ਇੰਟਰਨੈਸ਼ਨਲ ਡੈਸਕ : ਯੂਰਪ 'ਚ ਚਾਕਲੇਟ ਦੀ ਇੱਕ ਵੱਡੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਪਲਾਈ ਚੇਨ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਵਿਟਜ਼ਰਲੈਂਡ ਦੀ ਮਸ਼ਹੂਰ ਫੂਡ ਕੰਪਨੀ Nestlé (ਨੇਸਲੇ) ਦੀ ਲੋਕਪ੍ਰਿਯ KitKat (ਕਿਟਕੈਟ) ਚਾਕਲੇਟ ਦੀ ਇੱਕ ਵੱਡੀ ਖੇਪ, ਜਿਸ ਦਾ ਵਜ਼ਨ ਲਗਭਗ 12 ਟਨ ਸੀ, ਰਹੱਸਮਈ ਢੰਗ ਨਾਲ ਚੋਰੀ ਹੋ ਗਈ ਹੈ। ਇਸ ਘਟਨਾ ਕਾਰਨ ਆਉਣ ਵਾਲੇ ਈਸਟਰ ਦੇ ਤਿਉਹਾਰ ਤੋਂ ਪਹਿਲਾਂ ਬਾਜ਼ਾਰ ਵਿੱਚ ਚਾਕਲੇਟ ਦੀ ਕਮੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਇਹ ਟਰੱਕ ਇਟਲੀ ਦੇ ਕੇਂਦਰੀ ਇਲਾਕੇ ਤੋਂ ਪੋਲੈਂਡ ਵੱਲ ਜਾ ਰਿਹਾ ਸੀ। ਇਸ ਟਰੱਕ ਵਿੱਚ ਕਿਟਕੈਟ ਦੀਆਂ ਲਗਭਗ 4,13,793 ਯੂਨਿਟਾਂ ਲੱਦੀਆਂ ਹੋਈਆਂ ਸਨ। ਇਹ ਟਰੱਕ ਪ੍ਰੋਡਕਸ਼ਨ ਯੂਨਿਟ ਤੋਂ ਡਿਸਟ੍ਰੀਬਿਊਸ਼ਨ ਸੈਂਟਰ ਵੱਲ ਰਵਾਨਾ ਹੋਇਆ ਸੀ, ਪਰ ਰਸਤੇ ਵਿੱਚ ਹੀ ਕਿਧਰੇ ਲਾਪਤਾ ਹੋ ਗਿਆ। ਕੰਪਨੀ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਇਹ ਟਰੱਕ ਕਿਸ ਜਗ੍ਹਾ ਤੋਂ ਗਾਇਬ ਹੋਇਆ ਹੈ।
ਕੰਪਨੀ ਨੂੰ ਡਰ ਹੈ ਕਿ ਚੋਰੀ ਹੋਈ ਇਹ ਚਾਕਲੇਟ ਯੂਰਪ ਦੇ ਗ੍ਰੇਅ ਮਾਰਕੀਟ (ਅਨ-ਅਧਿਕਾਰਤ ਬਾਜ਼ਾਰ) ਵਿੱਚ ਵੇਚੀ ਜਾ ਸਕਦੀ ਹੈ। ਨੇਸਲੇ ਨੇ ਦੱਸਿਆ ਕਿ ਹਰ ਕਿਟਕੈਟ ਬਾਰ 'ਤੇ ਇੱਕ ਖਾਸ ਬੈਚ ਕੋਡ (Batch Code) ਹੁੰਦਾ ਹੈ, ਜਿਸ ਰਾਹੀਂ ਚੋਰੀ ਹੋਏ ਸਾਮਾਨ ਦੀ ਪਛਾਣ ਕੀਤੀ ਜਾ ਸਕਦੀ ਹੈ। ਕੰਪਨੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਤੇ ਵੀ ਸ਼ੱਕੀ ਹਾਲਤ ਵਿੱਚ ਚਾਕਲੇਟ ਵਿਕਦੀ ਦਿਖਾਈ ਦੇਵੇ, ਤਾਂ ਤੁਰੰਤ ਸੂਚਨਾ ਦਿੱਤੀ ਜਾਵੇ। ਈਸਟਰ ਦਾ ਤਿਉਹਾਰ ਨਜ਼ਦੀਕ ਹੋਣ ਕਾਰਨ ਯੂਰਪ ਵਿੱਚ ਚਾਕਲੇਟ ਦੀ ਮੰਗ ਕਾਫੀ ਵੱਧ ਜਾਂਦੀ ਹੈ। ਏਡੀ ਵੱਡੀ ਖੇਪ ਚੋਰੀ ਹੋਣ ਨਾਲ ਸਪਲਾਈ ਵਿੱਚ ਵਿਘਨ ਪੈ ਸਕਦਾ ਹੈ, ਜਿਸ ਨਾਲ ਗਾਹਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਥਾਨਕ ਪੁਲਸ ਅਤੇ ਸਪਲਾਈ ਚੇਨ ਪਾਰਟਨਰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪਾਕਿਸਤਾਨੀ ਪੰਜਾਬ 'ਚ ਵੱਡੀ ਕਾਰਵਾਈ, ਇਕ ਮਹੀਨੇ 'ਚ 36 ਅੱਤਵਾਦੀ ਗ੍ਰਿਫਤਾਰ
NEXT STORY