Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, FEB 21, 2026

    2:29:20 PM

  • punjab health revolution exposed

    ਪੰਜਾਬ 'ਚ ਮੁਫ਼ਤ ਦਵਾਈਆਂ ਦੇ ਬੋਰਡ ਮਹਿਜ਼ ਦਿਖਾਵਾ?...

  • no immigrants in this country

    ਦੁਨੀਆ ਦੇ ਸਭ ਤੋਂ ਖ਼ੂਬਸੂਰਤ ਦੇਸ਼ 'ਚ ਪ੍ਰਵਾਸੀਆਂ...

  • coup protests in another country

    ਯੂਰਪੀ ਦੇਸ਼ 'ਚ ਤਖ਼ਤਾਪਲਟ ਦੀ ਤਿਆਰੀ ! ਸੜਕਾਂ 'ਤੇ...

  • cuba situations

    ਟਰੰਪ ਦੇ ਇਕ ਫਰਮਾਨ ਨੇ ਹਨੇਰੇ 'ਚ ਧੱਕਿਆ ਪੂਰਾ ਦੇਸ਼...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਕੈਬਨਿਟ ਦੇ ਵੱਡੇ ਫੈਸਲੇ ਤੇ ਪੁਲਸ ਪ੍ਰਸ਼ਾਸਨ 'ਚ ਫੇਰਬਦਲ, ਜਾਣੋਂ ਅੱਜ ਦੀਆਂ ਟੌਪ-10 ਖਬਰਾਂ

PUNJAB News Punjabi(ਪੰਜਾਬ)

ਕੈਬਨਿਟ ਦੇ ਵੱਡੇ ਫੈਸਲੇ ਤੇ ਪੁਲਸ ਪ੍ਰਸ਼ਾਸਨ 'ਚ ਫੇਰਬਦਲ, ਜਾਣੋਂ ਅੱਜ ਦੀਆਂ ਟੌਪ-10 ਖਬਰਾਂ

  • Edited By Sunaina,
  • Updated: 27 Feb, 2025 07:08 PM
Jalandhar
top 10 news
  • Share
    • Facebook
    • Tumblr
    • Linkedin
    • Twitter
  • Comment

ਜਲੰਧਰ - ਪੰਜਾਬ ਸਰਕਾਰ ਵੱਲੋਂ ਪੁਲਸ ਅਫ਼ਸਰਾਂ ਵਿਚ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਫਿਰ 2 ਡਿਪਟੀ ਕਮਿਸ਼ਨਰ ਸਮੇਤ 5 ਆਈ. ਏ. ਐੱਸ. ਅਤੇ 1 ਪੀ. ਸੀ. ਐੱਸ. ਦਾ ਤਬਾਦਲਾ ਕੀਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਨਗਰ ਨਿਗਮ ਦੀ ਵਿੱਤੀ ਹਾਲਤ ਨੂੰ ਸੁਧਾਰਨ ਅਤੇ ਫ਼ਜ਼ੂਲ ਖ਼ਰਚਿਆਂ ਨੂੰ ਕੰਟਰੋਲ ਕਰਨ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੇ ਯੋਜਨਾ ਬਣਾਈ ਹੈ। ਇਸ  ਦੌਰਾਨ ਜੇਕਰ ਖੇਡ ਜਗਤ ਦੀ ਗੱਲ ਕਰੀਏ ਤਾਂ ਚੈਂਪੀਅਨਸ ਟਰਾਫੀ 2025 ਵਿੱਚ ਭਾਰਤ ਦਾ ਹੁਣ ਤੱਕ ਦਾ ਸਫ਼ਰ ਸ਼ਾਨਦਾਰ ਰਿਹਾ ਹੈ। ਗਰੁੱਪ ਏ 'ਚ ਸ਼ਾਮਲ ਭਾਰਤੀ ਟੀਮ ਨੇ ਆਪਣੇ ਪਹਿਲੇ ਦੋ ਮੈਚਾਂ 'ਚ ਬੰਗਲਾਦੇਸ਼ ਅਤੇ ਪਾਕਿਸਤਾਨ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਲਗਭਗ ਪੱਕੀ ਕਰ ਲਈ ਸੀ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ  ਟੌਪ-10 ਖਬਰਾਂ ’ਤੇ

