ਇੰਟਰਨੈਸ਼ਨਲ ਡੈਸਕ- ਇਰਾਨ ਨਾਲ 40 ਦਿਨਾਂ ਦੀ ਭਿਆਨਕ ਜੰਗ ਤੋਂ ਬਾਅਦ ਜੰਗਬੰਦੀ ਦਾ ਐਲਾਨ ਕਰਨ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਹਨ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'Truth Social' 'ਤੇ ਸਾਂਝੀ ਕੀਤੀ ਇੱਕ ਤਾਜ਼ਾ ਪੋਸਟ ਵਿੱਚ ਉਨ੍ਹਾਂ ਨੇ ਇਸ ਨੂੰ ਵਿਸ਼ਵ ਸ਼ਾਂਤੀ ਲਈ ਇੱਕ ਵੱਡਾ ਦਿਨ ਦੱਸਿਆ ਹੈ ਅਤੇ ਮਿਡਲ ਈਸਟ 'ਚ ਇੱਕ ਨਵੇਂ ਆਰਥਿਕ ਦੌਰ ਦੀ ਭਵਿੱਖਬਾਣੀ ਕੀਤੀ ਹੈ।
ਟਰੰਪ ਨੇ ਆਪਣੀ ਪੋਸਟ 'ਚ ਲਿਖਿਆ, "ਵਿਸ਼ਵ ਸ਼ਾਂਤੀ ਲਈ ਵੱਡਾ ਦਿਨ ! ਇਰਾਨ ਚਾਹੁੰਦਾ ਹੈ ਕਿ ਸ਼ਾਂਤੀ ਬਣੀ ਰਹੇ, ਉਨ੍ਹਾਂ ਨੇ ਬਹੁਤ ਝੱਲਿਆ ਹੈ। ਬਾਕੀ ਸਭ ਦਾ ਵੀ ਇਹੀ ਹਾਲ ਹੈ। ਹੋਰਮੁਜ਼ ਦੀ ਖਾੜੀ 'ਚ ਸੁਚਾਰੂ ਆਵਾਜਾਈ ਲਈ ਅਮਰੀਕਾ ਮਦਦ ਕਰੇਗਾ।"

ਇਹ ਵੀ ਪੜ੍ਹੋ- ਡੈੱਡਲਾਈਨ ਮਗਰੋਂ ਆਖ਼ਿਰ ਰਾਤੋ-ਰਾਤ ਕਿਵੇਂ ਹੋ ਗਿਆ Ceasefire ? ਇਨ੍ਹਾਂ ਸ਼ਰਤਾਂ ਨੇ ਰੋਕੀ 'World War-III'
ਉਨ੍ਹਾਂ ਅੱਗੇ ਕਿਹਾ ਕਿ ਜੰਗਬੰਦੀ ਦੌਰਾਨ ਕਾਫ਼ੀ ਸਕਾਰਾਤਮਕ ਕੰਮ ਹੋਣਗੇ ਤੇ ਕਾਫ਼ੀ ਜ਼ਿਆਦਾ ਪੈਸਾ ਕਮਾਇਆ ਜਾਵੇਗਾ। ਅਸੀਂ ਇਸ ਗੱਲ ਦਾ ਧਿਆਨ ਰੱਖਾਂਗੇ ਕਿ ਹਾਲਾਤ ਠੀਕ ਰਹਿਣ। ਅਮਰੀਕਾ ਵਾਂਗ ਇਹ ਮਿਡਲ ਈਸਟ ਲਈ ਵੀ ਸੁਨਹਿਰਾ ਯੁੱਗ ਹੋ ਸਕਦਾ ਹੈ।''
ਜ਼ਿਕਰਯੋਗ ਹੈ ਕਿ ਇਰਾਨ ਤੇ ਅਮਰੀਕਾ ਵਿਚਾਲੇ 10 ਸ਼ਰਤਾਂ 'ਤੇ ਸਹਿਮਤੀ ਮਗਰੋਂ 2 ਹਫ਼ਤਿਆਂ ਲਈ ਜੰਗੰਬਦੀ ਹੋ ਗਈ ਹੈ, ਜਿਸ ਦੀ ਪੁਸ਼ਟੀ ਟਰੰਪ ਤੇ ਇਰਾਨੀ ਵਿਦੇਸ਼ ਮੰਤਰੀ ਅਰਾਘਚੀ ਨੇ ਕੀਤੀ ਹੈ। ਇਸ ਐਲਾਨ ਮਗਰੋਂ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ ਤੇ ਨਾਲ ਹੀ ਕੱਚੇ ਤੇਲ ਦੀਆਂ ਕੀਮਤਾਂ 'ਚ ਵੀ ਰਾਹਤ ਦੇਖਣ ਨੂੰ ਮਿਲੀ ਹੈ। ਹੁਣ ਦੇਖਣਾ ਹੋਵੇਗਾ ਕਿ ਆਖ਼ਿਰ 14 ਦਿਨਾਂ ਬਾਅਦ ਇਹ ਜੰਗ ਪੱਕੇ ਤੌਰ 'ਤੇ ਖ਼ਤਮ ਹੁੰਦੀ ਹੈ ਜਾਂ ਫਿਰ ਹਮਲੇ ਦੁਬਾਰਾ ਸ਼ੁਰੂ ਹੋਣਗੇ।
ਇਹ ਵੀ ਪੜ੍ਹੋ- ਟਰੰਪ ਤੋਂ ਮੰਗ ਲਿਆ ਅਸਤੀਫ਼ਾ ! ਜੰਗਬੰਦੀ ਮਗਰੋਂ ਅਮਰੀਕਾ 'ਚ ਸਿਆਸੀ ਭੂਚਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਈਰਾਨ ਨੇ ਕੁਝ ਘੰਟਿਆਂ ਬਾਅਦ ਹੀ ਤੋੜ'ਤਾ ਸੀਜ਼ਫਾਇਰ ! ਦਾਗੀਆਂ ਮਿਜ਼ਾਈਲਾਂ, ਬਹਿਰੀਨ 'ਚ ਗੂੰਜੇ ਸਾਇਰਨ
NEXT STORY