ਨਵੀਂ ਦਿੱਲੀ- ਭਾਰਤ ਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚਾਲੇ ਭਾਰਤੀ ਸਵਦੇਸ਼ੀ ਡਿਫੈਂਸ ਸਿਸਟਮ ਦੀ ਬਰਾਮਦ ਸਬੰਧੀ ਸ਼ੁਰੂਆਤੀ ਚਰਚਾ ਚੱਲ ਰਹੀ ਹੈ। ਸੂਤਰਾਂ ਅਨੁਸਾਰ ਇਸ ਵਿਚ ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਤੇ ਸਵਦੇਸ਼ੀ ਆਕਾਸ਼ਤੀਰ ਏਅਰ ਡਿਫੈਂਸ ਕਮਾਂਡ-ਐਂਡ-ਕੰਟਰੋਲ ਸਿਸਟਮ ਸ਼ਾਮਲ ਹਨ। ਇਹ ਗੱਲਬਾਤ ਅਜੇ ਸ਼ੁਰੂਆਤੀ ਪੜਾਅ ਵਿਚ ਹੈ ਪਰ ਦੋਵੇਂ ਦੇਸ਼ ਖੇਤਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਰੱਖਿਆ ਸਹਿਯੋਗ ਵਧਾਉਣ ਦੀ ਦਿਸ਼ਾ ਵਿਚ ਅੱਗੇ ਵਧ ਰਹੇ ਹਨ।
ਇਹ ਸੌਦਾ ਭਾਰਤ ਦੀ ਰੱਖਿਆ ਬਰਾਮਦ ਨੂੰ ਨਵੀਂ ਉਚਾਈ ਦੇ ਸਕਦਾ ਹੈ, ਜੋ ਖਾੜੀ ਖੇਤਰ ਵਿਚ ਭਾਰਤ ਦੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ। ਜਦੋਂ ਤੋਂ ਅਮਰੀਕਾ-ਇਜ਼ਰਾਈਲ ਨੇ ਇਰਾਨ ’ਤੇ ਹਮਲਾ ਕੀਤਾ ਹੈ, ਉਸ ਵੇਲੇ ਤੋਂ ਇਰਾਨ ਨੇ ਯੂ.ਏ.ਈ. ਦੇ ਜਨਤਕ ਤੇ ਫ਼ੌਜੀ ਟਿਕਾਣਿਆਂ ’ਤੇ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ ਹਨ।
ਇਹ ਵੀ ਪੜ੍ਹੋ- ਪੰਜਾਬ ਦੀ ਵੱਡੀ ਨਹਿਰ 'ਚ ਅੱਧੀ ਰਾਤੀਂ ਪੈ ਗਿਆ 40 ਫੁੱਟ ਚੌੜਾ ਪਾੜ ! ਘਰਾਂ 'ਚ ਭਰ ਗਿਆ ਪਾਣੀ, ਫ਼ਸਲਾਂ ਵੀ ਤਬਾਹ
ਜ਼ਿਕਰਯੋਗ ਹੈ ਕਿ ਬ੍ਰਹਿਮੋਸ ਮਿਜ਼ਾਈਲ ਭਾਰਤ ਤੇ ਰੂਸ ਨੇ ਮਿਲ ਕੇ ਵਿਕਸਿਤ ਕੀਤੀ ਹੈ। ਇਹ ਦੁਨੀਆ ਦੀ ਸਭ ਤੋਂ ਤੇਜ਼ ਆਪ੍ਰੇਸ਼ਨਲ ਸੁਪਰਸੋਨਿਕ ਕਰੂਜ਼ ਮਿਜ਼ਾਈਲ ਹੈ, ਜੋ 2.8 ਤੋਂ 3 ਮੈਕ ਦੀ ਰਫ਼ਤਾਰ (ਆਵਾਜ਼ ਦੀ ਰਫਤਾਰ ਤੋਂ ਤਿੰਨ ਗੁਣਾ) ਨਾਲ ਉੱਡ ਸਕਦੀ ਹੈ। ਜੇਕਰ ਯੂ.ਏ.ਈ. ਨਾਲ ਇਹ ਡੀਲ ਹੁੰਦੀ ਹੈ ਤਾਂ ਇਹ ਭਾਰਤ ਲਈ ਬ੍ਰਹਿਮੋਸ ਦੀ ਕਿਸੇ ਖਾੜੀ ਦੇਸ਼ ਨੂੰ ਪਹਿਲੀ ਵੱਡੀ ਬਰਾਮਦ ਹੋਵੇਗੀ।
ਇਹ ਵੀ ਪੜ੍ਹੋ- ਸਟਾਰਮਰ ਦੇ ਅਸਤੀਫ਼ੇ ਮਗਰੋਂ ਕੌਣ ਸੰਭਾਲੇਗਾ ਬ੍ਰਿਟੇਨ ਦੀ ਕਮਾਨ ? ਸਭ ਤੋਂ ਉਪਰ ਹੈ ਇਹ ਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਜ ਇਨ੍ਹਾਂ 4 ਰਾਸ਼ੀਆਂ ਦੀ ਕਿਸਮਤ 'ਚ ਆਵੇਗਾ ਨਵਾਂ ਮੋੜ! ਸ਼ੁਰੂ ਹੋਵੇਗਾ ਗੋਲਡਨ ਸਮਾਂ ਤੇ ਨੋਟਾਂ ਦੇ ਲੱਗਣਗੇ ਢੇਰ
NEXT STORY