ਇੰਟਰਨੈਸ਼ਨਲ ਡੈਸਕ- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫ਼ੇ ਦੀ ਖਬਰ ਨੇ ਸੋਸ਼ਲ ਮੀਡੀਆ 'ਤੇ ਹਲਚਲ ਲਿਆ ਦਿੱਤੀ ਹੈ। ਅੱਜ ਸਵੇਰ ਤੋਂ ਹੀ ਖ਼ਬਰਾਂ ਸੁਰਖੀਆਂ ਵਿਚ ਹਨ ਕਿ ਟਰੂਡੋ ਜਲਦ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਸਕਦੇ ਹਨ। ਸੂਤਰਾਂ ਮੁਤਾਬਕ ਜਸਟਿਨ ਟਰੂਡੋ ਜਲਦ ਹੀ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਸਕਦੇ ਹਨ। ‘ਦਿ ਗਲੋਬ ਐਂਡ ਮੇਲ’ ਦੀ ਰਿਪੋਰਟ ਮੁਤਾਬਕ ਟਰੂਡੋ ਨੇ ਕੈਨੇਡੀਅਨ ਮੰਤਰੀਆਂ ਦੀ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਹੀ ਇਹ ਫ਼ੈਸਲਾ ਲੈਣ ਦਾ ਮਨ ਬਣਾ ਲਿਆ ਹੈ। ਇਸ ਸਭ ਦੌਰਾਨ ਸੋਸ਼ਲ ਮੀਡੀਆ 'ਤੇ ਟਰੂਡੋ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਅਤੇ ਮਜ਼ਾਕੀਆ ਮੀਮਜ਼ ਬਣਾਏ ਜਾ ਰਹੇ ਹਨ। ਕਈ ਯੂਜ਼ਰਸ ਨੇ ਮਜ਼ਾਕ 'ਚ ਲਿਖਿਆ ਕਿ ਹੁਣ ਕੈਨੇਡਾ ਸ਼ਾਇਦ ਅਮਰੀਕਾ ਦਾ ਹਿੱਸਾ ਬਣ ਜਾਵੇਗਾ।
ਕੁਝ ਲੋਕਾਂ ਨੇ ਟਰੂਡੋ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਭਾਰਤ ਨਾਲ ਰਿਸ਼ਤੇ ਖਰਾਬ ਕਰਨਾ ਉਸ ਨੂੰ ਮਹਿੰਗਾ ਪਿਆ।
ਇਸ ਦੇ ਨਾਲ ਹੀ ਕੁਝ ਮੀਮਜ਼ 'ਚ ਕਿਹਾ ਗਿਆ ਕਿ ਇਹ ਸਭ ਡੋਨਾਲਡ ਟਰੰਪ ਦੀ ਚਾਲ ਹੈ।
ਕੁਝ ਲੋਕਾਂ ਨੇ ਇਸ ਤਰੀਕੇ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ...
ਕੁਝ ਹੋਰ ਮਜ਼ਾਕੀਆ ਮੀਮਜ਼ ਦੇਖੋ
ਟਰੰਪ ਅੰਦਰ, ਟਰੂਡੋ ਬਾਹਰ...
ਪੜ੍ਹੋ ਇਹ ਅਹਿਮ ਖ਼ਬਰ-Trudeau ਜਲਦ ਦੇਣਗੇ ਅਸਤੀਫ਼ਾ, ਇਹ ਕਾਰਨ ਬਣੇ ਮੁੱਖ ਵਜ੍ਹਾ!
ਇੱਕ ਮੀਮ ਵਿੱਚ ਕੈਨੇਡੀਅਨ ਪੀ.ਐਮ ਦਾ ਇਸ ਤਰ੍ਹਾਂ ਮਜ਼ਾਕ ਉਡਾਇਆ ਗਿਆ
ਪਾਰਟੀ ਦੀ ਮਾੜੀ ਹਾਲਤ ਅਸਤੀਫ਼ੇ ਦਾ ਬਣੀ ਕਾਰਨ
ਰਿਪੋਰਟਾਂ ਮੁਤਾਬਕ ਟਰੂਡੋ ਦੀ ਲਿਬਰਲ ਪਾਰਟੀ ਚੋਣਾਂ ਤੋਂ ਪਹਿਲਾਂ ਦੇ ਸਰਵੇਖਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਤੋਂ ਬੁਰੀ ਤਰ੍ਹਾਂ ਪਛੜ ਰਹੀ ਹੈ। 2013 'ਚ ਪਾਰਟੀ ਨੂੰ ਸੰਕਟ 'ਚੋਂ ਬਾਹਰ ਕੱਢਣ ਵਾਲੇ ਟਰੂਡੋ ਹੁਣ ਖੁਦ ਆਲੋਚਨਾ ਦੇ ਘੇਰੇ 'ਚ ਹਨ। ਕੋਵਿਡ ਸੰਕਟ ਤੋਂ ਲੈ ਕੇ ਖਾਲਿਸਤਾਨੀ ਮੁੱਦਿਆਂ ਤੱਕ, ਉਸ ਦੀਆਂ ਨੀਤੀਆਂ 'ਤੇ ਕਈ ਸਵਾਲ ਖੜ੍ਹੇ ਹੋਏ ਹਨ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਜਸਟਿਨ ਟਰੂਡੋ ਤੁਰੰਤ ਅਹੁਦਾ ਛੱਡ ਦੇਣਗੇ ਜਾਂ ਨਵੇਂ ਨੇਤਾ ਦੀ ਚੋਣ ਹੋਣ ਤੱਕ ਪ੍ਰਧਾਨ ਮੰਤਰੀ ਵਜੋਂ ਬਣੇ ਰਹਿਣਗੇ। ਪਰ ਸੋਸ਼ਲ ਮੀਡੀਆ 'ਤੇ ਲੋਕ ਪਹਿਲਾਂ ਹੀ ਉਨ੍ਹਾਂ ਨੂੰ 'ਫੇਲ ਲੀਡਰ' ਕਰਾਰ ਦੇ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਸ ਜੇਲ੍ਹ 'ਚ ਮਿਲਦੀਆਂ ਹਨ ਸ਼ਾਨਦਾਰ ਸਹੂਲਤਾਂ, ਕੈਦੀ ਨਹੀਂ ਕਰਦੇ ਭੱਜਣ ਦੀ ਕੋਸ਼ਿਸ਼
NEXT STORY