤੇ ਕਈ ਲਾਪਤਾ
ਇਹ ਘਟਨਾ ਸੋਮਵਾਰ ਨੂੰ ਲਗਭਗ 6:45 ਵਜੇ ਵਾਪਰੀ, ਜਦੋਂ ਪੁਲਸ ਨੇ ਜਾਰਜ ਫਰਗੂਸਨ ਵੇਅ ਅਤੇ ਵੇਅਰ ਸਟ੍ਰੀਟ ਦੇ ਇੱਕ ਘਰ ਵਿੱਚ ਭੰਨ-ਤੋੜ ਦੀਆਂ ਰਿਪੋਰਟਾਂ ਦਾ ਪਤਾ ਲੱਗਾ। ਜਦੋਂ ਪੁਲਸ ਪਹੁੰਚੀ, ਵਸਨੀਕ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਘਰ ਵਿੱਚ ਇਕੱਲਾ ਸੀ ਜਦੋਂ ਬੰਦੂਕ ਨਾਲ ਤਿੰਨ ਆਦਮੀ ਉਸ ਦੇ ਨਿਵਾਸ ਸਥਾਨ ਵਿੱਚ ਦਾਖਲ ਹੋਏ।ਐਬਟਸਫੋਰਡ ਪੁਲਸ ਨੇ 3 ਸ਼ੱਕੀ ਗ੍ਰਿਫ਼ਤਾਰ ਕਰ ਲਏ ਹਨ, ਇੰਨਾਂ ਤਿੰਨ ਲੋਕਾਂ ਨੇ ਪਹਿਲਾ ਪੀੜ੍ਹਤ ਨੂੰ ਲੁੱਟਿਆ ਗਿਆ ਅਤੇ ਫਿਰ ਉਸਦੇ ਹੱਥ ਵਿੱਚ ਗੋਲੀ ਮਾਰੀ ਗਈ, ਅਤੇ ਇਹ ਸ਼ੱਕੀ ਇੱਕ ਹੁੰਡਈ ਏਲਾਂਟਰਾ ਕਾਰ ਵਿੱਚ ਭੱਜ ਗਏ ਸਨ।
ਮੈਕਸੀਕੋ ਦੇ ਖਾੜੀ ਤੱਟ 'ਤੇ ਪਹੁੰਚਿਆ ਤੂਫਾਨ 'ਗ੍ਰੇਸ', 8 ਲੋਕਾਂ ਦੀ ਮੌਤ ਤੇ ਕਈ ਲਾਪਤਾ
NEXT STORY