ਮਹਿਤਪੁਰ (ਚੋਪੜਾ)- ਜਲੰਧਰ ਦੇ ਮਹਿਤਪੁਰ ਤੋਂ ਦਿਲ-ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਪਤੀ ਨੇ ਆਪਣੀ ਹੀ ਪਤਨੀ ਨੂੰ ਸਹੁਰਿਆਂ ਤੋਂ ਵਾਪਸ ਲੈ ਕੇ ਜਾਂਦੇ ਸਮੇਂ ਰਸਤੇ 'ਚ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਕਰਕੇ ਉਸ ਦੀ ਮ੍ਰਿਤਕ ਦੇਹ ਨੂੰ ਸੁੰਨਸਾਨ ਖੇਤਾਂ 'ਚ ਸੁੱਟ ਦਿੱਤਾ। ਕਈ ਦਿਨਾਂ ਤੱਕ ਲਾਵਾਰਿਸ ਪਏ ਰਹਿਣ ਕਰਕੇ ਮ੍ਰਿਤਕਾ ਦੀ ਦੇਹ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ-ਨੋਚ ਕੇ ਖਾ ਲਿਆ। ਜਦੋਂ ਪਰਿਵਾਰ ਵਾਲਿਆਂ ਨੂੰ ਮੌਕੇ ਤੋਂ ਕੰਕਾਲ ਅਤੇ ਸਾਮਾਨ ਮਿਲਿਆ ਤਾਂ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ। ਪਰਿਵਾਰ ਦੀ ਸ਼ਿਕਾਇਤ 'ਤੇ ਪੁਲਸ ਨੇ ਦੋਸ਼ੀ ਪਤੀ ਮੁਨੀ ਲਾਲਾ (ਵਾਸੀ ਚੰਡੀਗੜ੍ਹ) ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਸ ਦੀਆਂ ਟੀਮਾਂ ਵੱਲੋਂ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਮਹਿਤਪੁਰ ਥਾਣੇ ਅਧੀਨ ਪੈਂਦੇ ਪਿੰਡ ਸੰਗੋਵਾਲ (ਟਿੱਬਾ) 'ਚ ਇਕ ਔਰਤ ਸੋਨੀ ਦੇਵੀ ਪੁੱਤਰੀ ਪੰਨਾ ਲਾਲ ਦੇ ਕਤਲ ਦੇ ਮਾਮਲੇ 'ਚ ਮਹਿਤਪੁਰ ਪੁਲਸ ਵੱਲੋਂ ਐੱਫ਼. ਆਈ. ਆਰ. ਨੰਬਰ 0181 ਮਿਤੀ 28/8/ 2026 ਧਾਰਾ 103 ਬੀ. ਐੱਨ. ਐੱਸ. ਪਰਚਾ ਸੋਨੀ ਦੇ ਪਤੀ ਮੁਨੀ ਉਰਫ ਜੀ ਲਾਲ ਵਿਰੁੱਧ ਆਪਣੀ ਹੀ ਪਤਨੀ ਦਾ ਕਤਲ ਕਰਨ ਦਾ ਦਰਜ ਕਰ ਲਿਆ।
ਇਹ ਵੀ ਪੜ੍ਹੋ: ਜਲੰਧਰ 'ਚ ਖਾਲੀ ਪਲਾਟ 'ਚੋਂ ਨੌਜਵਾਨ ਦੀ ਲਾਸ਼ ਮਿਲਣ ਨਾਲ ਮਚਿਆ ਹੜਕੰਪ! ਕਤਲ ਦਾ ਖ਼ਦਸ਼ਾ