1. ਮੁਲਾਜ਼ਮਾਂ ਦੀਆਂ ਤਨਖਾਹਾਂ ਨਾਲ ਜੁੜੀ ਵੱਡੀ ਖ਼ਬਰ, ਇਹ ਵੱਡਾ ਕਦਮ ਚੁੱਕਣ ਦੀ ਤਿਆਰੀ
ਨਗਰ ਨਿਗਮ ਦੀ ਵਿੱਤੀ ਹਾਲਤ ਨੂੰ ਸੁਧਾਰਨ ਅਤੇ ਫ਼ਜ਼ੂਲ ਖ਼ਰਚਿਆਂ ਨੂੰ ਕੰਟਰੋਲ ਕਰਨ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੇ ਯੋਜਨਾ ਬਣਾਈ ਹੈ। ਇਸ ਤਹਿਤ ਨਗਰ ਨਿਗਮ ਜਲਦ ਪ੍ਰਸ਼ਾਸਨ ਨੂੰ ਇਕ ਰਿਪੋਰਟ ਬਣਾਉਣ ਦਾ ਠੇਕਾ ਦੇਵੇਗਾ, ਜਿਸ ਵਿਚ ਨਗਰ ਨਿਗਮ ਦਾ ਪੈਸਾ ਕਿੱਥੇ ਅਤੇ ਕਿਵੇਂ ਖ਼ਰਚ ਹੋ ਰਿਹਾ ਹੈ, ਬੇਲੋੜੇ ਖ਼ਰਚਿਆਂ ਦੀ ਪਛਾਣ ਅਤੇ ਕਟੌਤੀ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਸਹਿਤ ਦੱਸੀਆਂ ਜਾਣਗੀਆਂ। ਨਿਗਮ ਕੋਲ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇਣ ਲਈ ਵੀ ਪੈਸੇ ਨਹੀਂ ਹਨ। ਇਸ ਦੇ ਨਾਲ ਹੀ ਭਵਿੱਖ ’ਚ ਵਿੱਤੀ ਸੰਕਟ ਤੋਂ ਬਚਣ ਲਈ ਫ਼ਜ਼ੂਲ ਖ਼ਰਚਿਆਂ ਨੂੰ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਮੁਲਾਜ਼ਮਾਂ ਦੀਆਂ ਤਨਖਾਹਾਂ ਨਾਲ ਜੁੜੀ ਵੱਡੀ ਖ਼ਬਰ, ਇਹ ਵੱਡਾ ਕਦਮ ਚੁੱਕਣ ਦੀ ਤਿਆਰੀ

2. ਪੰਜਾਬ ਕੈਬਨਿਟ ਦੀ ਮੀਟਿੰਗ ਮਗਰੋਂ ਡਾਕਟਰਾਂ ਲਈ ਨਵੇਂ ਹੁਕਮ ਜਾਰੀ
ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਈ। ਇਸ ਦੌਰਾਨ ਕੈਬਨਿਟ ਵੱਲੋਂ ਕਈ ਅਹਿਮ ਫ਼ੈਸਲੇ ਲਏ ਗਏ। ਇਸੇ ਤਹਿਤ ਪੰਜਾਬ ਜਨਮ ਤੇ ਮੌਤ ਰਜਿਸਟ੍ਰੇਸ਼ਨ ਨਿਯਮ 2004 ਵਿਚ ਵੀ ਸੋਧ ਕੀਤੀ ਗਈ ਹੈ। ਇਸ ਤਹਿਤ ਹੁਣ ਮੌਤ ਸਰਟੀਫ਼ਿਕੇਟ ਦੇ ਵਿਚ ਡਾਕਟਰ ਵੱਲੋਂ ਵਿਅਕਤੀ ਦੀ ਮੌਤ ਦਾ ਕਾਰਨ ਲਿਖਣਾ ਵੀ ਲਾਜ਼ਮੀ ਹੋਵੇਗਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਪੰਜਾਬ ਕੈਬਨਿਟ ਦੀ ਮੀਟਿੰਗ ਮਗਰੋਂ ਡਾਕਟਰਾਂ ਲਈ ਨਵੇਂ ਹੁਕਮ ਜਾਰੀ

3. ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਨਵੀਂ ਆਬਕਾਰੀ ਨੀਤੀ ਨੂੰ ਦਿੱਤੀ ਮਨਜ਼ੂਰੀ
ਪੰਜਾਬ ਕੈਬਨਿਟ ਵੱਲੋਂ ਸੂਬੇ ਦੀ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਵਾਰ ਫ਼ਿਰ ਦੁਬਾਰਾ ਈ-ਟੈਂਡਰਿੰਗ ਕੀਤੀ ਜਾਵੇਗੀ। ਇਸ ਵਾਰ ਆਬਕਾਰੀ ਨੀਤੀ ਤੋਂ ਮਾਲੀਏ ਦਾ ਟੀਚਾ ਵਧਾ ਕੇ 11 ਹਜ਼ਾਰ 20 ਕਰੋੜ ਰੁਪਏ ਕਰ ਦਿੱਤਾ ਗਿਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਨਵੀਂ ਆਬਕਾਰੀ ਨੀਤੀ ਨੂੰ ਦਿੱਤੀ ਮਨਜ਼ੂਰੀ

