ਇੰਟਰਨੈਸ਼ਨਲ ਡੈਸਕ- ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਇੰਟਰਵਿਊ ਦਿੱਤਾ। ਇਸ ਇੰਟਰਵਿਊ ਵਿਚ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਆਪਣੀ ਟੈਰਿਫ ਨੀਤੀ ਤੋਂ ਇੰਨਾ ਮਾਲੀਆ ਕਮਾ ਸਕਦਾ ਹੈ ਕਿ ਇਨਕਮ ਟੈਕਸ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਹੈ।
ਫੌਕਸ ਨਿਊਜ਼ ਨੂੰ ਦਿੱਤੇ ਇੰਟਰਵਿਊ 'ਚ ਟੈਰਿਫ ਨੀਤੀ 'ਤੇ ਚਰਚਾ ਕਰਦੇ ਹੋਏ ਟਰੰਪ ਨੇ ਕਿਹਾ ਕਿ ਟੈਰਿਫ ਨਾਲ ਇੰਨੀ ਆਮਦਨ ਹੋ ਸਕਦੀ ਹੈ ਕਿ ਅਸੀਂ ਇਨਕਮ ਟੈਕਸ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦੇ ਹਾਂ। ਇਸ ਗੱਲ ਦੀ ਪ੍ਰਬਲ ਸੰਭਾਵਨਾ ਹੈ ਕਿ ਟੈਰਿਫਾਂ ਤੋਂ ਪੈਦਾ ਹੋਣ ਵਾਲੇ ਵੱਡੇ ਮਾਲੀਏ ਦੇ ਕਾਰਨ ਅਸੀਂ ਇਨਕਮ ਟੈਕਸ ਨੂੰ ਖਤਮ ਕਰ ਦਈਏ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਸੀਂ ਟੈਰਿਫ ਤੋਂ ਇੰਨਾ ਮਾਲੀਆ ਕਮਾ ਸਕਦੇ ਹਾਂ ਕਿ ਅਸੀਂ ਇਨਕਮ ਟੈਕਸ ਨੂੰ ਖਤਮ ਕਰ ਸਕਦੇ ਹਾਂ। ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ 1870 ਤੋਂ 1913 ਤੱਕ ਟੈਰਿਫ ਸਰਕਾਰ ਦੀ ਆਮਦਨ ਦਾ ਮੁੱਖ ਸਰੋਤ ਸੀ ਅਤੇ ਇਸ ਸਮੇਂ ਦੌਰਾਨ ਅਸੀਂ ਟੈਰਿਫ ਤੋਂ ਇੰਨਾ ਪੈਸਾ ਕਮਾਇਆ ਕਿ ਅਸੀਂ ਸਭ ਤੋਂ ਅਮੀਰ ਦੇਸ਼ ਬਣ ਗਏ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਵੀਜ਼ਾ ਲਈ ਹੁਣ Trump ਨੇ ਰੱਖੀ ਇਹ ਸ਼ਰਤ
ਉਨ੍ਹਾਂ ਕਿਹਾ ਕਿ ਇਨਕਮ ਟੈਕਸ ਖਤਮ ਕਰਕੇ ਅਮਰੀਕੀ ਨਾਗਰਿਕਾਂ 'ਤੇ ਟੈਕਸ ਦਾ ਬੋਝ ਘੱਟ ਕੀਤਾ ਜਾ ਸਕਦਾ ਹੈ। ਟੈਰਿਫ ਰਾਹੀਂ ਦੂਜੇ ਦੇਸ਼ਾਂ ਨੂੰ ਟੈਕਸ ਲਗਾਉਣ ਨਾਲ ਅਮਰੀਕਾ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਪਲੱਸ ਫੰਡ ਨੂੰ ਖਤਮ ਕਰਨ ਦੇ ਉਦੇਸ਼ ਨਾਲ 1880 ਵਿੱਚ ਇੱਕ ਕਮੇਟੀ ਬਣਾਈ ਗਈ ਸੀ ਪਰ ਇਸ ਨਾਲ 1913 ਵਿੱਚ ਆਮਦਨ ਕਰ ਪ੍ਰਣਾਲੀ ਦੀ ਸ਼ੁਰੂਆਤ ਹੋਈ। ਇਸ ਦੇ ਨਾਲ ਹੀ ਟਰੰਪ ਨੇ ਟੈਰਿਫ ਨੂੰ ਗ੍ਰੇਟ ਡਿਪ੍ਰੈਸ਼ਨ ਨਾਲ ਜੋੜੇ ਜਾਣ ਦੀ ਆਲੋਚਨਾ ਕੀਤੀ। ਟਰੰਪ ਮੁਤਾਬਕ ਅਸੀਂ ਟੈਰਿਫ ਤੋਂ ਅਰਬਾਂ ਡਾਲਰ ਪ੍ਰਾਪਤ ਕਰਨ ਜਾ ਰਹੇ ਹਾਂ। ਅਸੀਂ ਟੈਰਿਫ ਤੋਂ ਰੋਜ਼ਾਨਾ ਦੋ ਤੋਂ ਤਿੰਨ ਬਿਲੀਅਨ ਡਾਲਰ ਕਮਾ ਰਹੇ ਹਾਂ। ਅਸੀਂ ਕਦੇ ਵੀ ਇੰਨੇ ਪੈਸੇ ਨਹੀਂ ਕਮਾਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
172,000 ਤੋਂ ਵੱਧ ਪਾਕਿਸਤਾਨੀ ਲੋਕਾਂ ਨੇ ਛੱਡਿਆ ਦੇਸ਼, ਅੰਕੜੇ ਜਾਰੀ
NEXT STORY