ਲੰਡਨ (ਇੰਟ.)- ਅੱਜਕਲ ਯੂਰਪ ਦੇ ਦਰੱਖਤਾਂ ਵਿਚ ਇਨਸਾਨਾਂ ਦੇ ਕੰਨ ਲਟਕਦੇ ਨਜ਼ਰ ਆ ਰਹੇ ਹਨ। ਇਨਸਾਨਾਂ ਦੇ ਕੰਨ ਵਰਗੀ ਨਜ਼ਰ ਆਉਣ ਵਾਲੀ ਇਸ ਚੀਜ਼ ਦੇ ਪਿੱਛੇ ਤੁਹਾਨੂੰ ਦਰੱਖਤਾਂ ਦੀ ਛਿੱਲੜ ਦਿਖਾਈ ਦੇਵੇਗੀ। ਦਰੱਖਤਾਂ ਨਾਲ ਲਟਕਣ ਵਾਲੇ ਇਸ ਇਨਸਾਨੀ ਕੰਨ ਦੀ ਵਰਤੋਂ 19ਵੀਂ ਅਤੇ 20ਵੀਂ ਸਦੀ ਵਿਚ ਇਲਾਜ ਲਈ ਵੀ ਕੀਤੀ ਜਾਣ ਲੱਗੀ ਸੀ। ਦਰਅਸਲ, ਇਹ ਇਕ ਫੰਗਸ ਹੈ, ਜੋ ਯੂਰਪ ਦੇ ਦਰੱਖਤਾਂ ’ਤੇ ਉਗਦੀ ਹੈ। ਕੁਝ ਲੋਕ ਇਸਨੂੰ ਇਨਸਾਨੀ ਕੰਨ ਵਾਲਾ ਮਸ਼ਰੂਮ ਕਹਿੰਦੇ ਹਨ। ਉਥੇ ਵਿਗਿਆਨੀ ਨਾਂ ਦੀ ਗੱਲ ਕਰੀਏ ਤਾਂ ਇਸਨੂੰ ਆਰਿਕਿਊਲੇਰੀਆ ਆਰੀਕੁੱਲਾ-ਜੁਡੇ ਨੇ ਨਾਂ ਨਾਲ ਜਾਣਿਆ ਜਾਂਦਾ ਹੈ। ਉਥੇ ਆਮ ਤੌਰ ’ਤੇ ਇਸਨੂੰ ਜੇਲੀ ਈਅਰ ਨਾਂ ਨਾਲ ਵੀ ਬੁਲਾਉਂਦੇ ਹਨ।
ਇਹ ਵੀ ਪੜ੍ਹੋ: ਅਮਰੀਕਾ: ਉੱਤਰੀ ਕੈਰੋਲੀਨਾ 'ਚ 1 ਸਾਲ ਦੇ ਬੱਚੇ ਨੂੰ ਕਾਰ 'ਚ ਛੱਡ ਕੇ ਕੰਮ 'ਤੇ ਗਿਆ ਪਿਤਾ, ਮਾਸੂਮ ਦੀ ਮੌਤ
ਇਨ ਜੇਲੀ ਈਅਰ ਨੂੰ 19ਵੀਂ ਸਦੀ ਵਿਚ ਕੁਝ ਬੀਮਾਰੀਆਂ ਦੇ ਇਲਾਜ ਵਿਚ ਵਰਤੋਂ ਕੀਤਾ ਜਾਂਦਾ ਸੀ, ਜਿਸ ਵਿਚ ਗਲੇ ਦੀ ਖਰਾਸ਼, ਅੱਖਾਂ ਦੇ ਦਰਦ ਅਤੇ ਪੀਲੀਆ ਵਰਗੀਆਂ ਬੀਮਾਰੀਆਂ ਸ਼ਾਮਲ ਹਨ। ਇੰਡੋਨੇਸ਼ੀਆ ਵਿਚ 1930 ਦੇ ਦਹਾਕੇ ਵਿਚ ਇਸ ਨਾਲ ਇਲਾਜ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਫੰਗਸ ਪੂਰੇ ਸਾਲ ਯੂਰਪ ਵਿਚ ਪਾਇਆ ਜਾਂਦਾ ਹੈ। ਇਹ ਆਮਤੌਰ ’ਤੇ ਚੌੜੇ ਪੱਤੇ ਵਾਲੇ ਦਰੱਖਤਾਂ ਅਤੇ ਝਾੜੀਆਂ ਦੀ ਲੱਕੜ ’ਤੇ ਉਗਦੇ ਹਨ ਪਰ ਇਸਦੀ ਖੇਤੀ ਸਭ ਤੋਂ ਪਹਿਲਾਂ ਚੀਨ ਅਤੇ ਪੂਰਬੀ ਏਸ਼ੀਆ ਦੇ ਦੇਸ਼ਾਂ ਵਿਚ ਕੀਤੀ ਗਈ, ਜਿਥੋਂ ਇਹ ਯੂਰਪ ਪਹੁੰਚ ਗਈ। ਖਾਸ ਗੱਲ ਤਾਂ ਇਹ ਹੈ ਕਿ ਇਹ ਫੰਗਸ ਕਿਸੇ ਵੀ ਮੌਸਮ ਦੇ ਹਿਸਾਬ ਵਿਚ ਖੁਦ ਨੂੰ ਬਦਲ ਸਕਦੀ ਹੈ। 19ਵੀਂ ਸਦੀ ਵਿਚ ਪੋਲੈਂਡ ਵਿਚ ਲੋਕ ਇਸਨੂੰ ਖਾਂਦੇ ਸਨ। ਹਾਲਾਂਕਿ ਇਹ ਜੇਲੀ ਈਅਰ ਕੱਚੀ ਖਾਣ ਲਾਇਕ ਨਹੀਂ ਹੁੰਦੀ। ਇਸਨੂੰ ਚੰਗੀ ਤਰ੍ਹਾਂ ਪਕਾਉਣਾ ਪੈਂਦਾ ਹੈ।
ਇਹ ਵੀ ਪੜ੍ਹੋ: ਅਮਰੀਕਾ ’ਚ ਗਰਭਪਾਤ ਕਾਨੂੰਨ ਦੇ ਫ਼ੈਸਲੇ ਤੋਂ ਬਾਅਦ ਨਸਬੰਦੀ ਕਰਵਾਉਣ ਲੱਗੇ ਨੌਜਵਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ: ਉੱਤਰੀ ਕੈਰੋਲੀਨਾ 'ਚ 1 ਸਾਲ ਦੇ ਬੱਚੇ ਨੂੰ ਕਾਰ 'ਚ ਛੱਡ ਕੇ ਕੰਮ 'ਤੇ ਗਿਆ ਪਿਤਾ, ਮਾਸੂਮ ਦੀ ਮੌਤ
NEXT STORY