ਵਾਸ਼ਿੰਗਟਨ(ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਯੋਗਤਾ ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਦਾ ਸਮਰਥਨ ਕਰਦੇ ਹਨ, ਜੋ ਵਿਸ਼ਵ ਭਰ ਦੇ ਬਿਹਤਰੀਨ ਅਤੇ ਪ੍ਰਤੀਭਾਸ਼ਾਲੀ ਲੋਕਾਂ ਨੂੰ ਦੇਸ਼ ਵਿਚ ਆਉਣ ਲਈ ਆਕਰਸ਼ਿਤ ਕਰੇਗਾ। ਉਕਤ ਜਾਣਕਾਰੀ ਵ੍ਹਾਈਟ ਹਾਊਸ ਨੇ ਦਿੱਤੀ ਹੈ।
ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਰਾਜ ਸ਼ਾਹ ਨੇ ਰੋਜ਼ਾਨਾ ਪੱਤਰਕਾਰ ਸੰਮੇਲਨ ਵਿਚ ਕਿਹਾ, 'ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਕਾਨੂੰਨੀ ਇਮੀਗ੍ਰੇਸ਼ਨ ਵਿਚ ਸੁਧਾਰ ਚਾਹੁੰਦੇ ਹਨ। ਉਹ ਸਾਨੂੰ ਪਰਿਵਾਰ ਲੜੀ ਇਮੀਗ੍ਰੇਸ਼ਨ ਦੇ ਮੌਜੂਦਾ ਕਾਨੂੰਨ ਤੋਂ ਯੋਗਤਾ ਆਧਾਰਿਤ ਇਮੀਗ੍ਰੇਸ਼ਨ ਵੱਲ ਵਧਦਾ ਦੇਖਣਾ ਚਾਹੁੰਦੇ ਹਨ।' ਸ਼ਾਹ ਨੇ ਅੱਗੇ ਕਿਹਾ, 'ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਕੌਮੀ, ਸਿਧਾਂਤ, ਧਰਮ ਜਾਂ ਕਿਸੇ ਵੀ ਹੋਰ ਤੱਥ ਤੋਂ ਪਰੇ ਦੇਸ਼ ਵਿਚ ਬਿਹਤਰੀਨ ਅਤੇ ਪ੍ਰਤੀਭਾਸ਼ਾਲੀ ਵਿਅਕਤੀ ਆਉਣ।' ਇਸ ਦੇ ਨਾਲ ਹੀ ਉਨ੍ਹਾਂ ਅੱਗੇ ਕਿਹਾ 'ਅਸੀਂ ਉਨ੍ਹਾਂ ਦੀ ਵਿਦਿਅਕ ਪਿੱਠਭੂਮੀ, ਕਰਮਚਾਰੀ ਦਲ ਵਿਚ ਉਨ੍ਹਾਂ ਦੇ ਯੋਗਦਾਨ ਦੀ ਸਮਰਥਾ ਦੇਖਣਾ ਚਾਹੁੰਦੇ ਹਾਂ, ਜਿਸ ਨਾਲ ਉਹ ਅਮਰੀਕੀ ਕਰਮਚਾਰੀਆਂ ਦੀ ਮਦਦ ਕਰਨ ਸਕਣਗੇ। ਇਸ ਲਈ ਰਾਸ਼ਟਰਪਤੀ ਅਜਿਹੇ ਸੁਧਾਰ ਚਾਹੁੰਦੇ ਹਨ, ਜੋ ਅਮਰੀਕੀ ਅਰਥਵਿਵਸਥਾ ਨੂੰ ਬਿਹਤਰ ਬਣਾ ਸਕਣ।'
'ਹੋਰ ਵਿਗੜ ਸਕਦੇ ਨੇ ਮਾਲਦੀਵ 'ਚ ਹਾਲਾਤ'
NEXT STORY