ਇੰਟਰਨੈਸ਼ਨਲ ਡੈਸਕ (ਬਿਊਰੋ): ਬੀਤੇ 48 ਘੰਟਿਆਂ ਤੋਂ ਰੂਸ ਵੱਲੋਂ ਯੂਕ੍ਰੇਨ 'ਤੇ ਭਿਆਨਕ ਹਮਲੇ ਜਾਰੀ ਹਨ। ਯੁੱਧ ਸ਼ੁਰੂ ਹੋਣ ਦੇ ਬਾਅਦ ਤੋਂ ਆਉਣ ਵਾਲੇ ਦਿਨਾਂ ਵਿਚ ਲੱਗਭਗ 10 ਲੱਖ ਲੋਕਾਂ ਦੇ ਯੂਕ੍ਰੇਨ ਛੱਡਣ ਦਾ ਖਦਸ਼ਾ ਹੈ। ਵੀਰਵਾਰ ਸਵੇਰੇ ਯੁੱਧ ਤੋਂ ਘਬਰਾਏ ਯੂਕ੍ਰੇਨ ਦੇ ਲੋਕਾਂ ਨਾਲ ਭਰੀ ਟ੍ਰੇਨ ਪੋਲੈਂਡ ਦੇ ਵਾਰਸਾ ਪਹੁੰਚੀ। ਪੋਲੈਂਡ ਬਾਰਡਰ 'ਤੇ 8 ਕੈਂਪ ਅਤੇ ਹਸਪਤਾਲ ਵੀ ਬਣਾਏ ਗਏ ਹਨ। ਹੰਗਰੀ ਨੇ ਵੀ ਸ਼ਰਨਾਰਥੀਆਂ ਲਈ ਸੁਰੱਖਿਅਤ ਕੋਰੀਡੋਰ ਬਣਾਉਣ ਲਈ ਯੂਕ੍ਰੇਨ ਦੀ ਸਰਹੱਦ 'ਤੇ ਫ਼ੌਜ ਭੇਜੀ ਹੈ।
ਹੰਗਰੀ ਦੇ ਰੱਖਿਆ ਮੰਤਰੀ ਨੇ ਲੱਖਾਂ ਲੋਕਾਂ ਦੇ ਆਉਣ ਦੀ ਸੰਭਾਵਨਾ ਜਤਾਈ ਹੈ। ਯੂਕ੍ਰੇਨ ਤੋਂ ਆਉਣ ਵਾਲੇ ਲੋਕਾਂ ਲਈ ਗੁਆਂਢੀ ਦੇਸ਼ਾਂ ਦੇ ਲੋਕਾਂ ਨੇ ਮਦਦ ਲਈ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਹਨ। ਉਹ ਰਹਿਣ, ਖਾਣ, ਦਵਾਈਆਂ ਅਤੇ ਆਰਥਿਕ ਤੌਰ 'ਤੇ ਤਿਆਰ ਹਨ। ਕਈ ਲੋਕ ਪੂਰੇ ਪਰਿਵਾਰ ਸਮੇਤ ਆਉਣ ਵਾਲੇ ਲੋਕਾਂ ਨੂੰ ਆਪਣੇ ਘਰ ਵਿਚ ਸ਼ਰਨ ਦੇਣ ਲਈ ਤਿਆਰ ਹਨ। ਸਲੋਵਾਕੀਆ ਅਤੇ ਰੋਮਾਨੀਆ ਵਿਚ ਵੀ ਸ਼ਰਨਾਰਥੀ ਆ ਸਕਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ-ਰੂਸ ਸੰਕਟ ’ਚ ਕਿਸ ਦੇ ਨਾਲ ਹਨ ਇਸਲਾਮਿਕ ਦੇਸ਼? ਯੂਕ੍ਰੇਨ ’ਚ ਲਗਭਗ 2 ਫੀਸਦੀ ਮੁਸਲਮਾਨ
ਮਿੰਟਾਂ ਵਿਚ ਖਾਲੀ ਹੋ ਗਿਆ ਮੋਰਿਊਪੋਲ
ਰੂਸ ਦੀ ਸਰਹੱਦ ਤੋਂ ਸਿਰਫ 15 ਕਿਲੋਮੀਟਰ ਦੂਰ ਸਥਿਤ ਮੋਰਿਊਪੋਲ ਵਿਚ ਰਹਿਣ ਵਾਲੇ ਬਾਰਾਹੁਰਾ ਪਰਿਵਾਰ ਨੇ ਮੀਡੀਆ ਨੂੰ ਦੱਸਿਆ ਕਿ ਰਾਤ ਤੋਂ ਹੀ ਜਹਾਜ਼ਾਂ ਅਤੇ ਸੈਨਾ ਦੀਆਂ ਗੱਡੀਆਂ ਦੀ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਸਵੇਰੇ 5 ਵਜੇ ਉਹਨਾਂ ਨੇ ਮੋਰਿਊਪੋਲ ਛੱਡ ਦਿੱਤਾ। ਬਾਰਾਹੁਰਾ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਸ਼ਾਇਦ ਹੀ ਉੱਥੇ ਕੋਈ ਬਚਿਆ ਹੋਵੇ। ਰਸਤੇ ਵਿਚ ਵੀ ਕਾਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਦਿੱਸੀਆਂ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ 'ਤੇ ਰੂਸ ਦੇ ਹਮਲੇ ਨਾਲ ਸਬੰਧਤ ਮਹੱਤਵਪੂਰਨ ਅੰਤਰਰਾਸ਼ਟਰੀ ਘਟਨਾਕ੍ਰਮ
ਸੰਯੁਕਤ ਰਾਸ਼ਟਰ ਨੇ ਯੂਕ੍ਰੇਨ ਨੂੰ ਮਾਨਵਤਾਵਾਦੀ ਸਹਾਇਤਾ ਲਈ 2 ਕਰੋੜ ਡਾਲਰ ਦੇਣ ਦੀ ਕੀਤੀ ਘੋਸ਼ਣਾ
NEXT STORY