ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਨ੍ਹਾਂ ਦੇ ਜਹਾਜ਼ 'ਏਅਰ ਫੋਰਸ ਵਨ' ਵਿੱਚ ਮੰਗਲਵਾਰ ਨੂੰ ਉਡਾਣ ਭਰਨ ਤੋਂ ਤੁਰੰਤ ਬਾਅਦ ਇਸ 'ਚ ਤਕਨੀਕੀ ਖ਼ਰਾਬੀ ਆ ਗਈ, ਜਿਸ ਕਾਰਨ ਜਹਾਜ਼ ਨੂੰ ਵਾਪਸ 'ਐਂਡਰਿਊਜ਼ ਜੁਆਇੰਟ ਬੇਸ' 'ਤੇ ਲੈਂਡ ਕਰਵਾਉਆ ਪਿਆ। ਰਾਸ਼ਟਰਪਤੀ ਟਰੰਪ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਹੋਣ ਵਾਲੇ ਵਿਸ਼ਵ ਆਰਥਿਕ ਮੰਚ 2026 ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ।
ਵ੍ਹਾਈਟ ਹਾਊਸ ਦੀ ਰੈਪਿਡ ਰਿਸਪਾਂਸ ਟੀਮ ਅਨੁਸਾਰ, ਟੇਕਆਫ਼ ਤੋਂ ਕੁਝ ਦੇਰ ਬਾਅਦ ਹੀ ਜਹਾਜ਼ ਦੇ ਸਟਾਫ਼ ਨੂੰ ਇੱਕ ਛੋਟਾ ਇਲੈਕਟ੍ਰੀਕਲ ਫਾਲਟ ਹੋਣ ਦਾ ਪਤਾ ਲੱਗਾ, ਜਿਸ ਮਗਰੋਂ ਸੁਰੱਖਿਆ ਦੇ ਮੱਦੇਨਜ਼ਰ ਜਹਾਜ਼ ਨੂੰ ਵਾਪਸ ਮੋੜ ਲਿਆ ਗਿਆ ਅਤੇ ਰਾਸ਼ਟਰਪਤੀ ਤੇ ਉਨ੍ਹਾਂ ਦੀ ਟੀਮ ਦੂਜੇ ਜਹਾਜ਼ ਰਾਹੀਂ ਆਪਣੀ ਯਾਤਰਾ 'ਤੇ ਰਵਾਨਾ ਹੋਈ।
ਇਹ ਵੀ ਪੜ੍ਹੋ- Niger ਪਿੰਡ 'ਚ ਵੜ ਆਏ ਬੰਦੂਕਧਾਰੀਆਂ ਨੇ ਕਰ'ਤੀ ਅੰਨ੍ਹੇਵਾਹ ਫਾਇਰਿੰਗ ! 31 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ
ਜ਼ਿਕਰਯੋਗ ਹੈ ਕਿ ਦਾਵੋਸ ਪਹੁੰਚਣ 'ਤੇ ਟਰੰਪ ਨੂੰ ਇੱਕ ਗੰਭੀਰ ਕੂਟਨੀਤਕ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ। ਉਹ ਪਿਛਲੇ ਕਈ ਦਿਨਾਂ ਤੋਂ ਗ੍ਰੀਨਲੈਂਡ ਦੇ ਮੁੱਦੇ 'ਤੇ ਯੂਰਪੀਅਨ ਯੂਨੀਅਨ ਦੇ ਸਹਿਯੋਗੀਆਂ ਨੂੰ ਧਮਕੀਆਂ ਦੇ ਰਹੇ ਹਨ। ਚੋਟੀ ਦੇ ਯੂਰਪੀਅਨ ਅਧਿਕਾਰੀ ਇਸ ਸਾਲਾਨਾ ਸੰਮੇਲਨ ਦੀ ਵਰਤੋਂ ਉਸ ਸੰਕਟ ਨੂੰ ਟਾਲਣ ਲਈ ਕਰਨ ਦੀ ਯੋਜਨਾ ਬਣਾ ਰਹੇ ਹਨ ਜਿਸ ਨੇ ਪੂਰੇ ਮਹਾਂਦੀਪ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ।
ਸੂਤਰਾਂ ਅਨੁਸਾਰ ਟਰੰਪ ਦੇ ਕੁਝ ਨਜ਼ਦੀਕੀ ਲੋਕਾਂ ਨੇ ਵੀ ਰਾਸ਼ਟਰਪਤੀ ਦੀ ਬਿਆਨਬਾਜ਼ੀ 'ਤੇ ਨਿੱਜੀ ਤੌਰ 'ਤੇ ਚਿੰਤਾ ਪ੍ਰਗਟਾਈ ਹੈ ਅਤੇ ਇਸ ਸਥਿਤੀ ਤੋਂ ਬਾਹਰ ਨਿਕਲਣ ਦਾ ਰਸਤਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਪੂਰੀ ਦੁਨੀਆ ਦੀ ਨਜ਼ਰ ਦਾਵੋਸ ਵਿੱਚ ਹੋਣ ਵਾਲੀਆਂ ਕੂਟਨੀਤਕ ਚਰਚਾਵਾਂ 'ਤੇ ਟਿਕੀ ਹੋਈ ਹੈ।
ਇਹ ਵੀ ਪੜ੍ਹੋ- ਅਮਰੀਕਾ ਨੇ ਕਰ ਲਿਆ ਕੈਨੇਡਾ ਤੇ ਗ੍ਰੀਨਲੈਂਡ 'ਤੇ ਕਬਜ਼ਾ ! ਟਰੰਪ ਨੇ ਸ਼ੇਅਰ ਕੀਤਾ ਨਵਾਂ ਨਕਸ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਰੰਪ ਨੇ ਦੋਹਰਾਇਆ ਵਿਚੋਲਗੀ ਦਾ ਦਾਅਵਾ, ਕਾਂਗਰਸ ਨੇ ਪ੍ਰਧਾਨ ਮੰਤਰੀ 'ਤੇ ਕੀਤਾ ਵਿਅੰਗ
NEXT STORY