ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਦੇ ਸਾਲਾਨਾ ਡਿਨਰ (ਰਾਤ੍ਰੀ ਭੋਜ) ਦੀ ਨਿੰਦਾ ਕੀਤੀ ਹੈ, ਜਿੱਥੇ ਇਕ ਮਸ਼ਹੂਰ ਕਮੇਡੀਅਨ ਨੇ ਰਾਸ਼ਟਰਪਤੀ (ਟਰੰਪ) ਦਾ ਮਜ਼ਾਕ ਉਡਾਇਆ ਸੀ। 'ਵ੍ਹਾਈਟ ਹਾਊਸ ਕਾਰਸਸਪੈਂਡਟਸ ਐਸੋਸੀਏਸ਼ਨ' (ਡਬਲਯੂ. ਐੱਚ. ਸੀ. ਏ.) ਦੇ ਸਾਲਾਨਾ ਡਿਨਰ ਦੌਰਾਨ ਕਮੇਡੀਅਨ ਮਿਸ਼ੇਲ ਵੋਲਫ ਦੀ ਟਿੱਪਣੀ ਨੇ ਅਮਰੀਕਾ ਦੇ ਪੱਤਰਕਾਰ ਭਾਈਚਾਰੇ ਨੂੰ ਵੰਡ ਦਿੱਤਾ ਹੈ। ਉਨ੍ਹਾਂ 'ਚੋਂ ਕਈਆਂ ਨੇ ਕਿਹਾ ਹੈ ਕਿ ਕਾਰਸਸਪੈਂਡਟਸ ਐਸੋਸੀਏਸ਼ਨ ਨੂੰ ਵ੍ਹਾਈਟ ਹਾਊਸ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਟਰੰਪ ਨੇ ਟਵੀਟ ਕੀਤਾ ਕਿ ਵ੍ਹਾਈਟ ਹਾਊਸ ਕਾਰਸਸਪੈਂਡਟਸ ਦੇ ਡਿਨਰ ਨੂੰ ਲੈ ਕੇ ਸਾਡੇ ਦੇਸ਼ ਨੂੰ ਸ਼ਰਮਿੰਦਗੀ ਚੁੱਕਣੀ ਪਈ ਹੈ। ਇਸ ਖਾਣੇ 'ਚ 'ਫੇਕ ਨਿਊਜ਼' ਨੂੰ ਚੰਗੀ ਤਰ੍ਹਾਂ ਨਾਲ ਪੇਸ਼ ਕੀਤਾ ਗਿਆ। ਟਰੰਪ ਨੇ ਸ਼ਨੀਵਾਰ ਰਾਤ ਨੂੰ ਆਯੋਜਿਤ ਡਿਨਰ 'ਚ ਹਿੱਸਾ ਨਹੀਂ ਲਿਆ ਸੀ, ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਵੀ ਇਸ ਪ੍ਰੋਗਰਾਮ 'ਚ ਹਿੱਸਾ ਨਹੀਂ ਲਿਆ ਸੀ। ਇਸ ਦੇ ਨਾਲ ਉਹ ਕਈ ਦਹਾਕਿਆਂ 'ਚ ਅਮਰੀਕਾ ਦੇ ਅਜਿਹੇ ਪਹਿਲੇ ਰਾਸ਼ਟਰਪਤੀ ਬਣ ਗਏ ਹਨ, ਜਿਨ੍ਹਾਂ ਨੇ ਇਸ 'ਚ ਸ਼ਿਰਕਤ ਨਹੀਂ ਕੀਤੀ। ਡਬਲਯੂ. ਐੱਚ. ਸੀ. ਏ. ਦੀ ਪ੍ਰਮੁੱਖ ਮਾਰਗੇਟ ਤਲੇਵ ਨੇ ਕਮੇਡੀਅਨ ਦੀ ਪੇਸ਼ਕਾਰੀ 'ਤੇ ਮੁਆਫੀ ਮੰਗੀ ਹੈ।
ਨੇਤਿਨਯਾਹੂ ਨੇ ਕਿਹਾ, ਇਜ਼ਰਾਇਲ ਕੋਲ ਹੈ ਈਰਾਨ ਪ੍ਰਮਾਣੂ ਪ੍ਰੋਗਰਾਮ ਦਾ ਨਵਾਂ ਸਬੂਤ
NEXT STORY