ਇੰਟਰਨੈਸ਼ਨਲ ਡੈਸਕ : ਨਵੇਂ ਸਾਲ ਦੀ ਸ਼ੁਰੂਆਤ ਜਿੱਥੇ ਪੂਰੀ ਦੁਨੀਆ ਜਸ਼ਨਾਂ ਨਾਲ ਕਰ ਰਹੀ ਸੀ, ਉੱਥੇ ਹੀ ਜਰਮਨੀ ਵਿੱਚ ਪੜ੍ਹਾਈ ਕਰਨ ਗਏ ਇੱਕ ਭਾਰਤੀ ਵਿਦਿਆਰਥੀ ਲਈ ਇਹ ਦਿਨ ਜੀਵਨ ਦਾ ਆਖਰੀ ਦਿਨ ਸਾਬਤ ਹੋਇਆ। ਮਿਲੀ ਜਾਣਕਾਰੀ ਅਨੁਸਾਰ ਤੇਲੰਗਾਨਾ ਦੇ ਜਨਗਾਂਵ ਜ਼ਿਲ੍ਹੇ ਦੇ ਮਲਕਾਪੁਰ ਪਿੰਡ ਦਾ ਰਹਿਣ ਵਾਲਾ ਥੋਕਲਾ ਰਿਤਿਕ ਰੈੱਡੀ, ਜੋ ਉਚੇਰੀ ਸਿੱਖਿਆ ਲਈ ਜਰਮਨੀ ਗਿਆ ਸੀ, ਜਿਸ ਦੀ ਇੱਕ ਭਿਆਨਕ ਅੱਗ ਹਾਦਸੇ ਵਿੱਚ ਮੌਤ ਹੋ ਗਈ ਹੈ।
ਅੱਗ ਤੋਂ ਬਚਣ ਲਈ ਇਮਾਰਤ ਤੋਂ ਮਾਰੀ ਸੀ ਛਾਲ
ਰਿਤਿਕ ਰੈੱਡੀ ਜਿਸ ਅਪਾਰਟਮੈਂਟ ਵਿੱਚ ਰਹਿ ਰਿਹਾ ਸੀ, ਉੱਥੇ ਨਵੇਂ ਸਾਲ ਦੇ ਪਹਿਲੇ ਹੀ ਦਿਨ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਭਿਆਨਕ ਲਪਟਾਂ ਤੋਂ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ ਰਿਤਿਕ ਨੇ ਇਮਾਰਤ ਤੋਂ ਹੇਠਾਂ ਛਾਲ ਮਾਰ ਦਿੱਤੀ। ਬਦਕਿਸਮਤੀ ਨਾਲ ਹੇਠਾਂ ਡਿੱਗਣ ਕਾਰਨ ਉਸ ਦੇ ਸਿਰ 'ਤੇ ਬਹੁਤ ਗੰਭੀਰ ਸੱਟਾਂ ਲੱਗੀਆਂ। ਹਾਲਾਂਕਿ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਸ ਨੇ ਦਮ ਤੋੜ ਦਿੱਤਾ।
ਪਿੰਡ ਅਤੇ ਪਰਿਵਾਰ ਵਿੱਚ ਪਸਰਿਆ ਮਾਤਮ
ਇਸ ਮੰਦਭਾਗੀ ਖ਼ਬਰ ਦੇ ਮਿਲਦਿਆਂ ਹੀ ਮਲਕਾਪੁਰ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਰਿਤਿਕ ਇੱਕ ਹੋਣਹਾਰ ਨੌਜਵਾਨ ਸੀ ਅਤੇ ਉਸ ਦੀ ਇਸ ਤਰ੍ਹਾਂ ਬੇਵਕਤੀ ਮੌਤ ਨੇ ਪਰਿਵਾਰ, ਦੋਸਤਾਂ ਅਤੇ ਪੂਰੇ ਭਾਈਚਾਰੇ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜਰਮਨੀ ਵਿੱਚ ਮੌਜੂਦ ਭਾਰਤੀ ਦੂਤਾਵਾਸ ਦੇ ਅਧਿਕਾਰੀ ਅਤੇ ਰਿਤਿਕ ਦੇ ਦੋਸਤ ਇਸ ਔਖੇ ਸਮੇਂ ਵਿੱਚ ਪੀੜਤ ਪਰਿਵਾਰ ਦੀ ਮਦਦ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਫਗਾਨਿਸਤਾਨ 'ਚ ਕੁਦਰਤ ਦਾ ਕਹਿਰ! ਭਾਰੀ ਬਾਰਿਸ਼ ਕਾਰਨ ਆਇਆ ਹੜ੍ਹ, 17 ਲੋਕਾਂ ਦੀ ਮੌਤਾਂ
NEXT STORY