ਓਟਾਵਾ (ਵਾਰਤਾ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਰਵਾਂਡਾ ਵਿੱਚ ਅਗਲੇ ਹਫ਼ਤੇ ਹੋਣ ਵਾਲੀ ਰਾਜ ਮੁਖੀਆਂ ਦੀ ਮੀਟਿੰਗ ਤੋਂ ਇਲਾਵਾ ਜੂਨ ਦੇ ਅੰਤ ਵਿੱਚ ਜੀ-7 ਅਤੇ ਨਾਟੋ ਸਿਖਰ ਸੰਮੇਲਨਾਂ ਲਈ ਜਰਮਨੀ ਅਤੇ ਸਪੇਨ ਦੀ ਯਾਤਰਾ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਪ੍ਰੈਸ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਘੋਸ਼ਣਾ ਕੀਤੀ ਕਿ ਉਹ ਕਿਗਾਲੀ, ਰਵਾਂਡਾ ਵਿੱਚ ਰਾਸ਼ਟਰਮੰਡਲ ਸਰਕਾਰਾਂ ਦੇ ਮੁਖੀਆਂ ਦੀ ਮੀਟਿੰਗ (CHOGM), ਜਰਮਨੀ ਦੇ Schloss Elmau ਵਿਖੇ G7 ਸਿਖਰ ਸੰਮੇਲਨ ਅਤੇ ਮੈਡ੍ਰਿਡ, ਸਪੇਨ ਵਿੱਚ ਨਾਟੋ ਸੰਮੇਲਨ ਵਿੱਚ ਹਿੱਸਾ ਲੈਣਗੇ। ਬੁੱਧਵਾਰ ਨੂੰ ਇਕ ਇਕ ਬਿਆਨ ਵਿਚ ਕਿਹਾ ਗਿਆ ਕਿ ਟਰੂਡੋ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਦੁਆਰਾ ਆਯੋਜਿਤ ਇੱਕ ਅਧਿਕਾਰਤ ਦੁਵੱਲੇ ਦੌਰੇ ਵਿੱਚ ਵੀ ਸ਼ਾਮਲ ਹੋਣਗੇ।
ਬਿਆਨ ਵਿਚ ਅੱਗੇ ਦੱਸਿਆ ਗਿਆ ਕਿ 26-28 ਜੂਨ ਤੱਕ G7 ਸਿਖਰ ਸੰਮੇਲਨ ਵਿੱਚ ਟਰੂਡੋ ਰੂਸ ਖ਼ਿਲਾਫ਼ ਯੂਕ੍ਰੇਨ ਲਈ ਸਮਰਥਨ ਵਧਾਉਣ ਦੀ ਮੰਗ ਕਰਨਗੇ, ਜਦਕਿ ਜਲਵਾਯੂ, ਕੋਵਿਡ-19, ਲੋਕਤੰਤਰ, ਮਨੁੱਖੀ ਅਧਿਕਾਰਾਂ ਅਤੇ ਲਿੰਗ ਸਮਾਨਤਾ ਬਾਰੇ ਵੀ ਗੱਲ ਕਰਨਗੇ।ਬਿਆਨ ਦੇ ਅਨੁਸਾਰ ਆਖਰੀ ਪੜਾਅ 28-30 ਜੂਨ ਤੱਕ ਮੈਡ੍ਰਿਡ, ਸਪੇਨ ਵਿੱਚ ਨਿਰਧਾਰਤ ਹੈ, ਜਿੱਥੇ ਪ੍ਰੀਮੀਅਰ ਯੂਕ੍ਰੇਨ ਵਿੱਚ ਜੰਗ ਅਤੇ ਗਠਜੋੜ ਨੂੰ ਖਤਰਿਆਂ ਬਾਰੇ ਵਿਚਾਰ ਵਟਾਂਦਰੇ ਲਈ ਨਾਟੋ ਦੇ ਸੰਮੇਲਨ ਵਿੱਚ ਸ਼ਾਮਲ ਹੋਣਗੇ।
ਪੜ੍ਹੋ ਇਹ ਅਹਿਮ ਖ਼ਬਰ- ਮਾਣ ਦੀ ਗੱਲ, ਪ੍ਰਮੁੱਖ ਕੈਨੇਡੀਅਨ ਯੂਨੀਵਰਸਿਟੀਆਂ 'ਚ ਭਾਰਤੀ ਸਟੱਡੀ ਚੇਅਰਾਂ ਦੀ ਸਥਾਪਨਾ
ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ 30 ਜੂਨ ਨੂੰ ਸਿਖਰ ਸੰਮੇਲਨ ਤੋਂ ਇਲਾਵਾ ਟਰੂਡੋ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨਾਲ ਇੱਕ ਏਜੰਡੇ 'ਤੇ ਮੁਲਾਕਾਤ ਕਰਨਗੇ, ਜਿਸ ਵਿੱਚ ਇੱਕ ਵਾਰ ਫਿਰ, ਜਲਵਾਯੂ, ਲੋਕਤੰਤਰ, ਮਨੁੱਖੀ ਅਧਿਕਾਰ ਅਤੇ ਲਿੰਗ ਸਮਾਨਤਾ 'ਤੇ ਚਰਚਾ ਹੋਵੇਗੀ।G7 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਟਰੂਡੋ 23-25 ਜੂਨ ਤੱਕ ਕਿਗਾਲੀ, ਰਵਾਂਡਾ ਦਾ ਦੌਰਾ ਕਰਨਗੇ, ਜਿੱਥੇ ਉਹ ਰਾਸ਼ਟਰਮੰਡਲ ਸਰਕਾਰਾਂ ਦੇ ਮੁਖੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆ 'ਚ ਬਲੈਕਆਊਟ ਦੀ ਸੰਭਾਵਨਾ! ਊਰਜਾ ਮੰਤਰੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ
NEXT STORY