ਵਾਸ਼ਿੰਗਟਨ - ਟਰੰਪ ਪ੍ਰਸ਼ਾਸਨ ਵੱਲੋਂ ਰੱਖਿਆ ਵਿਭਾਗ ਵਿਚ ਵੱਡੇ ਪੈਮਾਨੇ 'ਚੇ ਬਦਲਾਅ ਕੀਤੇ ਜਾ ਰਹੇ ਹਨ। ਸੀ. ਐੱਨ. ਐੱਨ. ਦੀ ਇਕ ਰਿਪੋਰਟ ਮੁਤਾਬਕ ਪੈਂਟਾਗਨ ਦੇ ਗੈਰ-ਫੌਜੀ ਅਗਵਾਈ ਵਿਚ ਤੇਜ਼ੀ ਨਾਲ ਹੋ ਰਹੇ ਬਦਲਾਅ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ। ਟਰੰਪ ਪ੍ਰਸ਼ਾਸਨ ਵੱਲੋਂ ਪੈਂਟਾਗਨ ਦੇ ਸਭ ਤੋਂ ਸੀਨੀਅਰ ਅਫਸਰਾਂ ਨੂੰ ਹਟਾ ਰਹੇ ਹਨ ਅਤੇ ਰਾਸ਼ਟਰਪਤੀ ਦੇ ਵਫਾਦਾਰਾਂ ਨੂੰ ਥਾਂ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਡੋਨਾਲਡ ਟਰੰਪ ਨੇ ਡਿਫੈਂਸ ਸੈਕੇਟਰੀ (ਰੱਖਿਆ ਮੰਤਰੀ) ਮਾਰਕ ਐਸਪਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ। ਟਰੰਪ ਨੇ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ।
24 ਘੰਟੇ ਬਾਅਦ ਹਟਾਏ ਗਏ ਕਈ ਅਧਿਕਾਰੀ
ਮਾਰਕ ਐਸਪਰ ਨੂੰ ਹਟਾਉਣ ਤੋਂ 24 ਘੰਟੇ ਬਾਅਦ ਪੈਂਟਾਗਨ ਵਿਚ ਅਧਿਕਾਰੀਆਂ 'ਤੇ ਗਾਜ ਡਿੱਗਣੀ ਸ਼ੁਰੂ ਹੋਈ ਗਈ ਹੈ। ਇਸ ਤੋਂ ਬਾਅਦ ਫੌਜੀ ਅਗਵਾਈ ਅਤੇ ਗੈਰ-ਫੌਜੀ ਅਧਿਕਾਰੀਆਂ ਵਿਚ ਚਿੰਤਾ ਦਾ ਮਾਹੌਲ ਹੈ। ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਡਰਾ ਰਹੀ ਹੈ ਹੁਣ ਆਉਣ ਵਾਲੇ ਦਿਨਾਂ ਵਿਚ ਕੀ ਹੋ ਸਕਦਾ ਹੈ। ਐਸਪਰ ਦੇ ਹਟਾਏ ਜਾਣ ਤੋਂ ਬਾਅਦ 4 ਸੀਨੀਅਰ ਗੈਰ-ਫੌਜੀ ਅਫਸਰਾਂ ਨੂੰ ਕੱਢਿਆ ਜਾ ਚੁੱਕਿਆ ਹੈ। ਐਸਪਰ ਦੇ ਨਾਲ ਉਨ੍ਹਾਂ ਦੇ ਚੀਫ ਆਫ ਸਟਾਫ ਅਤੇ ਉਨ੍ਹਾਂ ਟਾਪ ਆਫੀਸ਼ੀਅਸਲ ਨੂੰ ਕੱਢਿਆ ਗਿਆ ਹੈ ਜੋ ਪਾਲਸੀ ਅਤੇ ਇੰਟੈਲੀਜੈਂਸ ਨਾਲ ਜੁੜੇ ਮਸਲੇ ਦੇਖ ਰਹੇ ਸਨ। ਇਨ੍ਹਾਂ ਦੀ ਥਾਂ 'ਤੇ ਟਰੰਪ ਦੇ ਵਫਾਦਾਰਾਂ ਨੂੰ ਲਾਇਆ ਗਿਆ ਹੈ। ਇਥੋਂ ਤੱਕ ਕਿ ਇਕ ਅਜਿਹੇ ਆਫੀਸ਼ੀਅਲ ਨੂੰ ਪ੍ਰਮੋਟ ਕਰ ਦਿੱਤਾ ਹੈ ਕਿ ਜਿਸ 'ਤੇ ਅੱਤਵਾਦੀਆਂ ਦੇ ਨਾਲ ਮਿਲ ਕੇ ਸਾਜਿਸ਼ ਨੂੰ ਅੰਜ਼ਾਮ ਦੇਣ ਦਾ ਦੋਸ਼ ਲੱਗਾ ਸੀ। ਇਸ ਆਫੀਸ਼ੀਅਲ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇਕ 'ਅੱਤਵਾਦੀ' ਤੱਕ ਕਹਿ ਦਿੱਤਾ ਸੀ। ਇਕ ਸੀਨੀਅਰ ਡਿਫੈਂਸ ਆਫੀਸ਼ੀਅਲ ਨੇ ਕਿਹਾ ਕਿ ਅਜਿਹਾ ਹੈ ਕਿ ਅਸੀਂ ਹੁਣ ਲੋਕਾਂ ਦਾ ਸਰ ਕਲਮ ਕਰ ਚੁੱਕੇ ਹਨ। ਇਸ ਅਫਸਰ ਦਾ ਇਸ਼ਾਰਾ ਐਸਪਰ ਸਮੇਤ ਉਨ੍ਹਾਂ ਗੈਰ-ਫੌਜੀ ਅਧਿਕਾਰੀਆਂ ਵੱਲ ਸੀ। ਜਿਨ੍ਹਾਂ ਨੂੰ ਕੱਢਿਆ ਗਿਆ ਹੈ। ਕ੍ਰਿਸਟੋਫਰ ਮਿਲਰ ਹੁਣ ਦੇਸ਼ ਦੇ ਨਵੇਂ ਰੱਖਿਆ ਮੰਤਰੀ ਹਨ।
