ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਆਪਣੇ ਵਿਅੰਗਪੂਰਕ ਤੇ ਤਿੱਖੇ ਬਿਆਨਾਂ ਨਾਲ ਰਾਜਨੀਤਿਕ ਤੇ ਆਰਥਿਕ ਮੰਚਾਂ 'ਤੇ ਹਲਚਲ ਪੈਦਾ ਕਰ ਦਿੱਤਾ। ਇਸ ਵਾਰੀ ਟਰੰਪ ਦੀ ਬਿਆਨਬਾਜ਼ੀ ਕਿਸੇ ਵਿਰੋਧੀ ਉਮੀਦਵਾਰ ਉੱਤੇ ਨਹੀਂ, ਸਗੋਂ ਉਨ੍ਹਾਂ ਦੇ ਆਪਣੇ ਨਿਯੁਕਤ ਕੀਤੇ ਫੈਡਰਲ ਰਿਜ਼ਰਵ ਜੇਰੋਮ ਪਾਵੇਲ ਲਈ ਸੀ।
ਟਰੰਪ ਨੇ Truth Social ’ਤੇ ਲਿਖਿਆ, 'Too Late' ਜੇਰੋਮ ਪਾਵੇਲ ਸਾਡੀ ਦੇਸ਼ ਨੂੰ ਸੈਂਕੜੇ ਅਰਬ ਡਾਲਰ ਦਾ ਨੁਕਸਾਨ ਕਰਵਾ ਰਿਹਾ ਹੈ। ਉਹ ਸਰਕਾਰ ਵਿਚ ਸਭ ਤੋਂ ਮੂਰਖ ਅਤੇ ਨਾਸ਼ਕਾਰੀ ਵਿਅਕਤੀ ਹੈ। ਫੇਡ ਬੋਰਡ ਵੀ ਇਸ ਗਲਤ ਫੈਸਲੇ 'ਚ ਉਸ ਦਾ ਸਾਥੀ ਹੈ।"
ਉਨ੍ਹਾਂ ਦਾਅਵਾ ਕੀਤਾ ਕਿ ਯੂਰਪ 'ਚ 10 ਵਾਰ ਵਿਆਜ ਦਰਾਂ ਘਟਾਈਆਂ ਜਾ ਚੁੱਕੀਆਂ ਹਨ ਪਰ ਅਮਰੀਕਾ ਨੇ ਹਾਲੇ ਤੱਕ ਇੱਕ ਵੀ ਕਟੌਤੀ ਨਹੀਂ ਕੀਤੀ। ਟਰੰਪ ਨੇ ਕਿਹਾ, “ਅਸੀਂ 2.5 ਅੰਕ ਘਟਾ ਸਕਦੇ ਸੀ, ਜਿਸ ਨਾਲ ਬਾਈਡੇਨ ਦੇ ਛੋਟੇ ਸਮੇਂ ਦੇ ਕਰਜ਼ੇ 'ਤੇ ਅਰਬਾਂ ਡਾਲਰ ਦੀ ਬਚਤ ਹੋ ਸਕਦੀ ਸੀ। ਸਾਡੇ ਕੋਲ ਘੱਟ ਮੰਹਗਾਈ ਹੈ ਪਰ ਫੈੱਡ ਦੀ ਹਿੱਲ-ਜੁੱਲ ਦੇ ਨਾਲ ਸਾਡੀ ਆਰਥਿਕਤਾ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ।”
ਵਿਆਜ ਦਰਾਂ ਨਾ ਘਟਾਉਣ 'ਤੇ ਨਾਰਾਜ਼ਗੀ
ਬੁਧਵਾਰ ਨੂੰ ਫੈਡਰਲ ਰਿਜ਼ਰਵ ਵੱਲੋਂ ਐਲਾਨ ਕੀਤਾ ਗਿਆ ਕਿ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ ਜਾਵੇਗਾ ਯਾਨੀ ਕੋਈ ਬਦਲਾਅ ਨਹੀਂ ਕੀਤਾ। ਉਨ੍ਹਾਂ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦੀ ਚਿੰਤਾ ਹੁਣ ਵੱਧ ਰਹੀ ਮੰਹਗਾਈ ਨੂੰ ਲੈ ਕੇ ਜ਼ਿਆਦਾ ਹੈ, ਨਾ ਕਿ ਆਰਥਿਕ ਵਾਧੂ ਦੀ ਗਤੀ ਦੇ ਸਲੋ ਹੋਣ ਨੂੰ ਲੈ ਕੇ। ਇਸ ਐਲਾਨ ਤੋਂ ਬਾਅਦ ਟਰੰਪ ਨੇ ਵੀਰਵਾਰ ਸਵੇਰੇ Truth Social 'ਤੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ।
ਟਰੰਪ ਨੇ ਕਿਹਾ, "ਅਸੀਂ ਬਚ ਸਕਦੇ ਸੀ, ਪਰ ਪਾਓਵਲ ਦੀ ਹਿੱਕ ਚੁੱਕ ਨੇ ਸਾਡੀ ਆਰਥਿਕਤਾ ਨੂੰ ਕਮਜ਼ੋਰ ਕੀਤਾ ਹੈ। ‘Too Late’ ਪਾਓਵਲ ਅਮਰੀਕਾ ਲਈ ਇਕ ਸ਼ਰਮ ਦੀ ਗੱਲ ਬਣ ਗਿਆ ਹੈ!"
ਟਰੰਪ ਦਾ ਦੋਸ਼ : “ਉਹ ਮੈਨੂੰ ਨਫ਼ਰਤ ਕਰਦਾ ਹੈ”
ਟਰੰਪ ਨੇ ਅਲੋਚਨਾ ਕਰਦਿਆਂ ਇਹ ਇਸ਼ਾਰਾ ਵੀ ਦਿੱਤਾ ਕਿ ਜੇਰੋਮ ਪਾਵੇਲ ਉਨ੍ਹਾਂ ਨਾਲ ਨਿੱਜੀ ਵੈਰ ਰੱਖਦੇ ਹਨ, ਜਿਸ ਕਰਕੇ ਉਹ ਅਜਿਹੇ ਕਦਮ ਨਹੀਂ ਚੁੱਕ ਰਹੇ ਜਿਨ੍ਹਾਂ ਦੀ ਉਮੀਦ ਟਰੰਪ ਨੂੰ ਹੈ।
ਦੂਜੇ ਪਾਸੇ, ਫੈਡਰਲ ਰਿਜ਼ਰਵ ਕਮੇਟੀ ਅਤੇ ਪਾਵੇਲ ਨੇ ਇਹ ਸਾਫ਼ ਕੀਤਾ ਹੈ ਕਿ ਉਹ ਅਜੇ ਵੀ ਰੁਕ ਕੇ ਦੇਖ ਰਹੇ ਹਨ ਕਿ ਟਰੰਪ ਦੀਆਂ ਟੈਰੀਫ਼ ਨੀਤੀਆਂ (ਚੀਨ-ਯੂ.ਐੱਸ. ਵਪਾਰ ਯੁੱਧ) ਦੇ ਆਰਥਿਕ ਪ੍ਰਭਾਵ ਕੀ ਹੋਣਗੇ।
ਵਲਾਦੀਮੀਰ ਪੁਤਿਨ ਤੇ ਸ਼ੀ ਜਿਨਪਿੰਗ ਨੇ ਫੋਨ 'ਤੇ ਕੀਤੀ ਗੱਲ, ਅਮਰੀਕਾ ਨੂੰ ਦੇ ਦਿੱਤੀ ਚਿਤਾਵਨੀ
NEXT STORY