ਵਾਸ਼ਿੰਗਟਨ— ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਕ ਉੱਚ ਡਿਪਲੋਮੈਟ ਬਿੱਲ ਟੇਲਰ ਦੀ ਨਿਯੁਕਤੀ ਕਰ ਕੇ ਗਲਤੀ ਕੀਤੀ, ਜਿਨ੍ਹਾਂ ਨੇ ਕਾਂਗਰਸ 'ਚ ਮਹਾਦੋਸ਼ ਜਾਂਚ ਕਰਤਾਵਾਂ ਦੇ ਸਾਹਮਣੇ ਗਵਾਹੀ ਦਿੱਤੀ, ਜਿਸ ਨਾਲ ਟਰੰਪ ਨੂੰ ਨੁਕਸਾਨ ਹੋਇਆ ਹੈ। ਹਾਲਾਂਕਿ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਪੋਂਪੀਓ ਨੂੰ ਰਾਹਤ ਦਿੰਦੇ ਹੋਏ ਕਿਹਾ,''ਹਰ ਕੋਈ ਗਲਤੀ ਕਰਦਾ ਹੈ।''
ਅਜਿਹਾ ਬਹੁਤ ਘੱਟ ਹੋਇਆ ਜਦ ਟਰੰਪ ਨੇ ਜਨਤਕ ਰੂਪ ਨਾਲ ਵਿਦੇਸ਼ ਮੰਤਰੀ ਦੀ ਆਲੋਚਨਾ ਕੀਤੀ ਹੋਵੇ। ਟਰੰਪ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ, ਜਿਸ ਦੌਰਾਨ ਟੇਲਰ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਨੇ ਇਹ ਟਿੱਪਣੀ ਕੀਤੀ।
ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਮਈ 'ਚ ਯੁਕ੍ਰੇਨ ਸਥਿਤ ਅਮਰੀਕੀ ਦੂਤਘਰ ਦੇ ਰਾਜਦੂਤ ਨੂੰ ਹਟਾ ਦਿੱਤਾ ਸੀ, ਜਿਸ ਦੇ ਬਾਅਦ ਪੋਂਪੀਓ ਨੇ ਟੇਲਰ ਨੂੰ ਇੱਥੇ ਨਿਯੁਕਤ ਕੀਤਾ ਸੀ। ਟੇਲਰ ਨੇ ਮੰਗਲਵਾਰ ਨੂੰ ਜਾਂਚ ਕਰਤਾਵਾਂ ਦੇ ਸਾਹਮਣੇ ਗਵਾਹੀ ਦਿੱਤੀ ਸੀ ਕਿ ਟਰੰਪ ਪ੍ਰਸ਼ਾਸਨ ਨੇ ਯੁਕ੍ਰੇਨ ਤੋਂ ਫੌਜੀ ਸਹਾਇਤਾ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਸੀ।
ਹਵਾਨਾ ਨੂੰ ਛੱਡ ਕਿਊਬਾ ਦੇ ਸਾਰੇ ਸ਼ਹਿਰਾਂ ਲਈ ਅਮਰੀਕੀ ਉਡਾਣ 'ਤੇ ਲੱਗੇਗੀ ਰੋਕ
NEXT STORY