ਵਿਚੈਂਸਾ (ਕੈਂਥ) : ਕੌਮ ਦੇ ਅਮਰ ਸ਼ਹੀਦ 108 ਸੰਤ ਰਾਮਾਨੰਦ ਜੀ, ਜਿਨ੍ਹਾਂ ਦੀ ਸ਼ਹਾਦਤ ਰਵਿਦਾਸੀਆ ਕੌਮ ਲਈ ਹੋਈ ਅਤੇ ਇਸ ਸ਼ਹਾਦਤ ਨਾਲ ਵਿਸ਼ਵ ਭਰ 'ਚ ਸਵੈਅਭਿਮਾਨ ਅਣਖ਼ ਦੀ ਲਹਿਰ ਚੱਲੀ। ਕਰੌੜਾਂ ਸਤਿਗੁਰੂ ਰਵਿਦਾਸ ਮਹਾਰਾਜ ਦੇ ਪੈਰੋਕਾਰ ਵਿਸ਼ਵ ਭਰ ਵਿੱਚ ਵੱਸਦੇ ਹਨ। ਰਵਿਦਾਸੀਆ ਕੌਮ ਭਾਰਤ ਦੀ ਸਭ ਤੋਂ ਵੱਡੀ ਕੌਮ ਹੈ, ਜਿਸ ਨੂੰ ਵਿਸ਼ਵ ਪੱਧਰ 'ਤੇ ਰਵਿਦਾਸੀਆ ਧਰਮ ਪਹਿਚਾਣ ਮਿਲੀ ਹੈ। ਇਸ ਗੱਲ ਦਾ ਪ੍ਰਗਟਾਵਾ ਵੈਨੇਤੋ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਦਿਾਸ ਟੈਂਪਲ ਮੌਨਤੇਕਿਓ ਮਾਜੋਰ (ਵਿਚੈਂਸਾ) ਦੀ ਪ੍ਰਬੰਧਕ ਕਮੇਟੀ ਨੇ ਪ੍ਰੈੱਸ ਨਾਲ ਕੀਤਾ।

ਉਨ੍ਹਾਂ ਅੱਗੇ ਕਿਹਾ ਕਿ 25 ਮਈ 2009 ਨੂੰ ਵਿਆਨਾ (ਅਸਟਰੀਆ) ਦੀ ਧਰਤੀ ਉੱਪਰ ਸ਼ਹੀਦ ਹੋਏ ਸੰਤ ਰਾਮਾਨੰਦ ਜੀ ਤੇ ਪੰਜਾਬ (ਭਾਰਤ) ਵਿੱਚ ਸ਼ਹੀਦ ਹੋਏ ਤੇਲੂ ਰਾਮ ਜੀ, ਰਾਜਿੰਦਰ ਕੁਮਾਰ ਜੀ, ਵਿਜੈ ਕੁਮਾਰ ਜੀ, ਬਲਕਾਰ ਜੀ ਦਾ 16ਵਾਂ ਸ਼ਹੀਦੀ ਦਿਵਸ 1 ਜੂਨ ਦਿਨ ਐਤਵਾਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ, ਜਿਸ 'ਚ ਪੰਜਾਬ ਦੀ ਧਰਤੀ ਤੋਂ ਉਚੇਚੇ ਤੌਰ 'ਤੇ ਪ੍ਰਸਿੱਧ ਲੋਕ ਗਾਇਕ ਵਿਜੈ ਹੰਸ ਸੰਗਤਾਂ ਨੂੰ ਆਪਣੀ ਦਮਦਾਰ ਤੇ ਬੁਲੰਦ ਆਵਾਜ਼ 'ਚ ਮਿਸ਼ਨ ਨਾਲ ਜੁੜਨ ਦਾ ਹੋਕਾ ਦੇਣਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਅਤੇ ਉਸੇ ਸੰਘਰਸ਼ 'ਚ ਸ਼ਹੀਦ ਹੋਏ ਮਾਨਯੋਗ ਤੇਲੂ ਰਾਮ ਜੀ , ਰਜਿੰਦਰ ਕੁਮਾਰ ਜੀ, ਵੀਜੈ ਕੁਮਾਰ ਜੀ, ਬਲਕਾਰ ਜੀ ਕੌਮ ਦੇ ਸਰਮਾਏ ਹਨ ਜਿਹੜੇ ਕਿ ਰਹਿੰਦੀ ਦੁਨੀਆਂ ਤੱਕ ਲੋਕਾਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਲੁੱਟਿਆ ਬੈਂਕ ਤੇ ਫੈਕਟਰੀ 'ਚ ਧਮਾਕੇ ਕਾਰਣ 4 ਲੋਕਾਂ ਦੀ ਮੌਤ, ਅੱਜ ਦੀਆਂ ਟੌਪ-10 ਖਬਰਾਂ
NEXT STORY