4. ਪੰਜਾਬ ਪ੍ਰਸ਼ਾਸਨ 'ਚ ਵੱਡਾ ਫੇਰਬਦਲ, 2 DC ਸਣੇ 5 IAS ਤੇ 1 PCS ਦਾ ਤਬਾਦਲਾ
 ਪੰਜਾਬ ਸਰਕਾਰ ਵੱਲੋਂ ਪੁਲਸ ਅਫ਼ਸਰਾਂ ਵਿਚ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਫਿਰ 2 ਡਿਪਟੀ ਕਮਿਸ਼ਨਰ ਸਮੇਤ 5 ਆਈ. ਏ. ਐੱਸ. ਅਤੇ 1 ਪੀ. ਸੀ. ਐੱਸ. ਦਾ ਤਬਾਦਲਾ ਕੀਤਾ ਗਿਆ ਹੈ। ਤਬਾਦਲੇ ਦੀ ਕਾਪੀ ਵੀ ਬਕਾਇਦਾ ਜਾਰੀ ਕਰ ਦਿੱਤੀ ਹੈ। ਹੁਕਮਾਂ ਅਨੁਸਾਰ ਵਿਸ਼ੇਸ਼ ਸਾਰੰਗਲ ਨੂੰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਗ੍ਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਿਟੀ ਦਾ ਵਾਧੂ ਚਾਰਜ, ਸੰਦੀਪ ਕੁਮਾਰ ਨੂੰ ਗ੍ਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਟੀ ਦਾ ਵਾਧੂ ਚਾਰਜ ਅਤੇ ਅਭਿਜੀਤ ਕਪਲਿਸ਼ ਨੂੰ ਡਾਇਰੈਕਟਰ, ਖਾਣਾ ਅਤੇ ਭੂ-ਵਿਗਿਆਨ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਪੰਜਾਬ ਪ੍ਰਸ਼ਾਸਨ 'ਚ ਵੱਡਾ ਫੇਰਬਦਲ, 2 DC ਸਣੇ 5 IAS ਤੇ 1 PCS ਦਾ ਤਬਾਦਲਾ

5. ਪੰਜਾਬ ਪੁਲਸ ਦਾ ਐਕਸ਼ਨ! ਇਲਾਕਾ ਸੀਲ ਕਰਨ ਮਗਰੋਂ ਕੀਤੀ ਵੱਡੀ ਕਾਰਵਾਈ (ਵੀਡੀਓ)
ਪੰਜਾਬ ਸਰਕਾਰ ਵੱਲੋਂ WAR ON DRUGS ਦੇ ਤਹਿਤ ਬੁਲਡੋਜ਼ਰ ਐਕਸ਼ਨ ਜਾਰੀ ਹੈ। ਇਸ ਤਹਿਤ ਹੁਣ ਪਟਿਆਲਾ ਦੇ ਨਸ਼ਾ ਤਸਕਰਾਂ ਦਾ ਘਰ ਢਹਿ-ਢੇਰੀ ਕਰ ਦਿੱਤਾ ਗਿਆ ਹੈ। ਇਹ ਘਰ 2 ਭੈਣਾਂ ਦਾ ਸੀ, ਜੋ ਕਿ ਨਸ਼ਾ ਤਸਕਰੀ ਦਾ ਕੰਮ ਕਰਦੀਆਂ ਸਨ। ਜਾਣਕਾਰੀ ਮੁਤਾਬਕ ਪਟਿਆਲਾ ਪੁਲਸ ਵੱਲੋਂ ਐੱਸ.ਐੱਸ.ਪੀ. ਨਾਨਕ ਸਿੰਘ ਦੀ ਅਗਵਾਈ ਵਿਚ ਇਹ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਡੀ.ਐੱਸ.ਪੀ ਰੈਂਕ ਦੇ ਅਧਿਕਾਰੀ, 2 ਥਾਣਿਆਂ ਦੇ SHO ਸਮੇਤ ਭਾਰੀ ਫ਼ੋਰਸ ਤਾਇਨਾਤ ਹੈ। ਪੁਲਸ ਵੱਲੋਂ ਇਲਾਕੇ ਨੂੰ ਸੀਲ ਕਰਨ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਪੰਜਾਬ ਪੁਲਸ ਦਾ ਐਕਸ਼ਨ! ਇਲਾਕਾ ਸੀਲ ਕਰਨ ਮਗਰੋਂ ਕੀਤੀ ਵੱਡੀ ਕਾਰਵਾਈ (ਵੀਡੀਓ)

6. ਕੁਸ਼ਤੀ ਮੁਕਾਬਲੇ ਦੌਰਾਨ ਚੱਲੀਆਂ ਗੋਲੀਆਂ, ਪਹਿਲਵਾਨ ਦਾ ਕਤਲ
 ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਇਕ ਪਿੰਡ 'ਚ ਅਣਪਛਾਤੇ ਹਮਲਾਵਰਾਂ ਨੇ ਇਕ ਪਹਿਲਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਖਰਖੌਦਾ ਥਾਣੇ ਦੇ ਮੁਖੀ ਬੀਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ 40 ਸਾਲਾ ਪਹਿਲਵਾਨ ਰਾਕੇਸ਼ ਕੁੰਡਲ ਪਿੰਡ ਵਿਚ ਕੁਸ਼ਤੀ ਮੁਕਾਬਲਾ ਵੇਖਣ ਆਇਆ ਸੀ, ਤਾਂ ਸ਼ਾਮ ਦੇ ਸਮੇਂ ਇਹ ਘਟਨਾ ਵਾਪਰੀ। ਥਾਣਾ ਮੁਖੀ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਸੋਹਾਟੀ ਪਿੰਡ ਵਿਚ ਅਖਾੜੇ ਦਾ ਸੰਚਾਲਨ ਕਰ ਰਿਹਾ ਸੀ। ਵਾਰਦਾਤ ਮਗਰੋਂ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਖਰਖੌਦਾ ਹਸਪਤਾਲ ਭੇਜ ਦਿੱਤਾ, ਜਿੱਥੇ ਪੋਸਟਮਾਰਟਮ ਮਗਰੋਂ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਕੁਸ਼ਤੀ ਮੁਕਾਬਲੇ ਦੌਰਾਨ ਚੱਲੀਆਂ ਗੋਲੀਆਂ, ਪਹਿਲਵਾਨ ਦਾ ਕਤਲ

