ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਰਾਸ਼ਟਰਪਤੀ ਟਰੰਪ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਦੇ ਇਕ ਸਮਾਰੋਹ ਦੌਰਾਨ ਕੁਸ਼ਤੀ ਦੇ ਮਹਾਨ ਕਪਤਾਨ ਡੇਨ ਗੈਬਲ ਨੂੰ 'ਮੈਡਲ ਆਫ਼ ਫਰੀਡਮ' ਨਾਲ ਸਨਮਾਨਿਤ ਕੀਤਾ ਹੈ। ਟਰੰਪ ਨੇ ਗੈਬਲ ਨੂੰ ਉਸ ਦੀਆਂ ਕੁਸ਼ਤੀ ਵਿੱਚ ਕੀਤੀਆਂ ਪ੍ਰਾਪਤੀਆਂ ਬਦਲੇ ,ਦੇਸ਼ ਦਾ ਵੱਡਾ ਸਨਮਾਨ 'ਪ੍ਰੈਜ਼ੀਡੈਂਟਲ ਮੈਡਲ ਆਫ ਫਰੀਡਮ' ਪ੍ਰਦਾਨ ਕੀਤਾ।
ਗੈਬਲ ਨੇ ਆਪਣੀਆਂ ਕੁਸ਼ਤੀ ਦੀਆਂ ਗਤੀਵਿਧੀਆਂ ਨੂੰ ਆਇਓਵਾ ਵਿਚ ਸ਼ੁਰੂ ਕਰਕੇ ਮਿਊਨਿਖ ,ਜਰਮਨੀ ਵਿਚ 1972 ਦੀਆਂ ਓਲੰਪਿਕ ਖੇਡਾਂ ਵਿਚ ਸੋਨੇ ਦਾ ਮੈਡਲ ਵੀ ਜਿੱਤਿਆ ਸੀ। ਰਾਸ਼ਟਰਪਤੀ ਨੇ ਇਸ ਖਿਡਾਰੀ ਦਾ ਹਾਈ ਸਕੂਲ ਵਿਚ 64 ਜਿੱਤਾਂ,ਆਇਓਵਾ ਸਟੇਟ ਵਿਚ 117 -1 ਅਤੇ ਓਲੰਪਿਕ ਵਿਚ ਉਸ ਦੇ ਛੇ ਮੈਚ ਜਿੱਤਣ ਤੇ ਪ੍ਰਸੰਸਾ ਕਰਦਿਆਂ ਅਮਰੀਕਾ ਦਾ ਮਾਣ ਦੱਸਿਆ।
ਇਸ ਦੇ ਇਲਾਵਾ ਗੈਬਲ ਦੀ ਆਇਓਵਾ ਯੂਨੀਵਰਸਿਟੀ ਵਿਚ ਇਕ ਕੋਚ ਦੇ ਤੌਰ 'ਤੇ ਕੰਮ ਕਰਦਿਆਂ ਉਸ ਦੀਆਂ ਟੀਮਾਂ ਨੇ 15 ਐੱਨ. ਸੀ. ਏ. ਏ. ਨੈਸ਼ਨਲ ਟੀਮ ਦੇ ਖ਼ਿਤਾਬ ਜਿੱਤੇ ਅਤੇ 355-21 ਦਾ ਰਿਕਾਰਡ ਵੀ ਕਾਇਮ ਕੀਤਾ। ਇਸ ਦੇ ਨਾਲ ਹੀ ਗੈਬਲ ਨੂੰ ਯੂਨਾਈਟਿਡ ਸਟੇਟਸ ਆਫ਼ ਅਮਰੀਕਾ ਰੈਸਲਿੰਗ ਹਾਲ ਆਫ ਫੇਮ, ਯੂਨਾਈਟਿਡ ਸਟੇਟਸ ਓਲੰਪਿਕ ਹਾਲ ਆਫ਼ ਫੇਮ ਅਤੇ ਨੈਸ਼ਨਲ ਰੈਸਲਿੰਗ ਹਾਲ ਆਫ਼ ਫੇਮ ਵਿਚ ਵੀ ਸ਼ਾਮਲ ਕੀਤਾ ਗਿਆ ਹੈ। ਇਸ ਮਹਾਨ ਅਮਰੀਕੀ ਰੈਸਲਰ ਨੇ ਇਸ ਸਨਮਾਨ ਨੂੰ ਪ੍ਰਾਪਤ ਕਰਨ ਉਪਰੰਤ ਰਾਸ਼ਟਰਪਤੀ ਟਰੰਪ ਨੂੰ ਸਨਮਾਨ ਦੇਣ ਲਈ ਧੰਨਵਾਦ ਕੀਤਾ।
ਜੈਸਿੰਡਾ ਨੇ ਸਾਲ ਪਹਿਲਾਂ ਹੋਏ ਜਵਾਲਾਮੁਖੀ ਧਮਾਕੇ ਦੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ, ਕਹੀ ਇਹ ਗੱਲ
NEXT STORY