ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਰੁਝਾਉਣ ਦੀ ਕੋਸ਼ਿਸ਼ ਕਰਦੇ ਹੋਏ ਹੋਰ 4 ਸਾਲ ਦਾ ਦੂਜਾ ਕਾਰਜਕਾਲ ਦੇਣ ਦੀ ਅਪਲ ਕੀਤੀ ਹੈ। ਨਾਲ ਹੀ, 2021 ਵਿਚ ਅਰਥ ਵਿਵਸਥਾ ਨੂੰ ਪੱਟੜੀ 'ਤੇ ਲਿਆਉਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਲੋਕਾਂ ਤੋਂ ਉਨਾਂ 'ਤੇ ਭਰੋਸਾ ਕਰਨ ਦੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ 3.8 ਕਰੋੜ ਲੋਕਾਂ ਦੀ ਨੌਕਰੀ ਚੱਲੀ ਗਈ ਹੈ, ਅਜਿਹੇ ਵਿਚ ਟਰੰਪ ਭਵਿੱਖ ਵਿਚ ਅਰਥ ਵਿਵਸਥਾ ਦੇ ਪੱਟੜੀ 'ਤੇ ਲਿਆਉਣ 'ਤੇ ਜ਼ੋਰ ਦੇ ਰਹੇ ਹਨ। ਟਰੰਪ ਨੇ ਵਾਰ-ਵਾਰ ਕਿਹਾ ਹੈ ਕਿ ਇਹ ਬਹੁਤ ਵੱਡੇ ਪਰਿਵਰਤਨ ਦਾ ਦੌਰ ਹੈ। ਉਨ੍ਹਾਂ ਕਿਹਾ ਕਿ ਤੁਸੀਂ ਚੌਖੀ ਤਿਮਾਹੀ ਵਿਚ ਅਰਥ ਵਿਵਸਥਾ ਵਿਚ ਵਾਧਾ ਦਰ ਦੇਖਣ ਜਾ ਰਹੇ ਹੋ ਅਤੇ ਅਗਲਾ ਸਾਲ ਬਹੁਤ ਬਿਹਤਰੀਨ ਹੋਵੇਗਾ। ਟਰੰਪ ਨੇ ਕਿਹਾ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਾਈ ਹੈ। ਮੈਂ ਇਹ ਦੂਜੀ ਵਾਰ ਕਰਾਂਗਾ।
ਨਾਈਜੀਰੀਆ 'ਚ ਪੁਲਸ ਨਾਲ ਮੁਕਾਬਲੇ 'ਚ 8 ਅਗਵਾਕਾਰ ਢੇਰ
NEXT STORY