7. ਅਮਰੀਕਾ ’ਚ ਭਾਰਤੀ ਵਿਦਿਆਰਥਣ ਨਾਲ ਵਾਪਰਿਆ ਹਾਦਸਾ, ਮਾਪਿਆਂ ਦਾ ਹੋਇਆ ਬੁਰਾ ਹਾਲ
ਬੀਤੇ ਦਿਨੀ ਅਮਰੀਕਾ ਦੇ ਕੈਲੀਫੋਰਨੀਆ ਸੂਬੇ ’ਚ ਹੋਏ ਇਕ ਸੜਕ ਹਾਦਸੇ ਤੋਂ ਬਾਅਦ ਇਕ ਭਾਰਤੀ ਵਿਦਿਆਰਥਣ ਨੀਲਮ ਸ਼ਿੰਦੇ (35) ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ  ਜਿਸ ਕਾਰ ’ਚ ਉਹ ਸਫ਼ਰ ਕਰ ਰਹੀ ਸੀ, ਉਹ ਇਸ ਮਹੀਨੇ ਦੀ 14 ਤਰੀਕ ਨੂੰ ਇਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਉਦੋਂ ਤੋਂ ਉਹ ਆਈ.ਸੀ.ਯੂ. ’ਚ ਹੈ। ਅਜਿਹੀਆਂ ਖ਼ਬਰਾਂ ਹਨ ਕਿ ਉਹ ਇਸ ਸਮੇਂ ਕੋਮਾ ’ਚ ਦਾਖਲ ਹੈ। ਵਿਦਿਆਰਥਣ ਨੀਲਮ ਸ਼ਿੰਦੇ ਜੋ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਮਹਾਰਾਸ਼ਟਰ ਲੋਕ ਸਭਾ ਮੈਂਬਰ ਸੁਪ੍ਰੀਆ ਸੁਲੇ ਨੇ ਇਸ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕੇਂਦਰ ਨੂੰ ਅਪੀਲ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਮਾਪਿਆਂ ਨੂੰ ਉਨ੍ਹਾਂ ਦੀ ਧੀ ਨੂੰ ਦੇਖਣ ਲਈ ਐਮਰਜੈਂਸੀ ਵੀਜ਼ਾ ਦਿੱਤਾ ਜਾਵੇ। ਇਸ ਹੱਦ ਤੱਕ, ਐਕਸ ਨੇ ਟਵਿੱਟਰ ਰਾਹੀਂ ਅਪੀਲ ਕੀਤੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਅਮਰੀਕਾ ’ਚ ਭਾਰਤੀ ਵਿਦਿਆਰਥਣ ਨਾਲ ਵਾਪਰਿਆ ਹਾਦਸਾ, ਮਾਪਿਆਂ ਦਾ ਹੋਇਆ ਬੁਰਾ ਹਾਲ

8. UPI 'ਚ ਨਵੇਂ ਫੀਚਰ, ਮਿਉਚੁਅਲ ਫੰਡ ਸਮੇਤ ਦੇਸ਼ ਭਰ 'ਚ 1 ਮਾਰਚ ਤੋਂ ਲਾਗੂ ਹੋਣਗੇ ਕਈ ਵੱਡੇ ਬਦਲਾਅ
ਮਾਰਚ 2025 ਦੀ ਸ਼ੁਰੂਆਤ ਨਾਲ ਦੇਸ਼ ਭਰ 'ਚ ਕਈ ਮਹੱਤਵਪੂਰਨ ਬਦਲਾਅ ਲਾਗੂ ਹੋਣ ਜਾ ਰਹੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ਅਤੇ ਰੋਜ਼ਾਨਾ ਜ਼ਿੰਦਗੀ 'ਤੇ ਪੈ ਸਕਦਾ ਹੈ। ਇਹ ਬਦਲਾਅ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ ਬੀਮੇ ਦੇ ਪ੍ਰੀਮੀਅਮ ਭੁਗਤਾਨਾਂ, ਮਿਉਚੁਅਲ ਫੰਡ ਨਾਮਜ਼ਦ ਨਿਯਮਾਂ ਅਤੇ ਬੈਂਕ ਛੁੱਟੀਆਂ ਤੱਕ ਹਨ। ਆਓ ਜਾਣਦੇ ਹਾਂ ਇਨ੍ਹਾਂ ਵੱਡੀਆਂ ਤਬਦੀਲੀਆਂ ਬਾਰੇ ਜੋ 1 ਮਾਰਚ ਤੋਂ ਲਾਗੂ ਹੋਣਗੀਆਂ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - UPI 'ਚ ਨਵੇਂ ਫੀਚਰ, ਮਿਉਚੁਅਲ ਫੰਡ ਸਮੇਤ ਦੇਸ਼ ਭਰ 'ਚ 1 ਮਾਰਚ ਤੋਂ ਲਾਗੂ ਹੋਣਗੇ ਕਈ ਵੱਡੇ ਬਦਲਾਅ

