ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਪ੍ਰਚਾਰ ਪ੍ਰਬੰਧਕ ਪਾਲ ਮਾਨਾਫੋਰਟ ਦੀ ਆਗਾਊਂ ਜ਼ਮਾਨਤ ਨੂੰ ਫੈਡਰਲ ਜੱਜ ਨੇ ਖਤਮ ਕਰ ਦਿੱਤਾ। ਧਨਸੋਧ, ਟੈਕਸ ਤੇ ਬੈਂਕ ਧੋਖਾਧੜੀ ਦੇ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਗਵਾਹ ਨੂੰ ਕਥਿਤ ਤੌਰ 'ਤੇ ਪ੍ਰਭਾਵਿਤ ਕਰਨ ਲਈ ਉਨ੍ਹਾਂ ਦੀ ਅਗਾਊਂ ਜ਼ਮਾਨਤ ਖਤਮ ਕੀਤੀ ਗਈ। ਮਾਨਾਫੋਰਟ ਖਿਲਾਫ ਗਵਾਹਾਂ ਨੂੰ ਪ੍ਰਭਾਵਿਤ ਕਰਨ ਲਈ ਰਾਬਰਟ ਮਯੁਲਰ ਵੱਲੋਂ ਨਵੇਂ ਦੋਸ਼ ਲਾਉਣ ਦੇ ਦੋ ਹਫਤੇ ਬਾਅਦ ਫੈਡਰਲ ਜੱਜ ਦਾ ਇਹ ਫੈਸਲਾ ਆਇਆ ਹੈ। ਅਮਰੀਕੀ ਜ਼ਿਲਾ ਜੱਜ ਐਮੀ ਜੈਕਸਨ ਨੇ ਕਿਹਾ, ''ਇਸ ਦੋਸ਼ 'ਤੇ ਮੈਂ ਅੱਖਾਂ ਬੰਦ ਨਹੀਂ ਰੱਖ ਸਕਦਾ।'' ਐੱਫ.ਬੀ.ਆਈ. ਦੇ ਸਾਬਕਾ ਨਿਦੇਸ਼ਕ ਮਯੁਲਰ ਨੇ ਅਦਾਲਤ ਤੋਂ ਮਾਨਾਫੋਰਟ ਦੀ ਜ਼ਮਾਨਤ ਰੱਦ ਕਰਨ ਦੀ ਅਪੀਲ ਕੀਤੀ। ਮਾਨਾਫੋਰਟ (69) ਸੰਘੀ ਅਦਾਲਤ 'ਚ ਪੇਸ਼ ਹੋਏ ਸੁਣਵਾਈ ਦੌਰਾਨ ਜੱਜ ਨੇ ਉਨ੍ਹਾਂ ਦੀ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ ਤੇ ਤੁਰੰਤ ਉਨ੍ਹਾਂ ਨੂੰ ਫੈਡਰਲ ਜੇਲ 'ਚ ਭੇਜ ਦਿੱਤਾ ਗਿਆ।
ਪੋਂਪਿਓ ਨੇ ਚੀਨੀ ਰਾਸ਼ਟਰਪਤੀ ਸ਼ੀ ਨਾਲ ਗਲੋਬਲ ਸ਼ਾਂਤੀ 'ਤੇ ਗੱਲਬਾਤ
NEXT STORY