ਬ੍ਰਿਸਬੇਨ ਸਾਊਥ (ਸਤਵਿੰਦਰ ਟੀਨੂੰ): ਆਸਟ੍ਰੇਲੀਆ ਦੇ ਕੂਈਨਜਲੈਂਡ ਸੂਬੇ ਦੇ ਸ਼ਹਿਰ ਬ੍ਰਿਸਬੇਨ ਵਿਖੇ ਡਾਕਟਰ ਭੀਮ ਰਾਓ ਅੰਬੇਡਕਰ ਮਿਸ਼ਨ ਸੁਸਾਇਟੀ ਵਲੋਂ ਇੱਕ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ। ਸੰਸਥਾ ਦੇ ਕਾਰਕੁੰਨਾ ਵਲੋਂ ਮੋਮਬੱਤੀਆਂ ਬਾਲ ਕੇ ਇਨਸਾਨੀਅਤ ਨੂੰ ਜਗਾਉਣ ਦਾ ਹੋਕਾ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਲੋਂ ਭਾਰਤ ਵਿੱਚ ਹੋ ਰਹੇ ਮਨੁੱਖਤਾ ਦੇ ਘਾਣ ਦੇ ਘੋਰ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਫਾਦਰ ਸਟੇਨ ਸਵਾਮੀ ਦੀ ਮੌਤ ਨਹੀਂ ਸਗੋਂ ਇਕ ਕਤਲ ਹੋਇਆ ਹੈ। ਉਹ ਭਾਰਤ ਵਿੱਚ ਆਦਿਵਾਸੀਆਂ ਦੀ ਬਿਹਤਰੀ ਲਈ ਸਰਗਰਮ ਸਨ।
ਉਨ੍ਹਾਂ ਨੂੰ ਬਿਨਾ ਕਿਸੇ ਕਾਰਨ ਦੇ ਮਾਨਸਿਕ ਅਤੇ ਸ਼ਰੀਰਕ ਤਸੀਹੇ ਦਿੱਤੇ ਗਏ। ਭਾਰਤ ਇਕ ਸੈਕੂਲਰ ਦੇਸ਼ ਹੈ। ਇਹ ਸ਼ੋਕ ਸਭਾ ਕੁਈਨਜ਼ਲੈਂਡ ਸਕੂਲ ਆਫ ਬਿਊਟੀ ਥੈਰੇਪੀ ਸਟੋਨਜ ਕਾਰਨਰ ਵਿਖੇ ਰੱਖੀ ਗਈ ਸੀ। ਡਾਕਟਰ ਬਰਨਾਰਡ ਮਲਿਕ ਡਾਇਰੈਕਟਰ ਅਮੈਰੀਕਨ ਕਾਲਜ ਅਤੇ ਸ਼ੋਸ਼ਿਲ ਐਕਟਿਵਸਟ ਵਲੋਂ ਵਿਸਥਾਰ ਨਾਲ ਫਾਦਰ ਸਟੇਨ ਸਵਾਮੀ ਦੀ ਜ਼ਿੰਦਗੀ ਅਤੇ ਸੰਘਰਸ਼ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਸਭ ਦਾ ਧੰਨਵਾਦ ਕੀਤਾ ਗਿਆ। ਇਸ ਵਿੱਚ ਪ੍ਰਿੰਸੀਪਲ ਹਰਚਰਨ ਸਿੰਘ, ਅਮਨਦੀਪ ਸਿੰਘ ਧੀਂਗੜਾ, ਦਲਜੀਤ ਸਿੰਘ, ਹਰਦੀਪ ਵਾਗਲਾ, ਹਰਵਿੰਦਰ ਬਸੀ, ਸੰਦੀਪ ਬੋਸਕਾ, ਅੰਕੁਸ਼ ਕਟਾਰੀਆ, ਗੁਰਦੀਪ ਸਿੰਘ, ਬਲਵਿੰਦਰ ਸਿੰਘ, ਨਿਤਿਨ ਮਲਿਕ, ਕ੍ਰਿਸਟੋਫਰ ਮਲਿਕ, ਰਣਦੀਪ ਸਿੰਘ, ਪੁਸ਼ਪਿੰਦਰ ਤੂਰ, ਜਗਦੀਪ ਸਿੰਘ, ਕੁਲਦੀਪ ਕੌਰ, ਨਿਧੀ ਰਾਜਪੂਤ ਆਦਿ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।
ਪੜ੍ਹੋ ਇਹ ਅਹਿਮ ਖਬਰ- ਇਪਸਾ ਵੱਲੋਂ ਨੇਚਰਦੀਪ ਕਾਹਲੋਂ ਦੀ ਕਿਤਾਬ ‘ਤੈਨੂੰ ਪਤੈ’ ਕੀਤੀ ਗਈ ਲੋਕ ਅਰਪਨ
ਅਫਗਾਨਿਸਤਾਨ: ਤਾਲਿਬਾਨ ਨੇ ਸ਼ੁਰੂ ਕੀਤੀ ਹਕੂਮਤ, ਹੁਣ ਇਕੱਲੀਆਂ ਬਾਹਰ ਨਹੀਂ ਜਾ ਸਕਣਗੀਆਂ ਔਰਤਾਂ
NEXT STORY