9. Champions Trophy: ਰੋਹਿਤ ਸ਼ਰਮਾ ਜ਼ਖ਼ਮੀ, ਗਿੱਲ ਵੀ ਅਨਫਿੱਟ! ਹੁਣ ਕੌਣ ਕਰੇਗਾ ਕਪਤਾਨੀ?
ਚੈਂਪੀਅਨਸ ਟਰਾਫੀ 2025 ਵਿੱਚ ਭਾਰਤ ਦਾ ਹੁਣ ਤੱਕ ਦਾ ਸਫ਼ਰ ਸ਼ਾਨਦਾਰ ਰਿਹਾ ਹੈ। ਗਰੁੱਪ ਏ 'ਚ ਸ਼ਾਮਲ ਭਾਰਤੀ ਟੀਮ ਨੇ ਆਪਣੇ ਪਹਿਲੇ ਦੋ ਮੈਚਾਂ 'ਚ ਬੰਗਲਾਦੇਸ਼ ਅਤੇ ਪਾਕਿਸਤਾਨ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਲਗਭਗ ਪੱਕੀ ਕਰ ਲਈ ਸੀ। ਜਦੋਂਕਿ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾਇਆ, ਤਾਂ ਉਸ ਨੇ ਖੁਦ ਦੇ ਨਾਲ-ਨਾਲ ਟੀਮ ਇੰਡੀਆ ਦੀ ਚੋਟੀ ਦੇ 4 ਦੀ ਟਿਕਟ ਪੱਕੀ ਕਰ ਲਈ। ਹੁਣ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ 2 ਮਾਰਚ ਨੂੰ ਦੁਬਈ 'ਚ ਹੋਣਾ ਹੈ। ਜੋ ਵੀ ਇਸ ਮੈਚ ਦਾ ਜੇਤੂ ਰਹੇਗਾ, ਉਹ ਅੰਕ ਸੂਚੀ ਵਿਚ ਆਪਣੇ ਗਰੁੱਪ ਵਿਚ ਸਿਖਰ 'ਤੇ ਰਹੇਗਾ ਅਤੇ ਸੈਮੀਫਾਈਨਲ ਵਿਚ ਉਸ ਦਾ ਸਾਹਮਣਾ ਗਰੁੱਪ ਬੀ ਵਿਚ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨਾਲ ਹੋਵੇਗਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - Champions Trophy: ਰੋਹਿਤ ਸ਼ਰਮਾ ਜ਼ਖ਼ਮੀ, ਗਿੱਲ ਵੀ ਅਨਫਿੱਟ! ਹੁਣ ਕੌਣ ਕਰੇਗਾ ਕਪਤਾਨੀ?

10. ਘਰ 'ਚ ਪਤਨੀ ਸਣੇ ਮ੍ਰਿਤਕ ਮਿਲੇ ਆਸਕਰ ਜੇਤੂ, ਅਦਾਕਾਰ, ਕੁੱਤੇ ਦੀ ਵੀ ਮਿਲੀ Dead Body
ਮਸ਼ਹੂਰ ਅਦਾਕਾਰ ਜੀਨ ਹੈਕਮੈਨ ਅਤੇ ਉਨ੍ਹਾਂ ਦੀ ਪਤਨੀ ਬੈਟਸੀ ਅਰਾਕਾਵਾ ਆਪਣੇ ਘਰ 'ਚ ਮ੍ਰਿਤਕ ਪਾਏ ਗਏ। ਆਸਕਰ ਜੇਤੂ ਅਦਾਕਾਰ ਦਾ ਪਾਲਤੂ ਕੁੱਤਾ ਵੀ ਮ੍ਰਿਤਕ ਪਾਇਆ ਗਿਆ। ਇਹ ਅਦਾਕਾਰ 95 ਸਾਲਾਂ ਦਾ ਸੀ। ਅਦਾਕਾਰ ਦੇ ਪਰਿਵਾਰ ਬਾਰੇ ਇਹ ਦੁਖਦਾਈ ਖ਼ਬਰ ਸੁਣ ਕੇ ਪ੍ਰਸ਼ੰਸਕ ਵੀ ਚਿੰਤਤ ਹੋ ਗਏ ਹਨ। ਹਾਲਾਂਕਿ, ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ।ਸਕਾਈ ਨਿਊਜ਼ ਦੇ ਅਨੁਸਾਰ, ਬਜ਼ੁਰਗ ਅਦਾਕਾਰ ਜੀਨ ਹੈਕਮੈਨ ਅਤੇ ਉਨ੍ਹਾਂ ਦੀ ਪਤਨੀ ਬੈਟਸੀ ਅਰਾਕਾਵਾ ਵੀਰਵਾਰ ਨੂੰ ਨਿਊ ਮੈਕਸੀਕੋ ਦੇ ਸਾਂਤਾ ਫੇ ਸਥਿਤ ਘਰ 'ਚ ਮ੍ਰਿਤਕ ਪਾਏ ਗਏ। ਪੁਲਸ ਨੇ ਕਿਹਾ, “ਸ਼ੁਰੂਆਤੀ ਜਾਂਚ 'ਚ ਕਿਸੇ ਵੀ ਤਰ੍ਹਾਂ ਦੀ ਸਾਜ਼ਿਸ਼ ਦੇ ਸੰਕੇਤ ਨਹੀਂ ਮਿਲੇ ਹਨ। ਹਾਲਾਂਕਿ, ਮੌਤ ਦਾ ਸਹੀ ਕਾਰਨ ਇਸ ਸਮੇਂ ਪਤਾ ਨਹੀਂ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਘਰ 'ਚ ਪਤਨੀ ਸਣੇ ਮ੍ਰਿਤਕ ਮਿਲੇ ਆਸਕਰ ਜੇਤੂ, ਅਦਾਕਾਰ, ਕੁੱਤੇ ਦੀ ਵੀ ਮਿਲੀ Dead Body

