ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ 4 ਮਾਰਚ ਤੋਂ ਮੈਕਸੀਕੋ, ਕੈਨੇਡਾ ਅਤੇ ਚੀਨ 'ਤੇ ਉਨ੍ਹਾਂ ਦੇ ਪ੍ਰਸਤਾਵਿਤ ਟੈਰਿਫ ਲਾਗੂ ਹੋਣਗੇ। ਇਸ ਫੈਸਲੇ ਨਾਲ ਵਪਾਰ ਦੀ ਦਿਸ਼ਾ ਬਦਲ ਸਕਦੀ ਹੈ ਅਤੇ ਅਮਰੀਕਾ ਦੇ ਵਪਾਰਕ ਰਿਸ਼ਤਿਆਂ 'ਤੇ ਅਸਰ ਪੈ ਸਕਦਾ ਹੈ। ਇਹ ਫੈਸਲਾ 3 ਫਰਵਰੀ ਨੂੰ ਇਕ ਮਹੀਨੇ ਲਈ ਰੋਕੇ ਗਏ ਟੈਰਿਫ ਦੇ ਸੰਬੰਧ 'ਚ ਲਿਆ ਗਿਆ ਹੈ, ਜਿਸ ਨਾਲ ਟਰੰਪ ਪ੍ਰਸ਼ਾਸਨ ਦੇ ਫੈਸਲਿਆਂ ਨੂੰ ਲੈ ਕੇ ਭਰਮ ਦੀ ਸਥਿਤੀ ਬਣੀ ਹੋਈ ਸੀ।
ਕੀ ਹਨ ਇਹ ਨਵੇਂ ਟੈਰਿਫ ?
ਟਰੰਪ ਪ੍ਰਸ਼ਾਸਨ ਨੇ ਮੈਕਸੀਕੋ ਅਤੇ ਕੈਨੇਡਾ ਤੋਂ ਆਯਾਤ ਹੋਣ ਵਾਲੇ ਸਾਮਾਨ 'ਤੇ 25 ਫੀਦੀ ਦਾ ਵਿਆਪਕ ਟੈਰਿਫ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ। 3 ਫਰਵਰੀ ਨੂੰ ਇਨ੍ਹਾਂ ਟੈਰਿਫ ਨੂੰ ਇਕ ਮਹੀਨੇ ਲਈ ਮੁਲਤਵੀ ਕੀਤਾ ਗਿਆ ਸੀ ਪਰ ਹੁਣ ਰਾਸ਼ਟਰਪਤੀ ਨੇ 4 ਮਾਰਚ ਤੋਂ ਇਨ੍ਹਾਂ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ, ਚੀਨ 'ਤੇ 10 ਫੀਸਦੀ ਵਾਧੂ ਟੈਰਿਫ ਲਾਗੂ ਕੀਤਾ ਜਾਵੇਗਾ।
ਕੀ ਹੋਵੇਗਾ ਇਸਦਾ ਅਸਰ ?
ਵਪਾਰ 'ਚ ਰੁਕਾਵਟ : ਇਹ ਟੈਰਿਫ ਅਮਰੀਕਾ ਦੇ ਵਪਾਰਕ ਰਿਸ਼ਤਿਆਂ 'ਤੇ ਸਿੱਧਾ ਅਸਰ ਪਾ ਸਕਦੇ ਹਨ। ਮੈਕਸੀਕੋ ਅਤੇ ਕੈਨੇਡਾ ਤੋਂ ਆਉਣ ਵਾਲੇ ਉਤਪਾਦਾਂ 'ਤੇ ਵਧੇ ਹੋਏ ਟੈਰਿਫ ਨਾਲ ਉਨ੍ਹਾਂ ਦੇਸ਼ਾਂ ਦੇ ਨਾਲ ਵਪਾਰ ਮਹਿੰਗਾ ਹੋ ਸਕਦਾ ਹੈ।
ਖੇਤੀ ਅਤੇ ਉਦਯੋਗ 'ਤੇ ਅਸਰ : ਦੋਵਾਂ ਦੇਸ਼ਾਂ ਤੋਂ ਆਯਾਤ ਹੋਣ ਵਾਲੇ ਖੇਤੀ ਅਤੇ ਉਦਯੋਗਿਕ ਸਾਮਾਨ 'ਤੇ ਜ਼ਿਆਦਾ ਟੈਰਿਫ ਵਧਾਉਣ ਨਾਲ ਅਮਰੀਕੀ ਉਪਭੋਗਤਾਵਾਂ ਨੂੰ ਮਹਿੰਗੀ ਕੀਮਤ ਦਾ ਸਾਮਾਨ ਕਰਨਾ ਪੈ ਸਕਦਾ ਹੈ।
ਚੀਨ 'ਤੇ ਪ੍ਰਭਾਵ : ਚੀਨ ਤੋਂ ਆਯਾਤਿਤ ਉਤਪਾਦਾਂ 'ਤੇ 10 ਫੀਸਦੀ ਵਾਧੂ ਟੈਰਿਫ ਲਾਗੂ ਹੋਣ ਨਾਲ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਹੋਰ ਵਧ ਸਕਦਾ ਹੈ ਅਤੇ ਇਹ ਗਲੋਬਲ ਬਾਜ਼ਾਰਾਂ 'ਚ ਅਸਰ ਪਾ ਸਕਦਾ ਹੈ।
ਕੀ ਹੋਵੇਗਾ ਅੱਗੇ ?
4 ਮਾਰਚ ਤੋਂ ਇਹ ਨਵੇਂ ਟੈਰਿਫ ਲਾਗੂ ਹੋ ਜਾਣਗੇ, ਜਿਸ ਨਾਲ ਵਪਾਰਕ ਜਗਤ ਵਿੱਚ ਭੰਬਲਭੂਸਾ ਪੈਦਾ ਹੋਵੇਗਾ। ਇਹ ਅਮਰੀਕੀ ਕਾਰੋਬਾਰਾਂ ਅਤੇ ਕੰਪਨੀਆਂ ਲਈ ਇੱਕ ਵੱਡਾ ਬਦਲਾਅ ਹੋਵੇਗਾ ਅਤੇ ਉਹ ਇਸਦੇ ਪ੍ਰਭਾਵਾਂ ਦਾ ਮੁਲਾਂਕਣ ਕਰਨਗੇ। ਇਸ ਤੋਂ ਇਲਾਵਾ ਮੈਕਸੀਕੋ, ਕੈਨੇਡਾ ਅਤੇ ਚੀਨ ਵਰਗੇ ਦੇਸ਼ਾਂ ਦੇ ਅਮਰੀਕੀ ਵਪਾਰੀਆਂ ਨੂੰ ਨਵੀਆਂ ਨੀਤੀਆਂ ਨੂੰ ਸਮਝਣ ਵਿੱਚ ਸਮਾਂ ਲੱਗ ਸਕਦਾ।
ਕੈਬਨਿਟ ਦੇ ਵੱਡੇ ਫੈਸਲੇ ਤੇ ਪੁਲਸ ਪ੍ਰਸ਼ਾਸਨ 'ਚ ਫੇਰਬਦਲ, ਜਾਣੋਂ ਅੱਜ ਦੀਆਂ ਟੌਪ-10 ਖਬਰਾਂ
NEXT STORY