ਵਾਸ਼ਿੰਗਟਨ (ਭਾਸ਼ਾ)— ਟਰੰਪ ਪ੍ਰਸ਼ਾਸਨ ਦੀ ਪ੍ਰਵਾਸੀ ਪਰਿਵਾਰਾਂ ਨੂੰ ਸੀਮਾ ਪਾਰ ਵੱਖ ਕਰਨ ਦੀ ਨੀਤੀ ਵਿਰੁੱਧ ਵਿਰੋਧ ਦਾ ਪ੍ਰਤੀਕ ਬਣ ਕੇ ਉੱਭਰੀ ਅਲ-ਸਲਵਾਡੋਰ ਦੀ 6 ਸਾਲਾ ਬੱਚੀ ਨੂੰ ਉਸ ਦੀ ਮਾਂ ਨਾਲ ਮਿਲਾ ਦਿੱਤਾ ਗਿਆ ਹੈ। ਅਮਰੀਕਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੇ ਦੋਸ਼ ਵਿਚ ਅਮਰੀਕੀ ਅਧਿਕਾਰੀਆਂ ਵੱਲੋਂ ਹਿਰਾਸਤ ਵਿਚ ਲਏ ਜਾਣ ਮਗਰੋਂ 13 ਜੂਨ ਨੂੰ ਟੈਕਸਾਸ ਵਿਚ ਹਰਲਿੰਗਨੇ ਨੇੜੇ ਐਲੀਸਨ ਜਿਮੇਨਾ ਵਾਲੇਂਸੀਆ ਮੈਡ੍ਰਿਡ ਅਤੇ ਉਸ ਦੀ ਮਾਂ ਸਿੰਡੀ ਮੈਡ੍ਰਿਡ ਨੂੰ ਵੱਖ ਕਰ ਦਿੱਤਾ ਗਿਆ ਸੀ। ਜਦੋਂ ਉਨ੍ਹਾਂ ਨੂੰ ਵੱਖ ਕੀਤਾ ਜਾ ਰਿਹਾ ਸੀ, ਉਦੋਂ ਬੱਚੀ ਦੇ ਰੋਣ ਦੀਆਂ ਅਵਾਜ਼ਾਂ ਨੂੰ ਸਭ ਤੋਂ ਪਹਿਲਾਂ ਇਕ ਗੈਰ ਸਰਕਾਰੀ ਸੰਸਥਾ ਨੇ ਪ੍ਰਸਾਰਿਤ ਕੀਤਾ ਅਤੇ ਬਾਅਦ ਵਿਚ ਐਸੋਸੀਏਟਿਡ ਪ੍ਰੈੱਸ ਨੇ ਪਰਿਵਾਰਾਂ ਨੂੰ ਵੱਖ ਕੀਤੇ ਜਾਣ ਦੇ ਮੁੱਦੇ ਨੂੰ ਚੁੱਕਿਆ।
ਐਲੀਸਨ ਨੇ ਸੀਮਾ ਗਸ਼ਤੀ ਦਲ ਦੇ ਮੈਂਬਰਾਂ ਨੂੰ ਆਪਣੀ ਇਕ ਰਿਸ਼ਤੇਦਾਰ ਨਾਲ ਗੱਲ ਕਰਾਉਣ ਦੀ ਅਪੀਲ ਕੀਤੀ, ਜਿਸ ਦਾ ਨੰਬਰ ਉਸ ਨੂੰ ਯਾਦ ਸੀ। ਅਮਰੀਕਾ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ 20 ਜੂਨ ਨੂੰ ਤਬਦੀਲੀ ਕੀਤੀ। ਹਿਊਸਟਨ ਵਿਚ ਸ਼ੁੱਕਰਵਾਰ ਨੂੰ ਮਾਂ-ਧੀ ਦੁਬਾਰਾ ਮਿਲੀਆਂ। ਐਲੀਸਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਰਿਵਾਰ ਤੋਂ ਵੱਖ ਕੀਤੇ ਜਾਣ ਦੇ ਬਾਅਦ ਉਹ ਨਿਰਾਸ਼ ਸੀ ਅਤੇ ਪਰਿਵਾਰ ਨਾਲ ਦੁਬਾਰਾ ਮਿਲ ਕੇ ਉਹ ਬਹੁਤ ਖੁਸ਼ ਹੈ। ਅਜਿਹੇ ਹੀ ਵਿਚਾਰ ਉਸ ਦੀ ਮਾਂ ਨੇ ਜ਼ਾਹਰ ਕੀਤੇ ਹਨ।
ਟਰੰਪ ਬੋਲੇ— '2020 'ਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲੜਾਂਗਾ'
NEXT STORY