ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕੀ ਕਲਾਕਾਰ ਟ੍ਰੈਵਿਸ ਸਕਾਟ ਪਿਛਲੇ ਦਿਨੀਂ ਹਿਊਸਟਨ ਵਿੱਚ ਐਸਟ੍ਰੋਵਰਲਡ ਫੈਸਟੀਵਲ ਵਿੱਚ ਮਰਨ ਵਾਲੇ 8 ਲੋਕਾਂ ਦੀ ਫਿਊਨਰਲ ਲਈ ਭੁਗਤਾਨ ਕਰਨਗੇ ਅਤੇ ਇਸ ਦੁਖਾਂਤ ਦੁਆਰਾ ਪ੍ਰਭਾਵਿਤ ਲੋਕਾਂ ਨੂੰ ਮੁਫਤ ਮਾਨਸਿਕ ਸਿਹਤ ਦੇਖਭਾਲ ਅਤੇ ਵਾਧੂ ਸਹਾਇਤਾ ਦੀ ਵੀ ਪੇਸ਼ਕਸ਼ ਕੀਤੀ ਜਾਵੇਗੀ। ਇਸ ਗੱਲ ਦੀ ਪੁਸ਼ਟੀ ਸਕਾਟ ਦੀ ਪ੍ਰਬੰਧਨ ਟੀਮ ਦੁਆਰਾ ਸੋਮਵਾਰ ਨੂੰ ਕੀਤੀ ਗਈ। ਟ੍ਰੈਵਿਸ ਸਕਾਟ ਜੋ ਕਿ ਇੱਕ ਰੈਪਰ ਹੈ ਇਨ੍ਹਾਂ ਸੇਵਾਵਾਂ ਲਈ ਆਪਣੀ ਜੇਬ ਵਿੱਚੋਂ ਭੁਗਤਾਨ ਕਰੇਗਾ। ਸਕਾਟ (30) ਨੂੰ ਉਸਦੇ ਮਿਊਜ਼ਿਕ ਫੈਸਟੀਵਲ ਦੌਰਾਨ ਵਾਪਰੇ ਇਸ ਦੁਖਾਂਤ ਲਈ ਵਿਆਪਕ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸਨ। ਇਸ ਮਾਮਲੇ ਸਬੰਧੀ ਸਕਾਟ ਨੇ ਕਿਹਾ ਹੈ ਕਿ ਉਹ ਜੋ ਵਾਪਰਿਆ ਉਸ ਤੋਂ ਬਹੁਤ ਦੁਖੀ ਹੈ ਅਤੇ ਇਸ ਦੁਖਾਂਤ ਤੋਂ ਪ੍ਰਭਾਵਿਤ ਲੋਕਾਂ ਨੂੰ ਲਾਇਸੰਸਸ਼ੁਦਾ ਥੈਰੇਪਿਸਟ ਦੇ ਨਾਲ ਮੁਫਤ ਸੈਸ਼ਨ ਦੀ ਪੇਸ਼ਕਸ਼ ਕਰਨ ਲਈ ਅਤੇ ਹੋਰ ਸਹਾਇਤਾ ਲਈ ਆਪਣੀ ਵਚਨਬੱਧਤਾ ਲੈ ਰਿਹਾ ਹੈ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਟੇਨ 'ਚ ਸਿਹਤ ਮੁਲਾਜ਼ਮਾਂ ਲਈ ਕੋਰੋਨਾ ਟੀਕਾਕਰਨ ਹੋਵੇਗਾ ਜ਼ਰੂਰੀ
NEXT STORY