ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ 'ਚ ਪਿਛਲੇ ਦਿਨੀਂ ਫਿਲਮ "ਰਸਟ" ਦੇ ਸੈੱਟ 'ਤੇ ਪ੍ਰਸਿੱਧ ਅਦਾਕਾਰ ਐਲੇਕ ਬਾਲਡਵਿਨ ਦੁਆਰਾ ਗਲਤੀ ਨਾਲ ਗੋਲੀ ਚੱਲਣ ਕਾਰਨ ਮਰਨ ਵਾਲੀ ਸਿਨੇਮਾਟੋਗ੍ਰਾਫਰ ਹੈਲੀਨਾ ਹਚਿਨਜ਼ ਨੂੰ ਸ਼ਨੀਵਾਰ ਸ਼ਾਮ ਨੂੰ ਨਿਊ ਮੈਕਸੀਕੋ 'ਚ ਸ਼ਰਧਾਂਜਲੀ ਦਿੱਤੀ ਗਈ। ਅਲਬੁਆਰਕ ਸਿਵਿਕ ਪਲਾਜ਼ਾ 'ਚ ਇੱਕ ਮੋਮਬੱਤੀਆਂ ਜਗ੍ਹਾ ਕੇ ਲੋਕਲ 600 ਅੰਤਰਰਾਸ਼ਟਰੀ ਸਿਨੇਮਾਟੋਗ੍ਰਾਫਰਜ਼ ਗਿਲਡ ਦੁਆਰਾ 42 ਸਾਲਾ ਹਚਿਨਜ਼ ਨੂੰ ਯਾਦ ਕੀਤਾ ਗਿਆ।
ਇਹ ਵੀ ਪੜ੍ਹੋ : ਟੈਕਸਾਸ 'ਚ ਰੇਸ ਦੌਰਾਨ ਦਰਸ਼ਕਾਂ 'ਤੇ ਚੜ੍ਹੀ ਕਾਰ, ਦੋ ਬੱਚਿਆਂ ਦੀ ਹੋਈ ਮੌਤ
ਸ਼ਰਧਾਂਜਲੀ ਸਮਾਗਮ ਦੌਰਾਨ ਵਾਇਲਨ ਵਜਾਉਣ ਵਾਲਿਆਂ ਨੇ ਆਡੀਟੋਰੀਅਮ 'ਚ ਗਮਗੀਨ ਸੰਗੀਤ ਵੀ ਪੇਸ਼ ਕੀਤਾ। ਇੰਟਰਨੈਸ਼ਨਲ ਸਿਨੇਮਾਟੋਗ੍ਰਾਫਰਜ਼ ਗਿਲਡ, ਨੈਸ਼ਨਲ 600 ਆਈ.ਏ.ਟੀ.ਐੱਸ.ਈ. ਦੇ ਰਾਸ਼ਟਰੀ ਕਾਰਜਕਾਰੀ ਨਿਰਦੇਸ਼ਕ ਰਾਇਨ ਅਨੁਸਾਰ ਇਹ ਇੱਕ ਬਹੁਤ ਦੁਖਦਾਈ ਘਟਨਾ ਹੈ। ਇਸ ਮੌਕੇ ਹਚਿਨਜ਼ ਦੀ ਕੈਮਰਾ ਓਪਰੇਟਿੰਗ ਟੀਮ ਦੇ ਮੈਂਬਰ, ਲੇਨ ਲੂਪਰ ਨੇ ਵੀ ਭਾਵਨਾਤਮਕ ਸੰਬੋਧਨ ਕੀਤਾ। ਇਸ ਹਾਦਸੇ 'ਚ ਜਾਨ ਗਵਾਉਣ ਵਾਲੀ ਸਿਨੇਮਾਟੋਗ੍ਰਾਫਰ ਹਚਿਨਜ਼ ਨੂੰ ਸਭ ਨੇ ਪ੍ਰਤੀਭਾਸ਼ਾਲੀ ਦੱਸਿਆ ਅਤੇ ਭਰੇ ਮਨ ਨਾਲ ਯਾਦ ਕੀਤਾ।
ਇਹ ਵੀ ਪੜ੍ਹੋ : ਪਾਕਿ ਦੇ ਕਬਾਇਲੀ ਇਲਾਕੇ 'ਚ ਦੋ ਧਿਰਾਂ 'ਚ ਹੋਈ ਝੜਪ, 10 ਦੀ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਟੈਕਸਾਸ 'ਚ ਰੇਸ ਦੌਰਾਨ ਦਰਸ਼ਕਾਂ 'ਤੇ ਚੜ੍ਹੀ ਕਾਰ, ਦੋ ਬੱਚਿਆਂ ਦੀ ਹੋਈ ਮੌਤ
NEXT STORY