  • Punjab
  • Country
  • Foreign
  • Business
  • Sports
  • Entertainment
  • Top-10 News
  • Todays Top-10 News
  • Top-10

10 ਮਾਰਚ ਨੂੰ ਲੈ ਕੇ ਪੰਜਾਬ 'ਚ ਹੋ ਗਿਆ ਵੱਡਾ ਐਲਾਨ, ਵਧ ਗਈ ਹਲਚਲ

NEXT STORY

Stories You May Like

  • 10 suspended employees reinstated in u  t  police
    ਯੂ. ਟੀ. ਪੁਲਸ ’ਚ 10 ਮੁਅੱਤਲ ਮੁਲਾਜ਼ਮ ਬਹਾਲ
  • munich expert companies from 10 countries form trusted tech alliance
    ਮਿਊਨਿਖ ’ਚ ਹੋਇਆ ਵੱਡਾ ਐਲਾਨ, 10 ਦੇਸ਼ਾਂ ਦੀਆਂ ਮਹਾਰਥੀ ਕੰਪਨੀਆਂ ਨੇ ਬਣਾਇਆ ‘ਟਰਸਟਡ ਟੈੱਕ ਅਲਾਇੰਸ’
  • three ministers summoned to delhi
    Punjab ਦੇ 3 ਮੰਤਰੀ ਦਿੱਲੀ ਤਲਬ, ਕੈਬਨਿਟ 'ਚ ਫੇਰਬਦਲ ਦੀ ਚਰਚਾ
  • transfers in punjab
    ਪੰਜਾਬ 'ਚ ਫੇਰਬਦਲ! ਵੱਡੇ ਅਫ਼ਸਰਾਂ ਦੇ ਹੋਏ ਤਬਾਦਲੇ, ਪੜ੍ਹੋ ਪੂਰੀ List
  • central government  smart city  10 years  project
    10 ਸਾਲਾਂ 'ਚ ਸਿਰਫ਼ 31 ਸ਼ਹਿਰ ਬਣੇ 'ਸਮਾਰਟ' ! ਲੁਧਿਆਣਾ ਸਣੇ ਦੇਸ਼ ਦੇ ਕਈ ਸ਼ਹਿਰ ਹਾਲੇ ਵੀ ਉਡੀਕ 'ਚ
  • delivery of gifts in 10 minutes on valentine s day with quick commerce
    ਵੈਲੈਂਟਾਈਨਸ ਡੇਅ ’ਤੇ ‘ਗਿਫਟਸ’ ਦੀ 10 ਮਿੰਟ ’ਚ ਡਲਿਵਰੀ, ਕੁਇੱਕ ਕਾਮਰਸ ਨੇ ਬਦਲਿਆ ਰੋਮਾਂਸ ਦਾ ਬਾਜ਼ਾਰ
  • 10 samosa in 10 rupees
    10 ਰੁਪਏ ਵਿੱਚ 10 ਸਮੋਸੇ...25 ਸਾਲ ਪੁਰਾਣਾ ਆਈਡੀਆ ਲਗਾ ਕੇ ਰੇਹੜੀ ਵਾਲਾ ਬਣਿਆ ਸਟਾਰ, ਰੋਜ਼ਾਨਾ 5,000 ਦੀ ਕਮਾਈ!
  • transfers in punjab
    ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! ਇੱਕੋ ਝਟਕੇ 'ਚ 100 ਦੇ ਕਰੀਬ ਵੱਡੇ ਅਫ਼ਸਰਾਂ ਦੇ ਹੋਏ ਤਬਾਦਲੇ, ਪੜ੍ਹੋ ਪੂਰੀ...
  • police action at jalandhar railway station
    ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਕੀਤੀ ਗਈ ਚੈਕਿੰਗ
  • motorcycle thief arrested
    ਜਲੰਧਰ: 5 ਹਜ਼ਾਰ 'ਚ ਚੋਰੀ ਦਾ ਮੋਟਰਸਾਈਕਲ ਖ਼ਰੀਦਿਆ, ਲੋਕਾਂ ਨੇ ਚੋਰ ਨੂੰ ਕੀਤਾ...
  • sukhpal singh khaira statement on aam aadmi party advertisement
    ਪੰਜਾਬ ਦਾ ਸਰਕਾਰੀ ਪੈਸਾ ਦਿੱਲੀ ਦੀਆਂ ਕੰਧਾਂ 'ਤੇ ਹੋ ਰਿਹਾ ਬਰਬਾਦ: ਸੁਖਪਾਲ ਖਹਿਰਾ
  • weather will change in punjab
    ਪੰਜਾਬ 'ਚ ਬਦਲੇਗਾ ਮੌਸਮ ਦਾ ਮਿਜਾਜ਼, ਮੀਂਹ ਨੂੰ ਲੈ ਕੇ ਪੜ੍ਹੋ ਤਾਜ਼ਾ ਅਪਡੇਟ
  • people caught a thief stealing expensive chocolates in jalandhar
    ਜਲੰਧਰ: ਮਹਿੰਗੀ ਚਾਕਲੇਟ ਨੇ ਫਸਾ 'ਤੀ ਨੌਜਵਾਨ ਦੀ ਜਾਨ! ਲੋਕਾਂ ਨੇ ਹਾਰ ਪਾ ਕੱਢਿਆ...
  • ruckus in salon in jalandhar
    ਜਲੰਧਰ ਵਿਖੇ ਸੈਲੂਨ 'ਚ ਹੰਗਾਮਾ, ਨੌਜਵਾਨਾਂ ਵੱਲੋਂ ਕੀਤੀ ਗਈ ਭੰਨਤੋੜ
  • important news for passport holders old passports will no longer be issued
    ਪਾਸਪੋਰਟ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦਾ ਵੱਡਾ ਫ਼ੈਸਲਾ! ਜਾਰੀ ਕੀਤੇ ਨਵੇਂ ਹੁਕਮ
  • people getting worried in civil hospital over cm 10 lakh card
    CM ਦੇ 10 ਲੱਖ ਵਾਲੇ ਕਾਰਡ ਨੂੰ ਲੈ ਕੇ ਸਿਵਲ ਹਸਪਤਾਲ ’ਚ ਲੋਕ ਹੋ ਰਹੇ ਪ੍ਰੇਸ਼ਾਨ
Trending
Ek Nazar
singer kishore mandal and krish mandal bought mercedes

