ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਮਿਨੀਸੋਟਾ ਨੂੰ ਦਿੱਤੀ ਜਾਣ ਵਾਲੀ ਬੱਚਿਆਂ ਦੀ ਦੇਖਭਾਲ ਸਬੰਧੀ ਫੰਡਿੰਗ ਨੂੰ ਰੋਕਣ ਦਾ ਐਲਾਨ ਕੀਤਾ ਹੈ। ਸਿਹਤ ਅਤੇ ਮਨੁੱਖੀ ਸੇਵਾ ਵਿਭਾਗ ਦੇ ਡਿਪਟੀ ਸੈਕਟਰੀ ਜਿਮ ਓਨੀਲ ਨੇ ਕਿਹਾ ਕਿ ਇਹ ਕਦਮ ਉਸ ਧੋਖਾਦੇਹੀ ਨੂੰ ਰੋਕਣ ਲਈ ਉਠਾਇਆ ਗਿਆ ਹੈ, ਜੋ ਮਿਨੀਸੋਟਾ ਅਤੇ ਦੇਸ਼ ਭਰ ’ਚ ਬੱਚਿਆਂ ਦੀ ਦੇਖਭਾਲ ਸਬੰਧੀ ਫੰਡਿੰਗ ਨਾਲ ਜੁੜੀਆਂ ਗਤੀਵਿਧੀਆਂ ਸਾਹਮਣੇ ਆਈਆਂ ਹਨ।
ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਇਸ ਕਦਮ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਧੋਖਾਦੇਹੀ ਇਕ ਗੰਭੀਰ ਮੁੱਦਾ ਹੈ, ਜਿਸ ’ਤੇ ਸੂਬਿਆਂ ਨੇ ਸਾਲਾਂ ਤੋਂ ਕਾਰਵਾਈ ਕੀਤੀ ਹੈ ਪਰ ਟਰੰਪ ਪ੍ਰਸ਼ਾਸਨ ਨੇ ਇਸ ਦਾ ਸਿਆਸੀਕਰਨ ਕਰਦਿਆਂ ਸੂਬੇ ਦੀ ਜਨਤਾ ਨੂੰ ਮਿਲਣ ਵਾਲੀ ਮਦਦ ਰੋਕਣ ਦਾ ਫੈਸਲਾ ਕੀਤਾ ਹੈ।
ਨਵੇਂ ਸਾਲ ਦਾ ਤੋਹਫ਼ਾ: ਭਾਰਤ ਦੇ ਗੁਆਂਢੀ ਦੇਸ਼ 'ਚ ਪੈਟਰੋਲ 10.28 ਰੁਪਏ ਤੇ ਡੀਜ਼ਲ 8.57 ਰੁਪਏ ਹੋਇਆ ਸਸਤਾ
NEXT STORY