ਇਹ ਪਰਚਾ ਮ੍ਰਿਤਕ ਸੋਨੀਆ ਦੀ ਮਾਤਾ ਸੁਹੰਤਾ ਦੇਵੀ ਪਤਨੀ ਪੰਨਾ ਲਾਲ ਅਤੇ ਮਾਸੀ ਕਿਰਨ ਪਤਨੀ ਮੁਰਾਰੀ ਲਾਲ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ। ਉਨ੍ਹਾਂ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਨ੍ਹਾਂ ਦੀ ਬੇਟੀ ਸੋਨੀ ਦਾ ਪਹਿਲਾ ਪਤੀ ਕੁਝ ਸਾਲ ਪਹਿਲਾਂ ਮਰ ਚੁੱਕਾ ਹੈ। ਇਸ ਤੋਂ ਉਸ ਦੇ ਦੋ ਲੜਕੇ ਅਤੇ ਇਕ ਲੜਕੀ 3 ਬੱਚੇ ਹਨ, ਇਨ੍ਹਾਂ 'ਚੋਂ ਇਕ ਬੱਚਾ ਦਿਵਿਆਂਗ ਹੈ। ਸੋਨੀ ਦੇ ਪਿੰਡ ਸੰਗੋਵਾਲ ਦਾ ਜੀਲਾਲ ਉਰਫ਼ ਮੁਨੀ ਉਸ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਚੰਡੀਗੜ੍ਹ ਲੈ ਗਿਆ ਤਾਂ ਕਿ ਉਹ ਕੰਮ ਕਰਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਸਕੇ, ਉਹ ਪਹਿਲਾਂ ਵੀ ਵਿਆਹੁਤਾ ਸੀ ਅਤੇ ਉਸਨੇ ਆਪਣੀ ਦੂਜੀ ਪਤਨੀ ਵਜੋਂ ਸੋਨੀ ਨੂੰ ਰੱਖ ਲਿਆ। ਉਹ ਵੀ ਚੰਡੀਗੜ੍ਹ ਵਿਚ ਕੰਮ ਕਰਨ ਲੱਗ ਗਈ।
ਇਹ ਵੀ ਪੜ੍ਹੋ: ਜਲੰਧਰ: ਨੇਹਾ ਕਤਲ ਕਾਂਡ 'ਚ ਵੱਡਾ ਖ਼ੁਲਾਸਾ! ਕਰੋੜਾਂ ਦੀ ਕੋਠੀ ਚਰਚਾ 'ਚ, ਪਤੀ ਉਮੰਗ ਦੀ ਗਰਲਫਰੈਂਡ ਨੇ...
ਸੋਨੀ ਦੀ ਮਾਂ ਦੇ ਦੱਸਣ ਮੁਤਾਬਕ ਉਨ੍ਹਾਂ 'ਚ ਅਕਸਰ ਝਗੜਾ ਰਹਿੰਦਾ ਸੀ। ਜੀਲਾਲ ਉਸ ਦੀ ਕਮਾਈ ਉੱਪਰ ਵੀ ਆਪਣਾ ਹੱਕ ਜਤਾਉਂਦਾ ਸੀ। ਜਿਸ ਦੇ ਚਲਦਿਆਂ ਉਨ੍ਹਾਂ ’ਚ ਝਗੜਾ ਰਹਿੰਦਾ ਸੀ, ਉਹ ਅਕਸਰ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਇਸ ਤੋਂ ਤੰਗ ਆ ਕੇ ਸੋਨੀ ਪਿੰਡ ਸੰਗੋਵਲ ਆਪਣੇ ਮਾਂ-ਬਾਪ ਦੇ ਘਰ ਆ ਗਈ ਅਤੇ ਇਥੇ ਕੁਝ ਸਮੇਂ ਤੋਂ ਰਹਿ ਰਹੀ ਸੀ। ਕੁਝ ਦਿਨ ਪਹਿਲਾਂ ਹੀ ਜੀਲਾਲ ਉਰਫ਼ ਮੁਨੀ ਸੰਗੋਵਾਲ ਪਿੰਡ 'ਚ ਆਇਆ ਅਤੇ ਸੋਨੀ ਨੂੰ ਜ਼ਬਰਦਸਤੀ ਲੈ ਕੇ ਜਾਣ ਲਈ ਦਬਾਅ ਪਾਉਣ ਲੱਗਾ। ਸੋਨੀ ਨੇ ਉਸ ਦੇ ਨਾਲ ਚੰਡੀਗੜ੍ਹ ਜਾਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ: ਪੰਜਾਬ ਵਾਸੀ ਦੇਣ ਧਿਆਨ! ਪਿੰਡਾਂ ’ਚ ਫ਼ੈਲਣ ਲੱਗੀਆਂ ਗੰਭੀਰ ਬੀਮਾਰੀਆਂ, 7 ਸਤੰਬਰ ਲਈ ਅਹਿਮ ਐਲਾਨ
