ਟੋਕੀਓ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਉੱਤਰ ਕੋਰੀਆ ਵਲੋਂ ਕਿਡਨੈਪ ਜਾਪਾਨੀਆਂ ਦੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਾਲਿਆਂ ਦਾ ਇਹ ਮਾਮਲਾ 'ਕਾਫੀ ਹੱਦ ਤੱਕ ਮੇਰੇ ਦਿਮਾਗ 'ਚ' ਹੈ ਤੇ ਉਨ੍ਹਾਂ ਵਾਅਦਾ ਕੀਤਾ ਕਿ ਉਨ੍ਹਾਂ ਦੀ ਘਰ ਵਾਪਸੀ ਲਈ ਕੰਮ ਕਰਨਗੇ।
ਟਰੰਪ ਨੇ ਆਪਣੀ ਅਧਿਕਾਰਿਤ ਜਾਪਾਨ ਯਾਤਰਾ ਦੌਰਾਨ ਇਥੇ ਕਿਡਨੈਪ ਜਾਪਾਨੀਆਂ ਦੇ ਦਰਜਨ ਭਰ ਰਿਸ਼ਤੇਦਾਰਾਂ ਨਾਲ ਸੰਖੇਪ ਮੁਲਾਕਾਤ ਕੀਤੀ। ਇਹ ਦੂਜਾ ਮੌਕਾ ਹੈ ਜਦੋਂ ਉਹ ਲਾਪਤਾ ਲੋਕਾਂ ਦੇ ਪਰਿਵਾਰ ਵਾਲਿਆਂ ਨਾਲ ਮਿਲੇ ਹਨ। ਉਨ੍ਹਾਂ ਨੇ ਉਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਕਹਾਣੀਆਂ ਬਹੁਤ ਦੁਖਦ ਹਨ। ਕੁਝ ਲੋਕਾਂ ਨੇ ਆਪਣੇ ਹੱਥਾਂ 'ਚ ਲਾਪਤਾ ਪਿਆਰਿਆਂ ਦੀਆਂ ਤਸਵੀਰਾਂ ਲਈਆਂ ਹੋਈਆਂ ਸਨ। ਜਾਪਾਨ ਨੂੰ ਸ਼ੱਕ ਹੈ ਕਿ ਉੱਤਰ ਕੋਰੀਅਆ ਨੇ 1970 ਤੇ 1980 ਦੇ ਦਹਾਕੇ 'ਚ ਆਪਣੇ ਜਾਸੂਸਾਂ ਨੂੰ ਜਾਪਾਨੀ ਭਾਸ਼ਾ ਤੇ ਸੰਸਕ੍ਰਿਤੀ ਦੀ ਸਿਖਲਾਈ ਦੇਣ ਲਈ ਉਸ ਦੇ ਦਰਜਨਾਂ ਨਾਗਰਿਕਾਂ ਨੂੰ ਅਗਵਾ ਕੀਤਾ ਸੀ। ਜਾਪਾਨ 'ਚ ਕਿਡਨੈਪਿੰਗ ਇਕ ਸ਼ਕਤੀਸ਼ਾਲੀ ਤੇ ਭਾਵਨਾਤਮਕ ਮੁੱਦਾ ਹੈ ਤੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਇਹ ਵੀ ਵਾਅਦਾ ਕਰ ਰਹੇ ਹਨ ਕਿ ਜੇਕਰ ਇਸ ਨਾਲ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਇਹ ਸਵਾਲ ਹੱਲ ਹੋਵੇ ਤਾਂ ਉਹ ਉੱਤਰ ਕੋਰੀਆ ਦੇ ਕਿਮ ਉਨ ਨਾਲ ਵੀ ਮੁਲਾਕਾਤ ਲਈ ਤਿਆਰ ਹਨ।
ਟਰੰਪ ਨੇ ਉਥੇ ਇਕੱਠੇ ਹੋਏ ਪਰਿਵਾਰਾਂ ਦੇ ਮੈਂਬਰਾਂ ਨੂੰ ਦੱਸਿਆ ਕਿ ਇਹ ਮੁੱਦਾ ਬਹੁਤ ਹੱਦ ਤੱਕ ਮੇਰੇ ਦਿਮਾਗ 'ਚ ਹੈ। ਅਸੀਂ ਪਰਿਵਾਰ ਵਾਲਿਆਂ, ਬੱਚਿਆਂ, ਬੇਟਿਆਂ, ਤੁਹਾਡੀ ਮਾਂ ਨੂੰ ਘਰ ਵਾਪਸ ਲਿਆਉਣ ਲਈ ਇਕੱਠੇ ਮਿਲ ਕੇ ਕੰਮ ਕਰ ਰਹੇ ਹਾਂ।
ਜ਼ਿੰਬਾਬਵੇ ’ਚ ਖਾਨ ਧਮਾਕਾ , 8 ਮਰੇ
NEXT STORY