ਲਾਹੌਰ - ਪਿਛਲੇ ਦਿਨੀਂ ਹੋਈ ਹਿੰਸਾ ਲਈ ਜ਼ਿੰਮੇਵਾਰ ਸੰਗਠਨ ਤਹਿਰੀਕ-ਏ-ਲੱਬੈਕ ਪਾਕਸਿਤਾਨ (ਟੀ. ਐੱਲ. ਪੀ.) 'ਤੇ ਸਖਤੀ ਦਿਖਾਉਣਾ ਇਮਰਾਨ ਖਾਨ ਸਰਕਾਰ ਨੂੰ ਭਾਰੂ ਪੈ ਗਿਆ। ਲਾਹੌਰ ਵਿਚ ਐਤਾਵਰ ਜਦ ਸੁਰੱਖਿਆ ਫੋਰਸ ਇਸ ਸੰਗਠਨ ਦੇ ਧਰਨ ਨੂੰ ਖਤਮ ਕਰਾਉਣ ਪਹੁੰਚੀ ਤਾਂ ਕੱਟੜਪੰਥੀਆਂ ਨੇ ਉਨਾਂ 'ਤੇ ਹਮਲਾ ਕਰ ਦਿੱਤਾ। ਘਟਨਾ ਵਿਚ 3 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਹਾਲਾਂਕਿ ਇਹ ਗਿਣਤੀ ਕਾਫੀ ਜ਼ਿਆਦਾ ਹੋਣ ਦੀ ਸ਼ੰਕਾ ਹੈ ਕਿਉਂਕਿ ਕੱਟੜਪੰਥੀਆਂ ਅਤੇ ਸੁਰੱਖਿਆ ਫੋਰਸਾਂ ਵਿਚਾਲੇ ਕਾਫੀ ਦੇਰ ਤੱਕ ਗੋਲੀਬਾਰੀ ਹੋਈ।
ਇਹ ਵੀ ਪੜੋ - Live TV 'ਤੇ ਮਹਿਲਾ ਨੇ ਮੌਲਾਨਾ ਨੇ ਮਾਰਿਆ ਥੱਪੜ, ਮੂੰਹ 'ਤੇ ਸੁੱਟਿਆ ਜੂਸ ਨਾਲ ਭਰਿਆ ਗਿਲਾਸ (ਵੀਡੀਓ)
ਡਾਨ ਨਿਊਜ਼ (ਇਕ ਪਾਕਿਸਤਾਨੀ ਵੈੱਬਸਾਈਟ ਅਤੇ ਅਖਬਾਰ) ਮੁਤਾਬਕ ਸੰਗਠਨ ਦੇ ਲੋਕਾਂ ਨੇ ਕਈ ਪੁਲਸ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ ਅਤੇ ਉਨ੍ਹਾਂ ਨੂੰ ਕਾਫੀ ਟਾਰਚਰ ਕੀਤਾ ਗਿਆ। ਇਕ ਡੀ. ਐੱਸ. ਪੀ. ਦੀ ਹਾਲਤ ਗੰਭੀਰ ਦੱਸੀ ਗਈ ਹੈ। ਇਹ ਪੁਲਸ ਅਫਸਰ ਖਬਰ ਲਿਖੇ ਜਾਣ ਤੱਕ ਸੰਗਠਨ ਦੇ ਕਬਜ਼ੇ ਵਿਚ ਸੀ।
ਇਹ ਵੀ ਪੜੋ - ਡਾਕਟਰ ਨੇ ਕਿਹਾ, 'ਇੰਨੇ ਦਿਨ 'ਚ ਠੀਕ ਹੋਣ ਲੱਗਦੇ ਨੇ ਕੋਰੋਨਾ ਦੇ ਮਰੀਜ਼, ਚਿੰਤਾ ਨਹੀਂ ਬਸ ਕਰੋ ਇਹ ਕੰਮ'

ਕੈਂਪ 'ਤੇ ਕਾਰਵਾਈ ਕਾਰਣ ਭੜਕੀ ਹਿੰਸਾ
