ਅਲਬਰਟਾ— ਕੈਲਗਰੀ ਦੇ ਡਿਆਲਕਰ ਪਿੰਡ 'ਚ ਪਰਿਵਾਰ ਦੀ ਅਣਗਹਿਲੀ ਕਾਰਨ ਇਕ ਬੱਚਾ ਹਾਦਸੇ ਦਾ ਸ਼ਿਕਾਰ ਹੋ ਗਿਆ। ਕੈਲਗਰੀ ਦੇ ਹਸਪਤਾਲ 'ਚ 3 ਸਾਲਾ ਬੱਚਾ ਜ਼ਿੰਦਗੀ ਅਤੇ ਮੌਤ ਵਿਚਕਾਰ ਲੜ ਰਿਹਾ ਹੈ। ਵੀਰਵਾਰ ਨੂੰ ਸ਼ਾਮ 6 ਵਜੇ ਬੱਚਾ ਸਵੀਮਿੰਗ ਪੂਲ 'ਚ ਡਿੱਗ ਗਿਆ ਸੀ, ਜਿਸ ਕਾਰਨ ਉਸ ਦੀ ਸਿਹਤ ਖਰਾਬ ਹੋ ਗਈ। ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ,''ਲਗਭਗ 3 ਸਾਲ ਦੇ ਬੱਚੇ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ।''
ਦੱਸਿਆ ਜਾ ਰਿਹਾ ਹੈ ਕਿ ਬੱਚਾ ਖੇਡਦਾ-ਖੇਡਦਾ ਪੂਲ 'ਚ ਡਿੱਗ ਗਿਆ। ਜਦ ਪਰਿਵਾਰ ਦੇ ਇਕ ਮੈਂਬਰ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੂਲ 'ਚੋਂ ਮਿਲਿਆ। ਇਹ ਵਿਅਕਤੀ ਬੱਚੇ ਨੂੰ ਨੇੜਲੇ ਮੈਡੀਕਲ ਸਟੋਰ 'ਚ ਲੈ ਗਿਆ। ਮੈਡੀਕਲ ਸਟੋਰ ਵਾਲੇ ਨੇ ਐਂਬੂਲੈਂਸ ਮੰਗਵਾ ਕੇ ਬੱਚੇ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਬੱਚਾ ਪਾਣੀ 'ਚ ਕਿਵੇਂ ਡਿੱਗਿਆ। ਦੱਸਣਯੋਗ ਹੈ ਕਿ ਇਹ ਇਲਾਕਾ ਕੈਲਗਰੀ ਤੋਂ ਲਗਭਗ 10 ਕਿਲੋ ਮੀਟਰ ਦੀ ਦੂਰੀ 'ਤੇ ਹੈ।
ਹਿੰਸਕ ਤਰੀਕੇ ਨਾਲ ਟਰੰਪ ਦਾ ਵਿਰੋਧ ਕਰਨ ਵਾਲੀ ਕੁੜੀ ਨੂੰ ਭਾਰੀ ਪਈ ਇਹ ਗਲਤੀ
NEXT STORY