ਵਾਸ਼ਿੰਗਟਨ (ਵਾਰਤਾ) : ਡੋਨਾਲਡ ਟਰੰਪ ਦਾ ਦੁਬਾਰਾ ਰਾਸ਼ਟਰਪਤੀ ਬਣਨ ਦਾ ਸੁਫ਼ਨਾ ਪੂਰਾ ਨਾ ਹੋਣ ਦੇ ਨਾਲ ਹੀ ਉਹ 25 ਸਾਲਾਂ ਵਿਚ ਪਹਿਲੀ ਵਾਰ ਅਮਰੀਕਾ ਦੇ 400 ਅਰਬਪਤੀਆਂ ਦੀ ਸੂਚੀ ਵਿਚੋਂ ਵੀ ਬਾਹਰ ਹੋ ਗਏ ਹਨ। ਫੋਰਬਸ ਮੈਗਜ਼ੀਨ ਦੀ ਹਾਲ ਹੀ ਵਿਚ ਜਾਰੀ ਇਸ ਸੂਚੀ ਵਿਚ 25 ਸਾਲਾਂ ਵਿਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਟਰੰਪ ਦਾ ਨਾਮ ਇਸ ਵਿਚ ਨਹੀਂ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਭਾਰੀ ਨੁਕਸਾਨ ਹੋਣ ਕਾਰਨ ਅਜਿਹਾ ਹੋਇਆ ਹੈ।
ਇਹ ਵੀ ਪੜ੍ਹੋ : ਇੰਗਲੈਂਡ-ਕੈਨੇਡਾ ਤੱਕ ਪੁੱਜਾ ਲਖੀਮਪੁਰ ਖੀਰੀ ਘਟਨਾ ਦਾ ਸੇਕ, ਤਨਮਨਜੀਤ ਢੇਸੀ ਤੇ ਰੂਬੀ ਸਹੋਤਾ ਨੇ ਕੀਤੀ ਨਿੰਦਾ
ਟਰੰਪ ਦੀ ਸੰਪਤੀ ਹੁਣ 250 ਕਰੋੜ ਡਾਲਰ ਹੈ ਅਤੇ ਇਸ ਸੂਚੀ ਵਿਚ ਰਹਿਣ ਲਈ ਉਨ੍ਹਾਂ ਦੀ ਸੰਪਤੀ 40 ਕਰੋੜ ਡਾਲਰ ਘੱਟ ਹੋ ਗਈ। ਇਸ ਵਿਚ ਕਿਹਾ ਗਿਆ ਹੈ ਕਿ ਸਾਲ 2016 ਵਿਚ ਜਦੋਂ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ, ਉਦੋਂ ਉਨ੍ਹਾਂ ਕੋਲ ਕਰਜ਼ਾ ਹਟਾਉਣ ਦੇ ਬਾਅਦ 350 ਕਰੋੜ ਡਾਲਰ ਦੀ ਸੰਪਤੀ ਸੀ। ਉਹ ਅਮਰੀਕਾ ਦੇ ਪ੍ਰਸਿੱਧ ਰੀਅਲ ਅਸਟੇਟ ਕਾਰੋਬਾਰੀ ਹਨ। ਸਾਲ 2020 ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਉਹ ਹਾਰ ਗਏ ਸਨ।
ਇਹ ਵੀ ਪੜ੍ਹੋ : ਵਿਜ਼ਟਰ ਵੀਜ਼ੇ 'ਤੇ ਅਮਰੀਕਾ ਗਏ 66 ਸਾਲਾ ਬਾਬੇ ਨੇ ਕੀਤਾ ਕਮਾਲ, ਵਿਦੇਸ਼ 'ਚ ਵਧਾਇਆ ਪੰਜਾਬੀਆਂ ਦਾ ਮਾਣ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਯੂਕੇ: ਰਾਇਲ ਮੇਲ ਨੇ ਓਰਕਨੀ ਟਾਪੂ 'ਤੇ ਡਾਕ ਪਹੁੰਚਾਉਣ ਲਈ ਕੀਤੀ ਡਰੋਨ ਦੀ ਵਰਤੋਂ
NEXT STORY