ਓਟਾਵਾ— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ 18 ਸਾਲ ਪਹਿਲਾਂ ਭੁਲੇਖੇ 'ਚ ਕੀਤੀ ਗਲਤੀ ਉਸ ਦਾ ਖਹਿੜਾ ਛੱਡਣ ਦਾ ਨਾਂ ਨਹੀਂ ਲੈ ਰਹੀ। ਟਰੂਡੋ ਦੇ ਵਿਰੋਧੀ ਉਨ੍ਹਾਂ ਵਲੋਂ ਕੀਤੀ ਇਸ ਗਲਤੀ ਕਾਰਨ ਉਨ੍ਹਾਂ ਨੂੰ ਘੇਰਨ ਦੀ ਤਿਆਰੀ 'ਚ ਹਨ। ਇਸੇ ਕਾਰਨ ਟਰੂਡੋ ਨੇ ਦੁਬਾਰਾ ਮੁਆਫੀ ਮੰਗਣ 'ਚ ਦੇਰ ਨਾ ਕੀਤੀ।
18 ਸਾਲ ਪਹਿਲਾਂ ਕੀਤੀ ਗਲਤੀ ਜਸਟਿਨ ਟਰੂਡੋ ਦੇ ਸਿਆਸੀ ਕਰੀਅਰ 'ਤੇ ਭਾਰੂ ਪੈ ਸਕਦੀ ਹੈ। ਇਸ ਲਈ ਟਰੂਡੋ ਨੇ ਦੁਬਾਰਾ ਮੁਆਫੀ ਮੰਗਦਿਆਂ ਇਕ ਹੋਰ ਵੀਡੀਓ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀ। ਆਪਣੇ ਤਾਜ਼ਾ ਟਵੀਟ 'ਚ ਟਰੂਡੋ ਨੇ ਆਪਣੀ ਗਲਤੀ 'ਤੇ ਮੁਆਫੀ ਮੰਗਦਿਆਂ ਲਿਖਿਆ ਕਿ ਮੈਂ ਉਨ੍ਹਾਂ ਲੋਕਾਂ ਨੂੰ ਦੁੱਖ ਪਹੁੰਚਾਇਆ, ਜੋ ਰੁਜ਼ਾਨਾ ਅਸਹਿਣਸ਼ੀਲਤਾ ਤੇ ਵਿਤਕਰੇ ਨਾਲ ਜੂਝਦੇ ਹਨ। ਮੈਂ ਜਾਣਦਾ ਹਾਂ ਤੇ ਇਸ ਦੀ ਪੂਰੀ ਜ਼ਿੰਮੇਦਾਰੀ ਲੈਂਦਾ ਹਾਂ। ਮੈਂ ਜਾਣਦਾ ਹਾਂ ਕਿ ਅਜਿਹਾ ਕਰਕੇ ਮੈਂ ਬਹੁਤ ਸਾਰੇ ਲੋਕਾਂ ਨੂੰ ਦੁੱਖ ਪਹੁੰਚਾਇਆ ਹੈ ਤੇ ਮੈਂ ਇਸ ਲਈ ਤਹਿ-ਦਿਲੋਂ ਮੁਆਫੀ ਮੰਗਦਾ ਹਾਂ। ਇਸ ਦੇ ਨਾਲ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਦੀ ਇਕ ਵੀਡੀਓ ਵੀ ਸ਼ੇਅਰ ਕੀਤੀ।
ਅਮਰੀਕਾ ਨੇ ਕਿਊਬਾ ਦੇ 2 ਕੂਟਨੀਤਕਾਂ ਨੂੰ ਦਿੱਤਾ ਦੇਸ਼ ਛੱਡਣ ਦਾ ਆਦੇਸ਼
NEXT STORY