ਟੋਰਾਂਟੋ,(ਇੰਟ.)-ਪਿਛਲੇ ਕੁਝ ਦਿਨਾਂ ਤੋਂ ਭਾਰਤ ’ਚ ਖੇਤੀ ਕਾਨੂੰਨਾਂ ਸਬੰਧੀ ਹੋ ਰਹੇ ਅੰਦੋਲਨ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਹੁਤ ਕੁਝ ਬੋਲ ਰਹੇ ਹਨ ਪਰ ਜਦੋਂ ਉਨ੍ਹਾਂ ਦੀ ਸਰਕਾਰ ’ਤੇ ਕੈਨੇਡਾ ’ਚ ਹੀ ਸਵਾਲ ਉੱਠਣ ਲੱਗੇ ਤਾਂ ਉਨ੍ਹਾਂ ਨੇ ਚੁੱਪ ਧਾਰ ਲਈ। ਅਸਲ ’ਚ ਟਰੂਡੋ ਸਰਕਾਰ ’ਤੇ ਕੋਰੋਨਾ ਕਾਲ ਦੌਰਾਨ ਵੰਡੀਆਂ ਗਈਆਂ 240 ਬਿਲੀਅਨ ਡਾਲਰ ਦੀ ਮਦਦ ਰਾਸ਼ੀ ਸਬੰਧੀ ਸਵਾਲ ਪੁੱਛੇ ਜਾ ਰਹੇ ਹਨ, ਜਿਸਨੂੰ ਲੈ ਕੇ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ।
ਸੀ. ਬੀ. ਸੀ. ਨਿਊਜ਼ ਚੈਨਲ ਮੁਤਾਬਕ ਟਰੂਡੋ ਸਰਕਾਰ ਨੇ ਕੋਰੋਨਾ ਕਾਲ ਦੌਰਾਨ 100 ਤੋਂ ਜ਼ਿਆਦਾ ਪ੍ਰੋਗਰਾਮ ਸ਼ੁਰੂ ਕੀਤੇ ਅਤੇ ਉਨ੍ਹਾਂ ਨੂੰ ਮਦਦ ਰਾਸ਼ੀ ਪ੍ਰਦਾਨ ਕੀਤੀ ਪਰ ਸਰਕਾਰ ਇਸ ਗੱਲ ਦੀ ਜਾਣਕਾਰੀ ਦੇਣ ’ਚ ਅਸਫ਼ਲ ਰਹੀ ਕਿ ਕਿਸ ਪ੍ਰੋਗਰਾਮ ਨੂੰ ਕਿੰਨੀ ਸਰਕਾਰੀ ਮਦਦ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਨੌਕਰੀ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਸਰਕਾਰ ਨੇ ਦਿੱਤੀ ਇਹ ਵੱਡੀ ਸੌਗਾਤ, ਜਾਣੋ ਸਕੀਮ
ਚੈਨਲ ਮੁਤਾਬਕ ਕੈਨੇਡਾ ਸਰਕਾਰ ਨੇ ਉਕਤ ਰਾਸ਼ੀ ਦਾ ਵੱਡਾ ਹਿੱਸਾ ਪੀ. ਪੀ. ਈ. ਕਿੱਟਾਂ ’ਤੇ, ਬੇਰੁਜ਼ਗਾਰ ਹੋਏ ਨਾਗਰਿਕਾਂ ਅਤੇ ਉਦਯੋਗਾਂ ਨੂੰ ਰਾਹਤ ਦੇਣ ’ਤੇ ਖਰਚ ਕੀਤਾ ਪਰ ਸਰਕਾਰ ਇਹ ਨਹੀਂ ਦੱਸ ਰਹੀ ਕਿ ਕਿਸ ਉਦਯੋਗ ਨੂੰ ਕਿੰਨਾ ਪੈਸਾ ਦਿੱਤਾ ਗਿਆ ਹੈ ਜਿਸ ਕਾਰਨ ਟਰੂਡੋ ਦੀ ਕੈਨੇਡਾ ’ਚ ਬਹੁਤ ਆਲੋਚਨਾ ਹੋ ਰਹੀ ਹੈ।
►ਟਰੂਡੋ ਸਰਕਾਰ ਵਲੋਂ ਕੋਰੋਨਾ ਫੰਡ ਦੇ ਨਾਂ 'ਤੇ ਵੰਡੇ ਗਏ ਬਿਲੀਅਨ ਡਾਲਰਜ਼ ਦਾ ਕੋਈ ਵੇਰਵਾ ਨਾ ਦੇਣ 'ਤੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ
ਜਰਮਨੀ 'ਚ ਇਸ ਦਿਨ ਹੋਣਗੀਆਂ ਸੰਸਦੀ ਚੋਣਾਂ
NEXT STORY