'ਦਿਲ ਲਗਾਨਾ ਮਨਾ ਥਾ' ਫੇਮ ਗਾਇਕ ਭਰਾਵਾਂ ਦੇ ਹੁਨਰ ਨੂੰ ਲੱਗੇ ਭਾਗ ! ਖਰੀਦੀ 75...

sargun mehta pregnancy rumours

ਵਿਆਹ ਦੇ 12 ਸਾਲ ਬਾਅਦ ਮੰਮੀ-ਡੈਡੀ ਬਣੇਗੀ ਪੰਜਾਬੀ ਇੰਡਸਟਰੀ ਦੀ ਇਹ ਜੋੜੀ ! ਸੋਸ਼ਲ...

mumbai court grants bail raj kundra in alleged bitcoin scam case

ਰਾਜ ਕੁੰਦਰਾ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਮਿਲੀ ਜ਼ਮਾਨਤ, ਪਰ ਮੰਨਣੀਆਂ ਪੈਣਗੀਆਂ...

free ration cut name new rules

ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ...

indian cricketer announces divorce

ਇਕ ਹੋਰ ਭਾਰਤੀ ਕ੍ਰਿਕਟਰ ਦਾ ਹੋ ਗਿਆ ਤਲਾਕ, ਭਾਵੁਕ ਪੋਸਟ ਪਾ ਬਿਆਨ ਕੀਤਾ ਦਰਦ

ind vs pak no handshake

'No Handshake ਸਿਰਫ ਇਕ ਦਿਖਾਵਾ...'! IND-PAK ਵਿਵਾਦ 'ਤੇ ਦਿੱਗਜ ਕ੍ਰਿਕਟਰ...

highway toll cash payment ban

ਹਾਈਵੇਅ 'ਤੇ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਟੋਲ ਪਲਾਜ਼ਿਆਂ 'ਤੇ ਹੁਣ ਨਹੀਂ...

shashi tharoor  lok sabha  ai summit  rafale deal  government

ਸ਼ਸ਼ੀ ਥਰੂਰ ਨੇ ਦਿੱਲੀ 'ਚ ਚੱਲ ਰਹੇ AI ਸਮਿਟ ਦੀ ਕੀਤੀ ਤਾਰੀਫ਼, ਰਾਫੇਲ 'ਤੇ...

shakira set to perform in india after 19 years calls it special

'ਵਾਕਾ-ਵਾਕਾ' ਗਰਲ ਸ਼ਕੀਰਾ ਫਿਰ ਜਿੱਤੇਗੀ ਭਾਰਤੀਆਂ ਦਾ ਦਿਲ, 19 ਸਾਲਾਂ ਬਾਅਦ ਆ...

google blocks 17 5 lakh apps from play store

Play Store ਤੋਂ 17.5 ਲੱਖ ਫਰਜ਼ੀ ਐਪਜ਼ Ban! 80 ਹਜ਼ਾਰ ਡਿਵੈਲਪਰਾਂ ਦੇ ਖਾਤੇ ਵੀ...

singer masoom sharma s dispute with the former sarpanch

'ਸ਼ੋਅ ਦੇਖਣਾ ਤਾਂ ਥੱਲੇ ਬਹਿ ਕੇ ਦੇਖੋ ਸਰਪੰਚ ਸਾਬ੍ਹ, ਨਹੀਂ ਤਾਂ... !' ਚੱਲਦੇ ਸ਼ੋਅ...

