ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਸਖ਼ਤ ਫ਼ੈਸਲਿਆਂ ਦੇ ਨਾਲ-ਨਾਲ ਆਪਣੇ ਮਜ਼ਾਕੀਆ ਅੰਦਾਜ਼ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿਚ ਇਸ ਦੀ ਇਕ ਹੋਰ ਮਿਸਾਲ ਦੇਖਣ ਨੂੰ ਮਿਲੀ। ਦਰਅਸਲ ਟਰੰਪ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਇਸ ਮੌਕੇ ਇਕ ਪੱਤਰਕਾਰ ਨੇ ਉਨ੍ਹਾਂ ਨੂੰ ਔਰਤਾਂ ਦੀ ਭੂਮਿਕਾ ਨਾਲ ਸਬੰਧਤ ਸਵਾਲ ਪੁੱਛਿਆ। ਟਰੰਪ ਨੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਮੁਤਾਬਕ ਔਰਤਾਂ ਦੀ ਪਰਿਭਾਸ਼ਾ ਕੀ ਹੈ। ਇਹ ਜਵਾਬ ਸੁਣ ਕੇ ਉਥੇ ਬੈਠੇ ਲੋਕ ਹੱਸ ਪਏ। ਨਾਲ ਹੀ ਟਰੰਪ ਨੇ ਇਕ ਅਹਿਮ ਸੰਦੇਸ਼ ਵੀ ਦਿੱਤਾ।
ਰਿਪੋਰਟਰ ਨੇ ਇਹ ਸਵਾਲ ਉਦੋਂ ਪੁੱਛਿਆ ਜਦੋਂ ਟਰੰਪ ਨਿਊਜਰਸੀ ਦੀ ਅਮਰੀਕੀ ਅਟਾਰਨੀ ਐਲੀਨਾ ਹੁਬਾ ਦੇ ਸਹੁੰ ਚੁੱਕ ਸਮਾਗਮ ਬਾਰੇ ਗੱਲ ਕਰ ਰਹੇ ਸਨ। ਪੱਤਰਕਾਰ ਨੇ ਟਰੰਪ ਪ੍ਰਸ਼ਾਸਨ ਵਿੱਚ ਚੀਫ਼ ਆਫ਼ ਸਟਾਫ ਸੂਜ਼ੀ ਵਿਲਜ਼, ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਅਤੇ ਅਟਾਰਨੀ ਜਨਰਲ ਪੈਮ ਬੌਂਡੀ ਵਰਗੇ ਮਹੱਤਵਪੂਰਨ ਅਹੁਦਿਆਂ 'ਤੇ ਔਰਤਾਂ ਨੂੰ ਨਿਯੁਕਤ ਕਰਨ ਵਿੱਚ ਟਰੰਪ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਉਸਨੇ ਫਿਰ ਰਾਸ਼ਟਰਪਤੀ ਟਰੰਪ ਨੂੰ ਪੁੱਛਿਆ,"ਕਿਉਂਕਿ ਡੈਮੋਕਰੇਟਸ ਇਸ ਸਵਾਲ ਦਾ ਜਵਾਬ ਦੇਣ ਲਈ ਸੰਘਰਸ਼ ਕਰ ਰਹੇ ਹਨ, ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ, ਇੱਕ ਔਰਤ ਕੀ ਹੈ ਅਤੇ ਇਹ ਮਹੱਤਵਪੂਰਨ ਕਿਉਂ ਹੈ ਕਿ ਅਸੀਂ ਮਰਦਾਂ ਅਤੇ ਔਰਤਾਂ ਵਿੱਚ ਅੰਤਰ ਨੂੰ ਸਮਝੀਏ?"
