ਸਿੰਗਾਪੁਰ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਇਤਿਹਾਸਕ ਮੁਲਾਕਾਤ ਮੰਗਲਵਾਰ ਸਵੇਰ ਨੂੰ ਸਿੰਗਾਪੁਰ 'ਚ ਹੋਈ। ਟਰੰਪ ਅਤੇ ਕਿਮ ਵਿਚਕਾਰ ਇਹ ਮੁਲਾਕਾਤ ਸਿੰਗਾਪੁਰ ਦੇ ਪ੍ਰਸਿੱਧ ਸੈਲਾਨੀ ਸਥਾਨ ਸੈਂਟੋਸਾ ਦੇ ਇਕ ਹੋਟਲ 'ਚ ਹੋਈ। ਇਹ ਬੈਠਕ ਤਕਰੀਬਨ 50 ਮਿੰਟ ਚੱਲੀ। ਦੋਹਾਂ ਨੇਤਾਵਾਂ ਨੇ ਆਪਸ 'ਚ ਹੱਥ ਮਿਲਾ ਕੇ ਇਤਿਹਾਸਕ ਮੁਲਾਕਾਤ ਦੀ ਸ਼ੁਰੂਆਤ ਕੀਤੀ।
ਉੱਥੇ ਹੀ ਹੋਟਲ 'ਚ ਮੁਲਾਕਾਤ ਲਈ ਅੰਦਰ ਜਾਣ ਤੋਂ ਪਹਿਲਾਂ ਕਿਮ ਅਤੇ ਟਰੰਪ ਨੇ ਇਕ ਛੋਟੀ ਜਿਹੀ ਪ੍ਰੈੱਸ ਕਾਨਫਰੰਸ ਵੀ ਕੀਤੀ।ਟਰੰਪ ਨੇ ਇਸ ਦੌਰਾਨ ਕਿਹਾ, ''ਮੈਂ ਬਹੁਤ ਹੀ ਚੰਗਾ ਮਹਿਸੂਸ ਕਰ ਰਿਹਾ ਹਾਂ, ਸਾਡੇ ਵਿਚਕਾਰ ਗੱਲਬਾਤ ਹੋਣ ਵਾਲੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਮੁਲਾਕਾਤ ਜ਼ਬਰਦਸਤ ਰੂਪ ਨਾਲ ਕਾਮਯਾਬ ਰਹੇਗੀ। ਇਹ ਮੇਰੇ ਲਈ ਬਹੁਤ ਹੀ ਸਨਮਾਨਜਨਕ ਹੈ ਅਤੇ ਇਸ 'ਚ ਮੈਨੂੰ ਕੋਈ ਸ਼ੱਕ ਨਹੀਂ ਕਿ ਸਾਡੇ ਵਿਚਕਾਰ ਚੰਗੇ ਸੰਬੰਧ ਸਥਾਪਤ ਹੋਣਗੇ।''
ਕਿਮ ਨੇ ਵੀ ਟਰੰਪ ਨੂੰ ਸੰਬੋਧਤ ਕਰਦੇ ਹੋਏ ਕਿਹਾ, ''ਤੁਹਾਡੇ ਨਾਲ ਮਿਲਣਾ ਸੌਖਾ ਨਹੀਂ ਸੀ, ਬੈਠਕ ਦੀ ਰਾਹ 'ਚ ਕਈ ਰੋੜੇ ਸਨ।ਅਸੀਂ ਕਈ ਰੁਕਾਵਟਾਂ ਨੂੰ ਪਾਰ ਕੀਤਾ ਅਤੇ ਅੱਜ ਅਸੀਂ ਇੱਥੇ ਹਾਂ''
ਇਹ ਮੁਲਾਕਾਤ ਕਈ ਗੱਲਾਂ 'ਚ ਇਤਿਹਾਸਕ ਹੈ। ਅਮਰੀਕਾ ਦਾ ਕੋਈ ਸੀਟਿੰਗ ਰਾਸ਼ਟਰਪਤੀ ਪਹਿਲੀ ਵਾਰ ਕਿਸੇ ਉੱਤਰੀ ਕੋਰੀਆ ਨੇਤਾ ਨੂੰ ਮਿਲਿਆ ਹੈ। ਉੱਥੇ ਹੀ ਸੱਤਾ ਸੰਭਾਲਣ ਦੇ 7 ਸਾਲ ਬਾਅਦ ਕਿਮ ਜੋਂਗ ਉਨ ਪਹਿਲੀ ਵਾਰ ਇੰਨੀ ਲੰਮੀ ਵਿਦੇਸ਼ ਯਾਤਰਾ 'ਤੇ ਗਏ ਸਨ। ਭਾਰਤੀ ਸਮੇਂ ਮੁਤਾਬਕ ਸਵੇਰੇ ਕਰੀਬ 6.30 ਵਜੇ ਦੋਹਾਂ ਨੇਤਾ ਆਪਣੇ-ਆਪਣੇ ਹੋਟਲ ਤੋਂ ਸੈਂਟੋਸਾ ਦੇ ਪ੍ਰਸਿੱਧ ਕੈਪੇਲਾ ਹੋਟਲ 'ਚ ਪਹੁੰਚੇ ਸਨ। ਹੋਟਲ ਪਹੁੰਚਣ 'ਤੇ ਦੋਹਾਂ ਨੇਤਾਵਾਂ ਨੇ ਇਕ-ਦੂਜੇ ਨਾਲ ਹੱਥ ਮਿਲਾਇਆ ਅਤੇ ਤਸਵੀਰਾਂ ਖਿਚਾਈਆਂ।