actor eric dane passes away following als battle

ਖ਼ਤਰਨਾਕ ਬੀਮਾਰੀ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਹਾਲੀਵੁੱਡ ਇੰਡਸਟਰੀ 'ਚ ਸੋਗ...

heavy rain alert

24 ਫਰਵਰੀ ਤੱਕ ਪਏਗਾ ਭਾਰੀ ਮੀਂਹ! IMD ਨੇ 6 ਸੂਬਿਆਂ ਨੂੰ ਕੀਤਾ ਅਲਰਟ

filmmaker m m  baig passes away

ਬਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਫ਼ਿਲਮ ਮੇਕਰ ਦੀ ਘਰ 'ਚੋਂ ਮਿਲੀ ਲਾਸ਼

thief flees with cash from chhabra general store in jalandhar

ਤੜਕਸਾਰ ਜਲੰਧਰ 'ਚ ਵੱਡੀ ਵਾਰਦਾਤ! ਜਨਰਲ ਸਟੋਰ 'ਚ ਲੁਟੇਰਿਆਂ ਨੇ ਕੀਤਾ ਵੱਡਾ ਕਾਂਡ

heavy rain alert

20, 21, 22, 23 ਤੇ 24 ਫਰਵਰੀ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ ਲਈ ਮੌਸਮ...

t20 world cup 2026

T20 ਵਿਸ਼ਵ ਕੱਪ 'ਚ ਹੋਇਆ ਇਕ ਹੋਰ ਵੱਡਾ ਉਲਟਫੇਰ, TEAM INDIA ਦੀ ਵਧੀ ਟੈਨਸ਼ਨ!

devotees visiting vaishno devi beware videotaping

ਮਾਤਾ ਵੈਸ਼ਨੋ ਦੇਵੀ ਮੰਦਰ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਨਿਰਦੇਸ਼, ਨਿਯਮ ਤੋੜਨ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • haryana cm nayab saini s sharp attack on punjab government
      CM ਨਾਇਬ ਸੈਣੀ ਦਾ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ, ਨਸ਼ਿਆਂ ਤੇ ਗੈਂਗਸਟਰ ਕਲਚਰ...
    • people caught a thief stealing expensive chocolates in jalandhar
      ਜਲੰਧਰ: ਮਹਿੰਗੀ ਚਾਕਲੇਟ ਨੇ ਫਸਾ 'ਤੀ ਨੌਜਵਾਨ ਦੀ ਜਾਨ! ਲੋਕਾਂ ਨੇ ਹਾਰ ਪਾ ਕੱਢਿਆ...
    • youth dies due to drugs
      ‘ਚਿੱਟੇ’ ਨਾਲ ਨੌਜਵਾਨ ਦੀ ਮੌਤ, ਪਰਿਵਾਰ ਦਾ ਦੋਸ਼, ਪੁਲਸ ਨੇ ਗੁੰਮਰਾਹ ਕਰਕੇ ਕੀਤਾ...
    • former cbi chief jagjit singh bawa turns 100 years old
      100 ਸਾਲਾਂ ਦੇ ਹੋਏ CBI ਦੇ ਸਾਬਕਾ ਚੀਫ਼ ਜਗਜੀਤ ਸਿੰਘ ਬਾਵਾ; ਇੰਦਰਾ ਗਾਂਧੀ ਨਾਲ...
    • sukhjinder randhawa says bhagwant mann is on political ventilator
      ਸਿਆਸੀ ਵੈਂਟੀਲੇਟਰ 'ਤੇ ਭਗਵੰਤ ਮਾਨ! ਪੰਜਾਬ ਦਾ ਕੀਤਾ ਬੇੜਾ ਗਰਕ: ਸੁਖਜਿੰਦਰ...
    • ruckus in salon in jalandhar
      ਜਲੰਧਰ ਵਿਖੇ ਸੈਲੂਨ 'ਚ ਹੰਗਾਮਾ, ਨੌਜਵਾਨਾਂ ਵੱਲੋਂ ਕੀਤੀ ਗਈ ਭੰਨਤੋੜ
    • big blow to electricity consumers of punjab
      ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ! ਪਾਵਰਕਾਮ ਨੇ ਲਿਆ ਸਖ਼ਤ ਐਕਸ਼ਨ, ਹੁਣ...
    • murder case
      24 ਸਾਲਾਂ ਤੋਂ ਭਗੌੜਾ ਚੌਂਕੀਦਾਰ ਕਤਲ ਮਾਮਲੇ ਦਾ ਮੁਲਜ਼ਮ ਕਾਬੂ
    • visa fraud in firozpur
      ਵਿਦੇਸ਼ ਭੇਜਣ ਦੇ ਨਾਂ ’ਤੇ 20 ਲੱਖ ਦੀ ਠੱਗੀ, ਪਾਸਪੋਰਟ ਖੁਰਦ-ਬੁਰਦ ਕਰਨ ਦੇ ਦੋਸ਼...
    • important news for passport holders old passports will no longer be issued
      ਪਾਸਪੋਰਟ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦਾ ਵੱਡਾ ਫ਼ੈਸਲਾ! ਜਾਰੀ ਕੀਤੇ ਨਵੇਂ ਹੁਕਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +