ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰੂਸੀ ਦਖਲਅੰਦਾਜ਼ੀ ਦੇ ਦੋਸ਼ਾਂ ਦੀ ਰਾਬਰਟ ਮੂਲਰ ਵੱਲੋਂ ਜਾਂਚ ਨੂੰ 'ਪਰੇਸ਼ਾਨ ਤਕਨ ਵਾਲਾ ਦੁਨੀਆ ਦਾ ਸਭ ਤੋਂ ਮਹਿੰਗਾ ਅਭਿਆਨ' ਕਰਾਰ ਦਿੱਤਾ। ਟਰੰਪ ਨੇ ਕਿਹਾ ਕਿ ਮੂਲਰ ਨੂੰ ਆਪਣੀ ਜਾਂਚ 'ਚ ਮਿਲੀਭਗਤ ਜਾਂ ਨਿਆਂ 'ਚ ਅੜਿੱਕੇ ਦਾ ਕੋਈ ਸਬੂਤ ਨਾ ਮਿਲਣ ਤੋਂ ਬਾਅਦ ਦੁਨੀਆ 'ਚ ਆਏ ਹੋਰ ਸਨਸਨੀਖੇਜ ਖੁਲਾਸਿਆਂ ਵੱਲ ਮੁੜ ਰਿਹਾ ਹੈ।
ਰਾਸ਼ਟਰਪਤੀ ਨਿਊਯਾਰਕ ਟਾਈਮਜ਼ 'ਚ ਛਪੀ ਇਸ ਖਬਰ 'ਤੇ ਪ੍ਰਤੀਕਿਰਿਆ ਦੇ ਰਹੇ ਸਨ, ਫਾਰਸ ਦੀ ਖਾੜੀ ਦੇ 2 ਦੇਸ਼ਾਂ ਸਾਊਦੀ ਅਰਬ ਅਤੇ ਸੰਯੁਕਤ ਰਾਸ਼ਟਰ ਅਮੀਰਾਤ ਦੀ ਨੁਮਾਇੰਦਗੀ ਕਰ ਰਹੇ ਜਾਰਜ ਨਾਦਰ ਅਗਸਤ, 2016 ਨੂੰ ਰਾਸ਼ਟਰਪਤੀ ਦੇ ਸਭ ਤੋਂ ਵੱਡੇ ਪੁੱਤਰ ਟਰੰਪ ਜੂਨੀਅਰ ਨੂੰ ਮਿਲੇ ਸਨ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਨਾਦਰ ਨੇ ਟਰੰਪ ਜੂਨੀਅਰ ਨੂੰ ਕਿਹਾ ਸੀ ਕਿ ਸਾਊਦੀ ਅਰਬ ਅਤੇ ਸੰਯੁਕਤ ਰਾਸ਼ਟਰ ਅਮੀਰਾਤ ਦੇ ਸ਼ਹਾਜ਼ਾਦੇ ਚੋਣਾਂ 'ਚ ਜਿੱਤ ਲਈ ਉਨ੍ਹਾਂ ਦੇ ਪਿਤਾ ਦੀ ਮਦਦ ਲਈ ਇੱਛੁਕ ਹਨ। ਟਰੰਪ ਨੇ ਟਵੀਟ ਕੀਤਾ ਕਿ ਰੂਸ ਅਤੇ ਮੇਰੇ ਬਾਰੇ 'ਚ ਕੁਝ ਨਹੀਂ ਮਿਲਣ ਵਾਲਾ ਜਿਸ ਕਰਕੇ ਇਹ ਜਾਂਚ ਨੂੰ ਕਿਤੇ ਹੋਰ ਹੀ ਲਿਜਾਈ ਜਾ ਰਹੇ ਹਨ।'
ਸੋਨੇ ਦੀ ਤਸਕਰੀ ਦੇ ਮਾਮਲੇ 'ਚ ਸ਼੍ਰੀਲੰਕਾ ਦੇ ਹਵਾਈ ਅੱਡੇ ਤੋਂ ਭਾਰਤੀ ਨਾਗਰਿਕ ਗ੍ਰਿਫਤਾਰ
NEXT STORY