ਕਿਮ ਜੋਂਗ ਨੇ ਟਰੰਪ ਨੂੰ ਕਿਹਾ,''ਨਾਈਸ ਟੂ ਮੀਟ ਯੂ ਮਿਸਟਰ ਪ੍ਰੈਜ਼ੀਡੈਂਟ।''

ਟਰੰਪ ਨੇ ਪ੍ਰਮਾਣੂੰ ਨਿਸ਼ਸਤਰੀਕਰਣ 'ਤੇ ਕੀਤੀ ਗੱਲ
ਬੈਠਕ ਦੌਰਾਨ ਟਰੰਪ ਨੇ ਪ੍ਰਮਾਣੂੰ ਨਿਸ਼ਸਤਰੀਕਰਣ 'ਤੇ ਕਿਮ ਨਾਲ ਗੱਲ ਕੀਤੀ। ਟਰੰਪ ਨੇ ਉਮੀਦ ਪ੍ਰਗਟ ਕੀਤੀ ਕਿ ਉਹ ਅਤੇ ਕਿਮ ਜੋਂਗ ਮਿਲ ਕੇ ਵੱਡੀ ਸਮੱਸਿਆ ਅਤੇ ਸੰਕਟ ਦਾ ਹੱਲ ਕੱਢਣਗੇ, ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਇਸ ਮਾਮਲੇ ਨੂੰ ਦੇਖਾਂਗੇ।
ਬੈਠਕ ਲਈ ਜਾਂਦਾ ਹੋਇਆ ਕਿਮ ਜੋਂਗ ਦਾ ਕਾਫਲਾ

ਟਰੰਪ ਤੇ ਕਿਮ ਦੀ ਮੁਲਾਕਾਤ 'ਤੇ ਖਰਚੇ ਗਏ 101 ਕਰੋੜ ਰੁਪਏ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਿਮ ਜੋਂਗ ਉਨ ਵਿਚਾਲੇ ਹੋਈ ਇਸ ਸਿਖਰ ਵਾਰਤਾ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਸਨ। ਸਿੰਗਾਪੁਰ ਨੇ 2 ਅਜਿਹੇ ਨੇਤਾਵਾਂ ਦੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਕੀਤੀ ਹੈ, ਜੋ ਇਕ-ਦੂਜੇ 'ਤੇ ਨਿੱਜੀ ਹਮਲੇ ਕਰਨ ਦਾ ਕੋਈ ਮੌਕਾ ਨਹੀਂ ਖੁੰਝਦੇ ਸਨ। ਪ੍ਰਧਾਨ ਮੰਤਰੀ ਲੀ ਸਿਏਨ ਲੂੰਗ ਨੇ ਦੱਸਿਆ ਕਿ ਸਿੰਗਾਪੁਰ ਇਸ ਮੁਲਾਕਾਤ 'ਤੇ ਕਰੀਬ 2 ਕਰੋੜ ਸਿੰਗਾਪੁਰੀ ਡਾਲਰ ਭਾਵ ਕਰੀਬ 101 ਕਰੋੜ ਰੁਪਏ ਖਰਚ ਕਰ ਰਿਹਾ ਹੈ। ਇਸ ਰਕਮ ਦਾ ਅੱਧਾ ਹਿੱਸਾ ਭਾਵ ਕਰੀਬ 50 ਕਰੋੜ ਰੁਪਏ ਸਿਰਫ ਸੁਰੱਖਿਆ 'ਤੇ ਖਰਚਿਆ ਗਿਆ।
'ਕਾਫਿਰ' ਬਣਨ ਤੋਂ ਚੰਗਾ ਹੈ 'ਗੁਲਾਮ' ਬਣੀਆਂ ਰਹਿਣ ਔਰਤਾਂ
NEXT STORY