ਮੁਨੀ ਉਰਫ਼ ਜੀਲਾਲ ਮੌਕਾ ਤਾੜ ਕੇ ਰਾਤ ਨੂੰ ਜਦ ਉਸ ਦੇ ਪਰਿਵਾਰ ਦੇ ਮੈਂਬਰ ਘਰ ਨਹੀਂ ਸਨ ਤਾਂ ਉਸ ਨੂੰ ਲੈ ਗਿਆ ਅਤੇ ਆਪਣਾ ਫੋਨ ਬੰਦ ਕਰ ਦਿੱਤਾ। ਉਸ ਦਿਨ ਤੋਂ ਹੀ ਉਸ ਦੇ ਪਰਿਵਾਰ ਦਾ ਸੋਨੀ ਨਾਲ ਕੋਈ ਰਾਬਤਾ ਨਹੀਂ ਹੋ ਰਿਹਾ ਸੀ। ਉਸ ਦੇ ਪਰਿਵਾਰ ਨੂੰ ਉਸ ਸਮੇਂ ਸੋਨੀ ਦੇ ਕਤਲ ਦਾ ਪਤਾ ਲੱਗਾ ਜਦੋਂ ਖੇਡਣ ਗਏ ਬੱਚਿਆਂ ਨੇ ਦੱਸਿਆ ਕਿ ਖੇਤਾਂ ’ਚ ਕੁੱਤੇ ਇਕ ਲਾਸ਼ ਨੂੰ ਖਾ ਰਹੇ ਹਨ। ਸੋਨੀ ਦੇ ਪਰਿਵਾਰ ਨੇ ਜਾ ਕੇ ਵੇਖਿਆ ਤਾਂ ਉਨ੍ਹਾਂ ਨੇ ਉਸ ਦੇ ਕੱਪੜਿਆਂ ਤੋਂ ਪਛਾਣ ਲਿਆ ਕਿ ਇਹ ਉਨ੍ਹਾਂ ਦੀ ਬੇਟੀ ਸੋਨੀ ਦੀ ਹੀ ਲਾਸ਼ ਹੈ ਪਰ ਤਦ ਤੱਕ ਕੁੱਤੇ ਨੋਚ-ਨੋਚ ਕੇ ਲਾਸ਼ ਨੂੰ ਪੂਰੀ ਤਰ੍ਹਾਂ ਖਾ ਚੁੱਕੇ ਸਨ। ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀ ਜਨਕ ਰਾਜ ਅਤੇ ਉਸ ਦੀ ਟੀਮ ਨੇ ਪੁਲਸ ਕਾਰਵਾਈ ਕਰਦਿਆਂ ਮੌਜੂਦ ਵਸਤੂਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਕਲਮਬੰਦ ਕਰਕੇ ਪਰਚਾ ਦਰਜ ਕਰ ਦਿੱਤਾ। ਮੌਕੇ ’ਤੇ ਪਹੁੰਚੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਪੁਲਸ ਤੋਂ ਮੰਗ ਕੀਤੀ ਕਿ ਦੋਸ਼ੀ ਵਿਰੁੱਧ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਪੰਜਾਬ: ਨਸ਼ੇ ਨੇ ਉਜਾੜਿਆ ਘਰ! ਨੌਜਵਾਨ ਪੁੱਤ ਦੀ ਮੌਤ, ਦੋਸਤਾਂ ਨੇ ਖੇਤਾਂ 'ਚ ਦੱਬੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਜਿਮਖਾਨਾ ਕਲੱਬ ਚੋਣਾਂ ਦੀ ਵੋਟਿੰਗ ਜਾਰੀ, ਦੇਰ ਸ਼ਾਮ ਨੂੰ ਆਉਣਗੇ ਨਤੀਜੇ
NEXT STORY