ਇਰਾਕ - ਇਰਾਕ ਵਿਚ ਇਕ ਮੌਲਾਨਾ ਨੂੰ ਇਕ ਮਹਿਲਾ ਨੂੰ ਹਿਜ਼ਾਬ ਪਾਉਣ ਲਈ ਡਰਾਉਣਾ ਮਹਿੰਗਾ ਪੈ ਗਿਆ। ਲਾਈਵ ਟੀ. ਵੀ. 'ਤੇ ਮਹਿਲਾ ਨੇ ਮੌਲਾਨਾ ਦੇ ਮੂੰਹ 'ਤੇ ਜੂਸ ਨਾਲ ਭਰਿਆ ਗਿਲਾਸ ਸੁੱਟ ਦਿੱਤਾ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕ ਮਹਿਲਾ ਦੀ ਤਰੀਫ ਕਰ ਰਹੇ ਹਨ। ਇਹ ਵੀਡੀਓ ਇਰਾਕ ਦੇ ਇਕ ਨਿਊਜ਼ ਚੈਨਲ 'ਤੇ ਲਾਈਵ ਡਿਬੇਟ ਦੌਰਾਨ ਦੀ ਦੱਸੀ ਜਾ ਰਹੀ ਹੈ ਜਿਥੇ ਇਕ ਮਹਿਲਾ ਨੇ ਗੁੱਸੇ ਵਿਚ ਆ ਕੇ ਮੌਲਾਨਾ ਨੂੰ ਥੱਪੜ ਮਾਰ ਦਿੱਤਾ ਅਤੇ ਮੂੰਹ 'ਤੇ ਜੂਸ ਨਾਲ ਭਰਿਆ ਗਿਲਾਸ ਸੁੱਟ ਦਿੱਤਾ।
ਇਹ ਵੀ ਪੜੋ - ਕਿਊਬਾ 'ਚ ਹੁਣ 'ਫਿਦੇਲ ਕਾਸਤ੍ਰੋ' ਦੇ ਯੁੱਗ ਦਾ ਰਸਮੀ ਅੰਤ, ਭਰਾ ਰਾਓਲ ਕਾਸਤ੍ਰੋ ਦੇਣਗੇ ਅਸਤੀਫਾ
ਨਰਕ ਜਾਣ ਦਾ ਦਿੱਤਾ ਡਰ
ਪਾਕਿਸਤਾਨੀ ਮੂਲ ਦੇ ਮਸ਼ਹੂਰ ਕੈਨੇਡੀਆਈ ਲੇਖਕ ਤਾਰਿਕ ਫਤਿਹ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਹੁਣ ਤੱਕ ਕਈ ਲੋਕ ਇਸ ਵੀਡੀਓ ਨੂੰ ਟਵਿੱਟਰ 'ਤੇ ਸ਼ੇਅਰ ਕਰ ਚੁੱਕੇ ਹਨ। ਵੀਡੀਓ ਇਕ ਇਰਾਕੀ ਨਿਊਜ਼ ਚੈਨਲ ਦੇ ਡਿਬੇਟ ਪ੍ਰੋਗਰਾਮ ਦੀ ਦੱਸੀ ਜਾ ਰਹੀ ਹੈ। ਇਸ ਵਿਚ ਦੇਖਿਆ ਜਾ ਰਿਹਾ ਹੈ ਕਿ ਇਕ ਐਂਕਰ, ਇਕ ਮਹਿਲਾ ਗੈੱਸਟ ਅਤੇ ਇਕ ਮੌਲਾਨਾ ਪ੍ਰੋਗਰਾਮ ਵਿਚ ਬੈਠੇ ਹੋਏ ਹਨ।
ਇਹ ਵੀ ਪੜੋ - ਅਮਰੀਕਾ 'ਚ ਹੁਣ ਪੁਲਸ ਨਾਲ 'ਗੇੜੇ' ਲਾਉਣਗੇ ਇਹ 'ਰੋਬੋਟ ਡਾਗ', ਲੋਕਾਂ ਕੀਤਾ ਵਿਰੋਧ
ਰਿਪੋਰਟ ਮੁਤਾਬਕ ਪ੍ਰੋਗਰਾਮ ਦੌਰਾਨ ਮੌਲਾਨਾ ਵਾਰ-ਵਾਰ ਮਹਿਲਾ ਨੂੰ ਧਮਕੀ ਦੇ ਰਿਹਾ ਸੀ ਕਿ ਉਸ ਨੂੰ ਨਰਕ ਜਾਣ ਦਾ ਡਰ ਦਿੱਖ ਰਿਹਾ ਸੀ ਜਿਸ ਕਾਰਣ ਮਹਿਲਾ ਨੂੰ ਗੁੱਸ ਆ ਗਿਆ। ਹਾਲਾਂਕਿ ਵੀਡੀਓ ਇਰਾਕੀ ਭਾਸ਼ਾ ਵਿਚ ਹੈ, ਲਿਹਾਜ਼ਾ ਕਿਸ ਗੱਲ 'ਤੇ ਮਹਿਲਾ ਨੂੰ ਗੁੱਸਾ ਆ ਗਿਆ ਪਰ ਇਹ ਨਹੀਂ ਪਤਾ ਲੱਗਾ ਪਰ ਇਸ ਵੀਡੀਓ ਵਿਚ ਅੰਗ੍ਰੇਜ਼ੀ ਭਾਸ਼ਾ ਵਿਚ ਲਿਖਿਆ ਹੋਇਆ ਹੈ ਕਿ ਮੁੱਲਾਹ ਨੇ ਮਹਿਲਾ ਨੂੰ ਕਿਹਾ ਕਿ ਤੂੰ ਨਰਕ ਵਿਚ ਜਾਵੇਗੀ ਕਿਉਂਕਿ ਤੂੰ ਹਿਜ਼ਾਬ ਨਹੀਂ ਪਾਇਆ ਹੋਇਆ ਅਤੇ ਮੁੱਲਾਹ ਨੂੰ ਮਹਿਲਾ ਨੇ ਕਰਾਰਾ ਸਬਕ ਸਿਖਾਇਆ ਹੈ।
ਇਹ ਵੀ ਪੜੋ - ਇਜ਼ਰਾਇਲੀ ਫੌਜੀਆਂ ਦੇ ਦਰਦ 'ਚ ਸਹਾਰਾ ਬਣੀ 'ਸੈਕਸ ਸਰੋਗੇਟ', ਸਰਕਾਰੀ ਖਰਚੇ 'ਤੇ ਕਰ ਰਹੀ 'ਇਲਾਜ'
ਪ੍ਰੋਗਰਾਮ ਦੌਰਾਨ ਬਹਿਸ
ਵੀਡੀਓ ਵਿਚ ਦਿੱਖ ਰਿਹਾ ਹੈ ਕਿ ਲਾਈਵ ਪ੍ਰੋਗਰਾਮ ਦੌਰਾਨ ਮੌਲਾਨਾ ਅਤੇ ਮਹਿਲਾ ਵਿਚ ਕਿਸੇ ਗੱਲ ਨੂੰ ਲੈ ਕੇ ਜ਼ੋਰਦਾਰ ਬਹਿਸ ਹੋ ਰਹੀ ਹੈ। ਜਾਣਕਾਰੀ ਮੁਤਾਬਕ ਮੌਲਾਨਾ ਵਾਰ-ਵਾਰ ਮਹਿਲਾ ਨੂੰ ਉਕਸਾਉਣ ਵਾਲੀ ਗੱਲ ਕਹਿ ਰਿਹਾ ਸੀ, ਜਿਸ ਨਾਲ ਮਹਿਲਾ ਚਿੜ੍ਹ ਜਾਂਦੀ ਹੈ ਅਤੇ ਫਿਰ ਮੌਲਾਨਾ ਨੂੰ ਪਹਿਲਾਂ ਇਕ ਥੱਪੜ ਮਾਰ ਦਿੰਦੀ ਹੈ। ਮੌਲਾਨਾ ਨੂੰ ਥੱਪੜ ਮਾਰਨ ਤੋਂ ਬਾਅਦ ਮਹਿਲਾ ਟੇਬਲ 'ਤੇ ਰੱਖੇ ਜੂਸ ਦਾ ਗਿਲਾਸ ਉਸ ਦੇ ਮੂੰਹ 'ਤੇ ਸੁੱਟ ਦਿੰਦੀ ਹੈ। ਉਥੇ ਪ੍ਰੋਗਰਾਮ ਦਾ ਐਂਕਰ ਵਾਰ-ਵਾਰ ਮਹਿਲਾ ਨੂੰ ਅਜਿਹਾ ਕਰਨ ਤੋਂ ਰੋਕ ਰਿਹਾ ਹੁੰਦਾ ਹੈ। ਇਕ ਤੋਂ ਬਾਅਦ ਇਕ ਜੂਸ ਦੇ ਗਿਲਾਸ ਉਸ 'ਤੇ ਸੁੱਟਣ ਤੋਂ ਬਾਅਦ ਪ੍ਰੋਗਰਾਮ ਦਾ ਐਂਕਰ ਮਹਿਲਾ ਨੂੰ ਪਿੱਛੇ ਤੋਂ ਫੜ੍ਹ ਲੈਂਦਾ ਹੈ ਪਰ ਮਹਿਲਾ ਵਾਰ-ਵਾਰ ਹੱਥ ਛੁਡਾਉਣ ਦੀ ਕੋਸ਼ਿਸ਼ ਕਰਦੀ ਹੈ।
ਇਹ ਵੀ ਪੜੋ - ਨਮ ਅੱਖਾਂ ਨਾਲ ਪ੍ਰਿੰਸ ਫਿਲਿਪ ਨੂੰ ਕੀਤਾ ਗਿਆ ਸਪੁਰਦ-ਏ-ਖਾਕ਼
ਕਿਊਬਾ 'ਚ ਹੁਣ 'ਫਿਦੇਲ ਕਾਸਤ੍ਰੋ' ਦੇ ਯੁੱਗ ਦਾ ਰਸਮੀ ਅੰਤ, ਭਰਾ ਰਾਓਲ ਕਾਸਤ੍ਰੋ ਦੇਣਗੇ ਅਸਤੀਫਾ
NEXT STORY