ਟੋਕੀਓ, (ਭਾਸ਼ਾ)— ਜਾਪਾਨ 'ਚ ਟੋਕੀਓ ਸ਼ਹਿਰ ਦੀ ਸਰਕਾਰ ਨੇ 2020 ਦੇ ਓਲਪਿੰਕ ਦੇ ਮੱਦੇਨਜ਼ਰ ਬੁੱਧਵਾਰ ਭਾਵ ਅੱਜ ਸਿਗਰਟਨੋਸ਼ੀ ਵਿਰੁੱਧ ਸਖਤ ਨਿਯਮ ਪਾਸ ਕੀਤੇ ਹਨ। ਜਾਪਾਨ ਨੂੰ ਸਿਗਰਟਨੋਸ਼ੀ ਕਰਨ ਵਾਲਿਆਂ ਲਈ ਸਵਰਗ ਮੰਨਿਆ ਜਾਂਦਾ ਹੈ, ਜਿੱਥੇ ਜ਼ਿਆਦਾਤਰ ਰੈਸਟੋਰੈਂਟਾਂ ਅਤੇ ਬਾਰ ਵਿਚ ਸਿਗਰਟਨੋਸ਼ੀ ਕਰਨ ਦੀ ਆਗਿਆ ਹੈ। ਇਸੇ ਕਾਰਨ ਵਿਕਸਿਤ ਦੇਸ਼ ਹੋਣ ਦੇ ਬਾਵਜੂਦ ਜਾਪਾਨ ਨੂੰ ਅਜਿਹੇ ਦੇਸ਼ਾਂ ਦੇ ਸਮੂਹ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ। ਸਰਕਾਰ ਦੇ ਨਵੇਂ ਨਿਯਮਾਂ ਮੁਤਾਬਕ ਹਾਈ ਸਕੂਲ ਪੱਧਰ ਤੱਕ ਦੇ ਸਿੱਖਿਅਕ ਸੰਸਥਾਵਾਂ ਦੇ ਕੰਪਲੈਕਸਾਂ 'ਚ ਸਿਗਰਟਨੋਸ਼ੀ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਹਾਲਾਂਕਿ ਸਿਗਰਟਨੋਸ਼ੀ ਕਰਨ ਵਾਲਿਆਂ ਲਈ ਯੂਨੀਵਰਸਿਟੀਆਂ ਅਤੇ ਹਸਪਤਾਲਾਂ ਦੀਆਂ ਇਮਾਰਤਾਂ ਦੇ ਬਾਹਰ ਇਕ ਖਾਸ ਥਾਂ ਬਣਾਈ ਜਾ ਸਕਦੀ ਹੈ।
ਰੈਸਟੋਰੈਂਟਾਂ ਵਿਚ ਸਿਗਰਟਨੋਸ਼ੀ ਲਈ ਅੰਦਰ ਇਕ ਥਾਂ ਬਣਾਈ ਜਾ ਸਕਦੀ ਹੈ ਪਰ ਗਾਹਕ ਸਿਗਰਟਨੋਸ਼ੀ ਖੇਤਰ ਵਿਚ ਖਾ-ਪੀ ਨਹੀਂ ਸਕਦੇ। ਨਵੇਂ ਨਿਯਮਾਂ ਦਾ ਲਗਾਤਾਰ ਉਲੰਘਣ ਕਰਨ ਵਾਲੇ ਲੋਕਾਂ ਅਤੇ ਅਜਿਹੇ ਉਲੰਘਣਕਰਤਾ ਰੈਸਟੋਰੈਂਟ ਮਾਲਕਾਂ 'ਤੇ 50 ਹਜ਼ਾਰ ਯੇਨ (455 ਡਾਲਰ) ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ। ਟੋਕੀਓ ਦੇ ਗਵਰਨਰ ਯੂਰੀਕੋ ਕੋਈਕੇ ਨੇ ਕਿਹਾ, ''ਅਸੀਂ 2020 ਰਗਬੀ ਵਿਸ਼ਵ ਕੱਪ ਅਤੇ ਓਲਪਿੰਕ ਵਰਗੀਆਂ ਵੱਡੀਆਂ ਖੇਡਾਂ ਦੇ ਆਯੋਜਨ ਲਈ ਤਿਆਰ ਹਾਂ।''
ਕਾਂਗਰਸ ਸਰਕਾਰ ਨੇ ਨਸ਼ਿਆਂ ਨੂੰ ਰੋਕਣ ਲਈ ਲਏ ਸ਼ਖਤ ਫੈਸਲੇ : ਜੋਗਾ ਸਿੰਘ ਢਡਵਾੜ
NEXT STORY