ਰੋਮ, (ਕੈਂਥ)— ਯੂਰਪੀਅਨ ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਯੂਰਪੀਅਨ ਦੇਸ਼ਾਂ ਦੇ ਗਰਮੀਆਂ ਅਤੇ ਸਰਦੀਆਂ ਦਾ ਸਮਾਂ ਸੰਨ 2001 ਤੋਂ ਬਦਲਿਆ ਜਾਂਦਾ ਹੈ। ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਪੂਰੇ ਯੂਰਪ ਦਾ ਟਾਈਮ ਟੇਬਲ ਬਦਲ ਜਾਂਦਾ ਹੈ ਭਾਵ ਕਦੇ ਇੱਕ ਘੰਟਾ ਪਿੱਛੇ ਚਲਾ ਜਾਂਦਾ ਹੈ ਅਤੇ ਕਦੇ ਇੱਕ ਘੰਟਾ ਅੱਗੇ ਆ ਜਾਂਦਾ ਹੈ ।ਇਸ ਸਾਲ ਦੇ ਮਾਰਚ ਮਹੀਨੇ ਦੇ ਆਖ਼ਰੀ ਸ਼ਨੀਵਾਰ ਤੋਂ ਬਾਅਦ ਅਗਲੀ ਸਵੇਰ ਤੜਕੇ 2 ਵਜੇ ਯੂਰਪ ਦੀਆਂ ਸਾਰੀਆਂ ਘੜੀਆਂ ਇੱਕ ਘੰਟਾ ਅੱਗੇ ਆ ਗਈਆਂ ਸਨ । ਅਕਤੂਬਰ ਮਹੀਨੇ ਦੇ ਆਖਰੀ ਸ਼ਨੀਵਾਰ ਤੱਕ ਚੱਲਣਾ ਹੈ ਤੇ ਸ਼ਨੀਵਾਰ ਤੋਂ ਬਾਅਦ ਅਗਲੀ ਸਵੇਰ ਤੜਕੇ 3 ਵਜੇ ਸਾਰੇ ਯੂਰਪ ਘੜੀਆਂ ਇੱਕ ਘੰਟਾ ਪਿੱਛੇ ਆ ਜਾਣਗੀਆਂ। ਇਸ ਲਈ ਹੁਣ ਜਦੋਂ ਅਕਤੂਬਰ ਦੇ ਆਖਰੀ ਸ਼ਨੀਵਾਰ ਭਾਵ 26 ਅਕਤੂਬਰ ਤੋਂ ਬਾਅਦ ਅਗਲੀ ਸਵੇਰ ਤੜਕੇ ਭਾਵ 27 ਅਕਤੂਬਰ ਨੂੰ ਜਦੋਂ ਘੜੀ 'ਤੇ 3 ਵਜੇ ਹੋਣਗੇ ਤਾਂ ਉਸ ਨੂੰ 2 ਵਜੇ ਸਮਝਿਆ ਜਾਵੇਗਾ। ਜਿਹੜੀਆਂ ਘੜੀਆਂ ਤਾਂ ਕੰਪਿਊਟਰ ਰਾਇਜ਼ਡ ਹਨ ਉਹ ਤਾਂ ਆਪਣੇ-ਆਪ ਸਾਲ ਵਿੱਚ ਦੋ ਵਾਰ ਇੱਕ ਘੰਟੇ ਲਈ ਕਦੇ ਅੱਗੇ ਅਤੇ ਕਦੇ ਪਿੱਛੇ ਚਲੀਆਂ ਜਾਂਦੀਆਂ ਹਨ ਪਰ ਜਿਹੜੀਆਂ ਕੰਪਿਊਟਰ ਰਾਇਜ਼ਡ ਘੜੀਆਂ ਨਹੀਂ ਹਨ। ਉਨ੍ਹਾਂ ਨੂੰ ਸਭ ਲੋਕ ਆਪ ਅੱਗੇ ਪਿੱਛੇ ਕਰ ਲੈਣਗੇ।
ਜ਼ਿਕਰਯੋਗ ਹੈ ਕਿ ਯੂਰਪ ਦੇ ਇਹ ਸਮੇ ਬਦਲਣ ਦੀ ਪ੍ਰਤੀਕਿਰਿਆ ਸੰਨ 2001 ਤੋਂ ਚਲੀ ਆ ਰਹੀ ਹੈ। ਬੇਸ਼ੱਕ ਇਸ ਸਮੇਂ ਦੀ ਤਬਦੀਲੀ ਨਾਲ ਯੂਰਪੀਅਨ ਲੋਕ ਕਾਫੀ ਹੱਦ ਤਕ ਪ੍ਰਭਾਵਿਤ ਹੰਦੇ ਹਨ ਪਰ ਇਸ ਦੇ ਬਾਵਜੂਦ ਕਿਸੇ ਨੇ ਵੀ ਇਸ ਤਬਦੀਲੀ ਨੂੰ ਗਲਤ ਨਹੀਂ ਠਹਰਾਇਆ ਪਰ ਹੁਣ ਲੱਗਦਾ ਹੈ ਕਿ ਪੂਰੇ ਯੂਰਪ ਦੇ ਇਹ ਸਮਾਂ ਬਦਲਣ ਦੀ ਪ੍ਰਤੀਕਿਰਿਆ ਨੂੰ ਮਾਰਚ 2021 ਤੋਂ ਠੱਲ ਪੈ ਜਾਵੇਗੀ ਕਿਉਂਕਿ ਯੂਰਪੀਅਨ ਕਮਿਸ਼ਨ ਨੇ ਯੂਰਪ ਦੇ ਇਸ ਸਮਾਂ ਬਦਲਣ ਦੀ ਪ੍ਰਤੀਕਿਰਆ ਉਪਰ ਰੋਕ ਲਗਾਉਣ ਦਾ ਸਝਾਉ ਸੰਨ 2018 ਵਿੱਚ ਯੂਰਪੀਅਨ ਪਾਰਲੀਮੈਂਟ ਵਿਚ ਰੱਖਿਆ ਸੀ। ਜਿਸ 'ਤੇ ਸਾਰਥਕ ਕਾਰਵਾਈ ਹੋਣ ਜਾ ਰਹੀ ਹੈ ਕਿਉਂਕਿ ਯੂਰਪੀਅਨ ਕਮਿਸ਼ਨ ਅਨੁਸਾਰ ਸਮੇਂ ਦੀ ਇਸ ਅਦਲਾ-ਬਦਲੀ ਵਿਚ 28 ਦੇਸ਼ ਪ੍ਰਭਾਵਿਤ ਹੁੰਦੇ ਹਨ ।ਯੂਰਪੀਅਨ ਕਮਿਸ਼ਨ ਦੇ ਇਸ ਸੁਝਾਅ 'ਤੇ ਕਾਫ਼ੀ ਵਿਚਾਰ ਚਰਚਾ ਦੇ ਇਹ ਮਤਾ ਸੰਸਦ ਵਿੱਚ 410 ਵੋਟਾਂ ਨਾਲ ਪਾਸ ਹੋ ਗਿਆ । ਮਤੇ ਅਨੁਸਾਰ ਯੂਰਪੀਅਨ ਦੇਸ਼ਾਂ ਦੇ ਸਮਾਂ ਬਦਲਣ ਦੀ ਇਹ ਪ੍ਰੀਕਿਰਿਆ ਮਾਰਚ 2021 ਤੋਂ ਬੰਦ ਕਰ ਦਿੱਤੀ ਜਾਵੇਗੀ। ਜੇਕਰ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਇਸ ਬਦਲਾਅ ਵਾਲੇ ਮਤੇ ਦੇ ਵਿਰੁੱਧ ਕੋਈ ਆਪਣਾ ਪੱਖ ਪੇਸ਼ ਨਹੀਂ ਕਰਦਾ ਤਾਂ ਇਹ ਮਤਾ 2021 ਤੋਂ ਲਾਗੂ ਹੋ ਸਕਦਾ ਹੈ।
ਯੂਰਪੀਅਨ ਦੇਸ਼ਾਂ ਵਿੱਚ ਸਮਾਂ ਬਦਲਣ ਨਾਲ ਜਿੱਥੇ ਗਰਮੀਆਂ ਵਿੱਚ ਰੌਸ਼ਨੀ ਲਈ ਬਿਜਲੀ ਦੀ ਖਪਤ ਘੱਟ ਜਾਂਦੀ ਹੈ,ਉੱਥੇ ਹੀ ਸਰਦੀਆਂ ਵਿੱਚ ਇਹ ਖਪਤ ਵੱਧ ਜਾਂਦੀ ਹੈ। ਜੇਕਰ ਗੱਲ ਸਿਰਫ਼ ਇਟਲੀ ਦੀ ਹੀ ਕੀਤੀ ਜਾਵੇ ਤਾਂ ਇਟਲੀ ਵਿੱਚ ਬਿਜਲੀ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਰਾਸ਼ਟਰੀ ਬਿਜਲੀ ਗਰਿਡ ਅਨੁਸਾਰ 31 ਮਾਰਚ, 2019 ਤੋਂ ਹੁਣ ਤੱਕ ਭਾਵ 26 ਅਕਤੂਬਰ, 2019 ਤੱਕ ਕੁਲ 505 ਮਿਲੀਅਨ ਕਿੱਲੋਵਾਟ ਘੰਟੇ ਦੀ ਬੱਚਤ ਕੀਤੀ ਹੈ ਜਿਹੜੀ ਕਿ ਇਟਲੀ ਦੇ ਕਰੀਬ 190,000 ਪਰਿਵਾਰ ਔਸਤਨ ਹਰ ਸਾਲ ਖਪਤ ਕਰਦੇ ਹਨ।ਇਸ ਬਿਜਲੀ ਬੱਚਤ ਨਾਲ ਇਟਲੀ ਨੂੰ ਕਰੀਬ 100 ਮਿਲੀਅਨ ਯੂਰੋ ਦੀ ਬੱਚਤ ਹੋਈ ਹੈ।
ਬ੍ਰੇਨ ਹੈਮਰੇਜ ਨਾਲ ਦਿਮਾਗ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਏਗਾ ਖੂਨ ’ਚ ਮੌਜੂਦ ਪ੍ਰੋਟੀਨ
NEXT STORY