ਟੋਰਾਂਟੋ, (ਏਜੰਸੀ)— ਕੈਨੇਡਾ ਦੀ 43ਵੀਂ ਪਾਰਲੀਮੈਂਟ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੁੱਧਵਾਰ ਨੂੰ ਭਾਵ ਅੱਜ ਆਪਣੇ ਨਵੇਂ ਮੰਤਰੀ ਮੰਡਲ ਦਾ ਗਠਨ ਕਰਨਗੇ ਜਿਸ ਵਿਚ ਬਹੁਤ ਸਾਰੀਆਂ ਤਬਦੀਲੀਆਂ ਹੋਣ ਦੀ ਆਸ ਜਤਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਇਸ ਵਾਰ ਵੀ ਮੰਤਰੀ ਮੰਡਲ 'ਚ ਪੰਜਾਬੀਆਂ ਨੂੰ ਵਿਸ਼ੇਸ਼ ਸਥਾਨ ਮਿਲ ਸਕਦਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਵੀ 4 ਪੰਜਾਬੀਆਂ ਨੂੰ ਮੰਤਰੀ ਬਣਾਇਆ ਦਾ ਸਕਦਾ ਹੈ। ਇਸ ਵਾਰ ਲਿਬਰਲ ਪਾਰਟੀ ਦੀ ਟਿਕਟ 'ਤੇ 13 ਪੰਜਾਬੀਆਂ ਨੇ ਜਿੱਤ ਦਰਜ ਕੀਤੀ ਹੈ। ਹਰਜੀਤ ਸਿੰਘ ਸੱਜਣ ਅਤੇ ਨਵਦੀਪ ਸਿੰਘ ਬੈਂਸ ਦਾ ਮੁੜ ਮੰਤਰੀ ਬਣਨਾ ਤਾਂ ਤੈਅ ਹੀ ਮੰਨਿਆ ਜਾ ਰਿਹਾ ਹੈ। ਬਰੈਂਪਟਨ 'ਚੋਂ ਵੀ ਇਕ ਮੰਤਰੀ ਚੁਣਿਆ ਜਾ ਸਕਦਾ ਹੈ ਕਿਉਂਕਿ ਬਰੈਂਪਟਨ ਦੀਆਂ 5 ਦੀਆਂ 5 ਸੀਟਾਂ ਲਿਬਰਲ ਪਾਰਟੀ ਦੇ ਝੋਲੀ ਪਈਆਂ ਹਨ, ਜੋ ਕਿ ਪੰਜਾਬੀਆਂ ਦਾ ਇਲਾਕਾ ਹੈ। ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਉਪ ਪ੍ਰਧਾਨ ਮੰਤਰੀ ਬਣਾਏ ਜਾਣ ਦੇ ਕਿਆਸ ਵੀ ਲਗਾਏ ਜਾ ਰਹੇ ਹਨ। ਪਿਛਲੀ ਵਾਰ ਲਿਬਰਲ ਸਰਕਾਰ 'ਚ 34 ਮੰਤਰੀ ਸਨ ਅਤੇ ਹਾਊਸ 'ਚ ਪਾਰਟੀ ਦੇ 184 ਮੈਂਬਰ ਸਨ। ਹੁਣ ਬਣ ਰਹੀ ਘੱਟ ਗਿਣਤੀ ਸਰਕਾਰ ਕੋਲ ਸਿਰਫ 157 ਮੈਂਬਰ ਹਨ ਅਤੇ ਕੋਰਮ ਪੂਰਾ ਹੋਣ ਤੋਂ 13 ਮੈਂਬਰ ਘੱਟ ਹਨ। ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਇਸ ਵਾਰ ਸਰਕਾਰ 'ਚ ਕਿੰਨੇ ਮੰਤਰੀ ਬਣਾਏ ਜਾਣਗੇ।
ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ 'ਚ ਲਿਬਰਲ ਪਾਰਟੀ ਦੀ ਝੋਲੀ 157 ਸੀਟਾਂ ਪਈਆਂ ਜਦਕਿ ਕੰਜ਼ਰਵੇਟਿਵ ਨੂੰ 121, ਬਲਾਕ ਕਬੈਕਵਾ ਨੂੰ 32, ਐੱਨ. ਡੀ. ਪੀ. ਨੂੰ 24, ਗਰੀਨ ਪਾਰਟੀ ਨੂੰ 3 ਸੀਟਾਂ ਮਿਲੀਆਂ ਹਨ।
ਤੁਹਾਨੂੰ ਦੱਸ ਦਈਏ ਕਿ ਅੱਜ ਸਭ ਤੋਂ ਪਹਿਲਾਂ ਕੈਨੇਡਾ ਦੇ ਨਵੇਂ ਹਾਊਸ ਲਈ ਕੈਨੇਡਾ ਦੇ ਗਵਰਨਰ ਜਨਰਲ ਜੂਲੀ ਪੋਯੇਟੇ ਦੀ ਅਗਵਾਈ ਹੇਠ ਸਪੀਕਰ ਦੀ ਚੋਣ ਗੁਪਤ ਪਰਚੀਆਂ ਨਾਲ ਹੋਵੇਗੀ। ਇਸ ਮਗਰੋਂ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਟਰੂਡੋ ਸੈਨੇਟ 'ਚ ਭਾਸ਼ਣ ਦੇਣਗੇ ਤੇ ਫਿਰ ਨਵੀਂ ਕੈਬਨਿਟ ਦਾ ਗਠਨ ਕਰਨਗੇ। ਭਾਸ਼ਣ 'ਤੇ ਹਾਊਸ ਦੇ ਮੈਂਬਰਾਂ ਵਲੋਂ ਹਫਤਾ ਭਰ ਬਹਿਸ ਹੋਵੇਗੀ ਅਤੇ 5 ਦਸੰਬਰ ਨੂੰ ਕੈਨੇਡਾ ਪਾਰਲੀਮੈਂਟ ਦਾ ਨਵਾਂ ਸੈਸ਼ਨ ਸ਼ੁਰੂ ਹੋਵੇਗਾ।
ਬ੍ਰਿਟੇਨ ਜਾ ਰਹੇ ਇਕ ਜਹਾਜ਼ ਦੇ ਫਰਿੱਜ਼ ਕੰਟੇਨਰ 'ਚ ਮਿਲੇ 25 ਲੋਕ
NEXT STORY