ਸੁਰੱਖਿਆ ਦੇ ਪੱਧਰ ਨੂੰ ਘੱਟ ਕਰਨ ਦਾ ਫੈਸਲਾ
ਮਾਰਕ ਐਸਪਰ, ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਦੇ ਚੌਥੇ ਅਜਿਹੇ ਚੀਫ ਹੈ ਜਿਨ੍ਹਾਂ ਨੂੰ 4 ਸਾਲਾਂ ਵਿਚ ਹਟਾਇਆ ਗਿਆ ਹੈ। ਐਸਪਰ ਨੂੰ 16 ਮਹੀਨੇ ਤੋਂ ਬਾਅਦ ਉਨ੍ਹਾਂ ਦੇ ਕਾਰਜਕਾਲ ਤੋਂ ਕੱਢ ਦਿੱਤਾ ਗਿਆ ਹੈ। ਐਸਪਰ ਨੂੰ ਅਜਿਹੇ ਸਮੇਂ ਵਿਚ ਹਟਾਇਆ ਗਿਆ ਹੈ ਜਦ ਉਹ ਪੈਂਟਾਗਨ ਵਿਚ ਬਿਊਰੋਕ੍ਰੇਸੀ ਵਿਚ ਸੁਧਾਰ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਉਹ ਅਮਰੀਕੀ ਰੱਖਿਆ ਵਿਭਾਗ ਦੇ ਢਾਂਚੇ ਵਿਚ ਕੁਝ ਬਦਲਾਅ ਕਰਨਾ ਚਾਹੁੰਦੇ ਸਨ ਜੋ ਕਿ ਚੀਨ ਵੱਲੋ ਵੱਧਦੇ ਖਤਰੇ ਦਾ ਸਾਹਮਣਾ ਕਰਨ ਵਿਚ ਸਮਰੱਥ ਹਨ। ਐਸਪਰ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਰਹੇ ਸਨ ਕਿ ਸਮਾਜਿਕ ਪੱਧਰ 'ਤੇ ਜੋ ਅਸ਼ਾਂਤੀ ਫੈਲੀ ਹੋਈ ਹੈ ਉਸ ਨੂੰ ਕੰਟਰੋਲ ਕਰਨ ਵਿਚ ਸਰਕਾਰੀ ਬਲਾਂ ਨੂੰ ਤਾਇਨਾਤ ਕੀਤਾ ਜਾਵੇ ਅਤੇ ਟਰੰਪ ਇਸ ਗੱਲ ਤੋਂ ਨਰਾਜ਼ ਹੋ ਗਏ ਸਨ। ਨਾਲ ਹੀ ਮਾਰਕ ਐਸਪਰ ਇਸ ਗੱਲ ਦੇ ਪੱਖ ਵਿਚ ਨਹੀਂ ਸਨ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਨੂੰ ਅਜਿਹੇ ਵੇਲੇ ਪੂਰੀ ਤਰ੍ਹਾਂ ਨਾਲ ਹਟਾ ਲਿਆ ਜਾਵੇ ਜਦ ਦੇਸ਼ ਵਿਚ ਹਿੰਸਾ ਵੱਧਦੀ ਜਾ ਰਹੀ ਹੈ। ਟੰਰਪ ਨੂੰ ਗੁੱਸਾ ਸੀ ਕਿ ਐਸਪਰ ਇਸ ਦਿਸ਼ਾ ਵਿਚ ਕਾਫੀ ਹੌਲੀ ਰਫਤਾਰ ਵਿਚ ਕੰਮ ਕਰ ਰਹੇ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਐਸਪਰ ਦਾ ਇਸ ਤਰ੍ਹਾਂ ਨਾਲ ਕੱਢਿਆ ਜਾਣਾ ਅਸਲ ਵਿਚ ਇਕ ਹੈਰਾਨ ਕਰਨ ਵਾਲਾ ਕਦਮ ਹੈ। ਟਰੰਪ ਨੇ ਅਜਿਹੇ ਵੇਲੇ ਵਿਚ ਐਸਪਰ ਨੂੰ ਕੱਢਿਆ ਹੈ ਜਦ ਉਨ੍ਹਾਂ ਨੂੰ ਵ੍ਹਾਈਟ ਹਾਊਸ ਤੋਂ ਜਾਣ ਵਿਚ ਸਿਰਫ 10 ਹਫਤੇ ਬਚੇ ਹਨ। ਐਸਪਰ ਦਾ ਕੱਢਿਆ ਜਾਣਾ ਦੇਸ਼ ਵਿਚ ਸੁਰੱਖਿਆ ਦੇ ਪੱਧਰ ਨੂੰ ਘੱਟ ਕਰਦਾ ਹੈ।
Sputnik-V ਵੈਕਸੀਨ 92 ਫੀਸਦੀ ਅਸਰਦਾਰ, ਸਾਇੰਸਦਾਨ ਅਗਲੀਆਂ ਪੀੜ੍ਹੀਆਂ ਨੂੰ ਸੁਣਾਉਣਗੇ ਸਫਲਤਾ ਦੀ ਕਹਾਣੀ
NEXT STORY