ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦਿਮੀਰ ਪੁਤਿਨ ਵਿਚ ਦੂਜੀ ਵਾਰੀ ਗੁਪਤ ਬੈਠਕ ਇਸ ਮਹੀਨੇ ਦੀ ਸ਼ੁਰੂਆਤ ਵਿਚ ਜਰਮਨੀ ਵਿਚ ਆਯੋਜਿਤ ਜੀ-20 ਸ਼ਿਖਰ ਸੰਮੇਲਨ ਦੌਰਾਨ ਹੋਈ। ਵਾਈਟ ਹਾਊਸ ਨੇ ਦੋਹਾਂ ਨੇਤਾਵਾਂ ਦੇ ਵਿਚ ਜੀ-20 ਸੰਮੇਲਨ ਦੌਰਾਨ ਰਾਤ ਦੇ ਭੋਜਨ ਦੌਰਾਨ ਹੋਈ ਗੱਲਬਾਤ ਦੀ ਪੁਸ਼ਟੀ ਕੀਤੀ ਸੀ ਪਰ ਕਿਹਾ ਸੀ ਕਿ ਇਸ ਬੈਠਕ ਨੂੰ ਦੂਜੀ ਬੈਠਕ ਦੱਸਣਾ ਸਹੀ ਨਹੀਂ।
ਮੀਡੀਆ ਵੱਲੋਂ ਦੂਜੀ ਬੈਠਕ ਦੀਆਂ ਕਈ ਖਬਰਾਂ ਆਉਣ ਮਗਰੋਂ ਵਾਈਟ ਹਾਊਸ ਨੇ ਕਲ ਕਿਹਾ,'' ਰਾਸ਼ਟਰਪਤੀ ਟਰੰਪ ਅਤੇ ਰਾਸ਼ਟਰਪਤੀ ਪੁਤਿਨ ਵਿਚ ਕੋਈ ਦੂਜੀ ਬੈਠਕ ਨਹੀਂ ਹੋਈ। ਰਾਤ ਦੇ ਭੋਜਨ ਮਗਰੋਂ ਬਸ ਇਕ ਸੰਖੇਪ ਗੱਲਬਾਤ ਹੋਈ ਸੀ। ਇਹ ਦੋਸ਼ ਗਲਤ, ਨਫ਼ਰਤ ਭਰਿਆ ਅਤੇ ਬਕਵਾਸ ਹੈ ਕਿ ਵਾਈਟ ਹਾਊਸ ਨੇ ਦੂਜੀ ਬੈਠਕ ਨੂੰ 'ਲੁਕਾਉਣ' ਦੀ ਕੋਸ਼ਿਸ਼ ਕੀਤੀ। ਮੀਡੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਢਾਈ ਘੰਟੇ ਤੱਕ ਚੱਲੀ ਗੱਲਬਾਤ ਮਗਰੋਂ ਕਰੀਬ ਇਕ ਘੰਟੇ ਤੱਕ ਇਕ ਹੋਰ ਬੈਠਕ ਕੀਤੀ ਗਈ।
ਵਾਈਟ ਹਾਊਸ ਨੇ ਬੈਠਕ ਦੇ ਸਮਰਥਨ ਵਿਚ ਕਿਹਾ,'' ਇਹ ਸਧਾਰਨ ਗੱਲ ਤਾਂ ਹੈ ਹੀ, ਨਾਲ ਹੀ ਵਿਸ਼ਵ ਨੇਤਾਵਾਂ ਨਾਲ ਗੱਲਬਾਤ ਕਰਨਾ ਰਾਸ਼ਟਰਪਤੀ ਦੀ ਕਰੱਤਵਾਂ ਦਾ ਹਿੱਸਾ ਵੀ ਹੈ। ਜੀ-20 ਅਤੇ ਹੋਰ ਵਿਦੇਸ਼ੀ ਗੱਲਬਾਤਾਂ ਦੌਰਾਨ ਰਾਸ਼ਟਰਪਤੀ ਟਰੰਪ ਨੇ ਵਿਸ਼ਵ ਪੱਧਰ 'ਤੇ ਸਾਡੇ ਹਿੱਤਾਂ ਅਤੇ ਮੁੱਲਾਂ ਦੀ ਨੁਮਾਇੰਦਗੀ ਕਰ ਅਮਰੀਕੀ ਅਗਵਾਈ ਦਾ ਪ੍ਰਦਰਸ਼ਨ ਕੀਤਾ।'' ਵਾਈਟ ਹਾਊਸ ਨੇ ਕਿਹਾ ਕਿ ਜੀ-20 ਸ਼ਿਖਰ ਸੰਮੇਲਨ ਦੀ ਰਾਤ ਹੈਮਬਰਗ ਆਪੇਰਾ ਹਾਊਸ ਵਿਚ ਸਾਰੇ ਨੇਤਾਵਾਂ ਲਈ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਅੰਦਰ ਜਾਣ ਤੋਂ ਪਹਿਲਾਂ ਪ੍ਰੈੱਸ ਨੇ ਸਾਰੇ ਨੇਤਾਵਾਂ ਦੀਆਂ ਤਸਵੀਰਾਂ ਲਈਆਂ। ਉਨ੍ਹਾਂ ਨੇ ਕਿਹਾ ਕਿ ਜਹਮਨ ਚਾਂਸਲਰ ਏਂਜੇਲਾ ਮਰਕੇਲ ਨੇ ਨੇਤਾਵਾਂ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਲਈ ਰਾਤ ਦੇ ਭੋਜਨ ਦੀ ਮੇਜ਼ਬਾਨੀ ਕੀਤੀ ਅਤੇ ਜਰਮਨ ਸਰਕਾਰ ਨੇ ਹੀ ਉਨ੍ਹਾਂ ਦੇ ਬੈਠਣ ਦਾ ਕ੍ਰਮ ਤੈਅ ਕੀਤਾ ਸੀ।
ਵਾਈਟ ਹਾਊਸ ਨੇ ਕਿਹਾ,'' ਰਾਸ਼ਟਰਪਤੀ ਟਰੰਪ ਨੇ ਉਸ ਦੌਰਾਨ ਕਈ ਲੋਕਾਂ ਨਾਲ ਗੱਲਬਾਤ ਕੀਤੀ। ਰਾਤ ਦੇ ਭੋਜਨ ਮਗਰੋਂ ਜਦੋਂ ਟਰੰਪ ਆਪਣੀ ਪਤਨੀ ਕੋਲ ਗਏ ਤਾਂ ਉਨ੍ਹਾਂ ਨੇ ਪੁਤਿਨ ਨਾਲ ਵੀ ਥੋੜ੍ਹੀ ਦੇਰ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਰੂਸੀ ਅਨੁਵਾਦਕ ਦੀ ਮਦਦ ਨਾਲ ਗੱਲ ਕੀਤੀ ਕਿਉਂਕਿ ਅਮਰੀਕੀ ਅਨੁਵਾਦਕ ਰੂਸੀ ਭਾਸ਼ਾ ਨਹੀਂ ਬੋਲ ਸਕਦੇ।''
ਔਰਤ ਦੇ ਛੁੱਟੀ ਮੰਗਣ ਦੇ ਇਸ ਤਰੀਕੇ ਨੇ ਜਿੱਤ ਲਿਆ ਬੌਸ ਦਾ ਦਿਲ
NEXT STORY