ਵਾਸ਼ਿੰਗਟਨ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸਾਬਕਾ ਮੁੱਖ ਰਣਨੀਤੀਕਾਰ ਸਟੀਵ ਬੇਨਨ ਵਿਰੁੱਧ ਇਕ ਬਿਆਨ ਜਾਰੀ ਕਰਕੇ ਦੋਸ਼ ਲਗਾਇਆ ਹੈ ਕਿ ਵ੍ਹਾਈਟ ਹਾਊਸ ’ਚੋਂ ਕੱਢੇ ਜਾਣ ਤੋਂ ਬਾਅਦ ਉਹ ਆਪਣਾ ਦਿਮਾਗ ਗੁਆ ਚੁੱਕੇ ਹਨ। ਮੀਡੀਆ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ। ਵ੍ਹਾਈਟ ਹਾਊਸ ਨੇ ਇਸ ਸਬੰਧੀ ਬੁੱਧਵਾਰ ਨੂੰ ਬੇਨਨ ਵਿਰੁੱਧ ਬਿਆਨ ਜਾਰੀ ਕੀਤਾ। ਬੇਨਨ ਨੇ ਆਪਣੀ ਨਵੀਂ ਕਿਤਾਬ ਵਿਚ ਰੂਸੀ ਵਕੀਲ ਅਤੇ ਰਾਸ਼ਟਰਪਤੀ ਦੇ ਵੱਡੇ ਪੁੱਤਰ ਡੋਨਾਲਡ ਟਰੰਪ ਜੂਨੀਅਰ, ਉਨ੍ਹਾਂ ਦੇ ਜਵਾਈ ਜੇਅਰਡ ਕੁਸ਼ਨਰ ਅਤੇ ਚੋਣਾਂ ਦੌਰਾਨ ਮੁਹਿੰਮ ਦੇ ਚੇਅਰਮੈਨ ਪਾਲ ਮਾਨਾਫੋਰਟ ਵਿਚਾਲੇ ਮੁਲਾਕਾਤ ਨੂੰ ਵਿਸ਼ਵਾਸਘਾਤੀ ਅਤੇ ਦੇਸ਼ਧਰੋਹੀ ਦੱਸਿਆ ਹੈ।
ਇਸ ਤੋਂ ਅੱਗੇ ਟਰੰਪ ਨੇ ਇਕ ਬਿਆਨ ਵਿਚ ਕਿਹਾ ਕਿ ਸਟੀਵ ਬੇਨਨ ਦਾ ਮੇਰੇ ਅਤੇ ਮੇਰੇ ਰਾਸ਼ਟਰਪਤੀ ਅਹੁਦੇ ਨਾਲ ਕੁਝ ਲੈਣਾ-ਦੇਣਾ ਨਹੀਂ ਹੈ। ਜਦੋਂ ਉਨ੍ਹਾਂ ਨੂੰ ਕੱਢਿਆ ਗਿਆ, ਉਸ ਨੇ ਨਾ ਸਿਰਫ ਆਪਣੀ ਨੌਕਰੀ ਗਵਾਈ, ਸਗੋਂ ਆਪਣਾ ਦਿਮਾਗੀ ਸੰਤੁਲਨ ਵੀ ਗੁਆ ਦਿੱਤਾ। ਬਿਆਨ ਅਨੁਸਾਰ ਸਟੀਵ ਇਕ ਕਰਮਚਾਰੀ ਸੀ। ਜਿਸ ਨੇ ਮੇਰੇ ਲਈ ਕੰਮ ਕੀਤਾ, ਉਸ ਤੋਂ ਪਹਿਲਾਂ ਹੀ ਮੈਂ 17 ਉਮੀਦਵਾਰਾਂ ਨੂੰ ਹਰਾ ਕੇ ਨਾਮਜ਼ਦਗੀ ਜਿੱਤ ਚੁੱਕਾ ਸੀ।
ਟਰੰਪ ਨੇ ਬੇਨਨ ’ਤੇ ਪੱਤਰਕਾਰਾਂ ਨਾਲ ਜ਼ਿਆਦਾ ਨੇੜੇ ਰਹਿਣ ਅਤੇ ਵ੍ਹਾਈਟ ਹਾਊਸ ਅੰਦਰ ਰਹਿ ਕੇ ਝੂਠੀਆਂ ਸੂਚਨਾਵਾਂ ਲੀਕ ਕਰਨ ਵਿਚ ਰੁੱਝੇ ਰਹਿਣ ਦਾ ਵੀ ਦੋਸ਼ ਲਗਾਇਆ ਗਿਆ। ਬੇਨਨ ਅਧਿਕਾਰਤ ਤੌਰ ’ਤੇ ਅਗਸਤ 2016 ਵਿਚ ਟਰੰਪ ਦੀ ਮੁਹਿੰਮ ਵਿਚ ਸ਼ਾਮਲ ਹੋਏ ਸਨ ਅਤੇ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਹਿਲੇਰੀ ਕਲਿੰਟਨ ਨਾਲ ਮਿਲਰ ਰਹੀ ਮੁਸ਼ਕਲ ਚੁਣੌਤੀ ਸਮੇਂ ਉਹ ਟਰੰਪ ਦੇ ਸਭ ਤੋਂ ਪ੍ਰਭਾਵੀ ਤਾਕਤ ਵਿਚੋਂ ਇਕ ਸਨ। 6 ਮਹੀਨੇ ਦੇ ਕਾਰਜਕਾਲ ਦੌਰਾਨ ਬੇਨਨ ਰਾਸ਼ਟਰਪਤੀ ਦੇ ਸਭ ਤੋਂ ਪ੍ਰਭਾਵਸ਼ਾਲੀ ਸਲਾਹਕਾਰਾਂ ਵਿਚੋਂ ਇਕ ਸਨ।
ਉਨ੍ਹਾਂ ਨੇ ਅਗਸਤ ਵਿਚ ਵ੍ਹਾਈਟ ਹਾਊਸ ਤੋਂ ਬਾਹਰ ਕੀਤਾ ਗਿਆ ਸੀ। ਇਸ ਦੌਰਾਨ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾਹ ਸੈਂਡਰਸ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਟਰੰਪ ਅਤੇ ਬੇਨਨ ਨੇ ਪਿਛਲੇ ਮਹੀਨੇ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਟਰੰਪ ਦੇ ਉਨ੍ਹਾਂ ਦਾਅਵਿਆਂ ਦੀ ਹਮਾਇਤ ਕੀਤੀ, ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਬੇਨਨ ਵ੍ਹਾਈਟ ਹਾਊਸ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਆਪਣਾ ਦਿਮਾਗੀ ਸੰਤੁਲਨ ਗੁਆ ਚੁਕੇ ਹਨ।
ਕੈਨੇਡਾ 'ਚ ਘਰ ਖਰੀਦਣਾ ਹੋਇਆ ਮਹਿੰਗਾ, ਦੇਣੇ ਪੈਣਗੇ ਇੰਨੇ ਡਾਲਰ
NEXT STORY