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਟਰਨਬੈਰੀ ਰਿਜੋਰਟ 'ਤੇ ਲਾਲ ਰੰਗ ਥੱਪਣ ਵਾਲਾ ਗ੍ਰਿਫ਼ਤਾਰ
ਟਰੰਪ ਨੇ ਦਿੱਤਾ ਜਵਾਬ
ਟਰੰਪ ਨੇ ਕਿਹਾ ਕਿ ਜਵਾਬ ਆਸਾਨ ਹੈ। ਉਸਨੇ ਕਿਹਾ,"ਇੱਕ ਔਰਤ ਉਹ ਹੈ ਜੋ ਬੱਚੇ ਨੂੰ ਜਨਮ ਦੇ ਸਕਦੀ ਹੈ। ਉਸ ਕੋਲ ਅਧਿਕਾਰ ਹੈ। ਇੱਕ ਔਰਤ ਉਹ ਹੈ ਜੋ ਇੱਕ ਮਰਦ ਤੋਂ ਵੱਧ ਸਮਝਦਾਰ ਹੈ। ਇੱਕ ਔਰਤ ਉਹ ਹੈ ਜੋ ਕਦੇ ਵੀ ਮਰਦ ਨੂੰ ਜਿੱਤਣ ਨਹੀਂ ਦਿੰਦੀ।" ਟਰੰਪ ਦਾ ਇਹ ਜਵਾਬ ਸੁਣ ਕੇ ਹਰ ਕੋਈ ਹੱਸ ਪਿਆ।
ਪੜ੍ਹੋ ਇਹ ਅਹਿਮ ਖ਼ਬਰ-ਜਲ੍ਹਿਆਂਵਾਲਾ ਬਾਗ ਕਤਲੇਆਮ ਬਾਰੇ ਬ੍ਰਿਟਿਸ਼ ਸਰਕਾਰ ਭਾਰਤੀ ਲੋਕਾਂ ਕੋਲੋਂ ਮੁਆਫ਼ੀ ਮੰਗੇ: ਬੌਬ ਬਲੈਕਮੈਨ
ਨਾਲ ਹੀ ਟਰੰਪ ਨੇ ਦਿੱਤਾ ਸੰਦੇਸ਼
ਟਰੰਪ ਬਾਅਦ ਵਿਚ ਖੇਡਾਂ ਵਿਚ ਟਰਾਂਸਜੈਂਡਰਾਂ ਦੀ ਭਾਗੀਦਾਰੀ 'ਤੇ ਚਰਚਾ ਕਰਦੇ ਨਜ਼ਰ ਆਏ। ਟਰੰਪ ਨੇ ਗੰਭੀਰ ਹੋ ਕੇ ਕਿਹਾ ਕਿ ਉਹ ਔਰਤਾਂ ਨਾਲ ਕਦੇ ਵੀ ਅਨਿਆਂ ਨਹੀਂ ਹੋਣ ਦੇਣਗੇ। ਉਸ ਨੇ ਕਿਹਾ, "ਇੱਕ ਔਰਤ ਉਹ ਹੈ ਜਿਸ ਨਾਲ ਕਈ ਮਾਮਲਿਆਂ ਵਿੱਚ ਅਨੁਚਿਤ ਵਿਵਹਾਰ ਕੀਤਾ ਗਿਆ ਹੈ। ਔਰਤਾਂ ਦੀਆਂ ਖੇਡਾਂ ਵਿੱਚ ਪੁਰਸ਼ ਖਿਡਾਰੀਆਂ ਦੀ ਹਿੱਸੇਦਾਰੀ ਕਾਰਨ ਔਰਤਾਂ ਨੂੰ ਬਹੁਤ ਨੁਕਸਾਨ ਹੋਇਆ ਹੈ, ਇਹ ਸਥਿਤੀ ਨਾ ਸਿਰਫ ਅਨਿਆਂਪੂਰਨ ਹੈ ਸਗੋਂ ਔਰਤਾਂ ਲਈ ਅਪਮਾਨਜਨਕ ਵੀ ਹੈ।" ਉਸਨੇ ਕਿਹਾ ਕਿ ਖੇਡ ਭਾਵਨਾ ਬਰਾਬਰ ਬਣਾਈ ਰੱਖਣ ਦੇ ਸੰਦਰਭ ਵਿਚ ਪੁਰਸ਼ਾਂ ਅਤੇ ਔਰਤਾਂ ਦੀਆਂ ਸ਼੍ਰੇਣੀਆਂ ਵਿੱਚ ਅੰਤਰ ਨੂੰ ਲਾਗੂ ਕਰਨਾ ਜ਼ਰੂਰੀ ਸੀ। ਇਹ ਘਿਣਾਉਣਾ ਹੈ। ਇਹ ਗਲਤ ਹੈ। ਉਸਨੇ ਅੱਗੇ ਕਿਹਾ,''ਇਹ ਮਹਿਲਾ ਐਥਲੀਟਾਂ ਦੁਆਰਾ ਆਪਣੀਆਂ ਖੇਡਾਂ ਵਿੱਚ ਲਗਾਈ ਗਈ ਸਾਲਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਨੂੰ ਘੱਟ ਕਰ ਕੇ ਪਛਾਣਨਾ ਹੈ।" ਟਰੰਪ ਨੇ ਅੱਗੇ ਕਿਹਾ, "ਔਰਤਾਂ ਬੇਮਿਸਾਲ ਹਨ ਜੋ ਸਾਡੇ ਦੇਸ਼ ਲਈ ਬਹੁਤ ਕੁਝ ਕਰਦੀਆਂ ਹਨ। ਅਸੀਂ ਔਰਤਾਂ ਦਾ ਸਨਮਾਨ ਕਰਦੇ ਹਾਂ ਅਤੇ ਅਸੀਂ ਕਦੇ ਵੀ ਉਨ੍ਹਾਂ ਨਾਲ ਕੁਝ ਵੀ ਗਲਤ ਨਹੀਂ ਹੋਣ ਦੇਵਾਂਗੇ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਹੁਣ ਘਰਾਂ 'ਚੋਂ ਕੱਢ-ਕੱਢ Deport ਕੀਤੇ ਜਾਣਗੇ ਗ਼ੈਰ-ਕਾਨੂੰਨੀ ਪ੍ਰਵਾਸੀ ! ਸਰਕਾਰ ਨੇ ਖਿੱਚ ਲਈਆਂ ਤਿਆਰੀਆਂ
NEXT STORY