ਨਿਊਜ਼ ਏਜੰਸੀ ਮੁਤਾਬਕ ਲਾਹੌਰ ਵਿਚ ਕਰੀਬ ਇਕ ਹਫਤੇ ਤੋਂ ਸੰਗਠਨ ਦੇ ਹਜ਼ਾਰਾਂ ਵਰਕਰ ਧਰਨੇ 'ਤੇ ਬੈਠੇ ਸਨ। ਇਸੇ ਕਾਰਣ ਸ਼ਹਿਰ ਦੇ ਅਹਿਮ ਰਸਤੇ ਬਲਾਕ ਹੋ ਗਏ। ਸੰਗਠਨ ਨੂੰ ਇਮਰਾਨ ਸਰਕਾਰ ਪਹਿਲਾਂ ਹੀ ਬੈਨ ਕਰ ਚੁੱਕੀ ਹੈ। ਐਤਵਾਰ ਦੁਪਹਿਰ ਪੁਲਸ ਅਤੇ ਰੇਂਜਰਸ ਇਸ ਬਲਾਕ ਕੀਤੇ ਗਏ ਰਸਤੇ ਨੂੰ ਖੁਲਾਉਣ ਲਈ ਪਹੁੰਚੇ। ਬਲ ਦੀ ਵਰਤੋਂ ਕੀਤੇ ਜਾਣ 'ਤੇ ਸੰਗਠਨ ਦੇ ਵਰਕਰ ਭੜਕ ਅਤੇ ਪੁਲਸ ਨਾਲ ਭਿੜ ਗਏ। ਪੁਲਸ ਨੇ ਗੋਲੀਬਾਰੀ ਕੀਤੀ ਤਾਂ ਵਰਕਰਾਂ ਨੇ ਇਸ ਦਾ ਜਵਾਬ ਦਿੱਤਾ। 3 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ।
ਇਹ ਵੀ ਪੜੋ - ਇਜ਼ਰਾਇਲੀ ਫੌਜੀਆਂ ਦੇ ਦਰਦ 'ਚ ਸਹਾਰਾ ਬਣੀ 'ਸੈਕਸ ਸਰੋਗੇਟ', ਸਰਕਾਰੀ ਖਰਚੇ 'ਤੇ ਕਰ ਰਹੀ 'ਇਲਾਜ'

ਕਈ ਪੁਲਸ ਮੁਲਾਜ਼ਮ ਬਣਾਏ ਗਏ ਬੰਧਕ
ਮੀਡੀਆ ਰਿਪੋਰਟਸ ਮੁਤਾਬਕ ਟੀ. ਐੱਲ. ਪੀ. ਦੇ ਲੋਕਾਂ ਨੇ ਕਈ ਪੁਲਸ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ ਹੈ। ਉਥੇ ਇਕ ਡੀ. ਐੱਸ. ਪੀ. ਨੂੰ ਵੀ ਬੰਧਕ ਬਣਾਇਆ ਗਿਆ ਹੈ ਜਿਸ ਨੂੰ ਛੁਡਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਮੌਕੇ 'ਤੇ ਪਾਕਿਸਤਾਨੀ ਫੌਜ ਦੇ ਜਵਾਨਾਂ ਨੂੰ ਭੇਜਿਆ ਗਿਆ ਹੈ ਹਾਲਾਂਕਿ ਉਹ ਵੀ ਦੰਗਾ ਸ਼ਾਂਤ ਨਾ ਕਰਾ ਸਕੇ।
ਕੈਂਸਰ ਤੋਂ ਪੀੜਤ ਆਪਣੀ ਮਾਂ ਨੂੰ ਦੁਨੀਆ ਘੁੰਮਾਉਣ ਲਈ ਪੁੱਤ ਨੇ ਖਾਣਾ ਵੇਚ ਕਮਾਏ 1 ਕਰੋੜ ਰੁਪਏ
NEXT STORY