ਟੋਰਾਂਟੋ— ਟੋਰਾਂਟੋ ਰੀਅਲ ਅਸਟੇਟ ਬੋਰਡ ਦਾ ਕਹਿਣਾ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ 'ਚ ਘਰਾਂ ਦੀ ਵਿਕਰੀ 'ਚ ਬੀਤੇ ਸਾਲ ਦੇ ਮੁਕਾਬਲੇ 18.3 ਫੀਸਦੀ ਦੀ ਗਿਰਾਵਟ ਰਿਕਾਰਡ ਕੀਤੀ ਗਈ ਹੈ। ਬੋਰਡ ਦਾ ਕਹਿਣਾ ਹੈ ਕਿ 2016 'ਚ ਘਰਾਂ ਦੀ ਵਿਕਰੀ 1,13,040 ਦਰਜ ਕੀਤੀ ਗਈ ਜਦਕਿ ਬੀਤੇ ਸਾਲ ਇਹ ਵਿਕਰੀ 92,394 ਹੀ ਰਹਿ ਗਈ।
ਬੋਰਡ ਨੇ ਕਿਹਾ ਕਿ ਬੀਤੇ ਸਾਲ ਦੇ ਪਹਿਲੇ ਤਿੰਨਾਂ ਮਹੀਨਿਆਂ ਦੌਰਾਨ ਘਰਾਂ ਦੀ ਵਿਕਰੀ ਰਿਕਾਰਡ ਦਰਜ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਦੇ ਮਹੀਨਿਆਂ 'ਚ ਘਰਾਂ ਦੀ ਵਿਕਰੀ 'ਚ ਗਿਰਾਵਟ ਆ ਗਈ। 2017 'ਚ ਇਕ ਔਸਤ ਘਰ ਦਾ ਵਿਕਰੀ ਮੁੱਲ 8,22,681 ਡਾਲਰ ਰਿਕਾਰਡ ਕੀਤਾ ਗਿਆ, ਜੋ ਕਿ ਸਾਲ 2016 ਤੋਂ 12.7 ਫੀਸਦੀ ਜ਼ਿਆਦਾ ਹੈ। ਇਸ ਦੇ ਨਾਲ ਦਸੰਬਰ 2017 'ਚ ਘਰਾਂ ਦੀ ਵਿਕਰੀ 4,930 ਦਰਜ ਕੀਤੀ ਗਈ ਜਦਕਿ ਦਸੰਬਰ 2016 'ਚ ਇਹ ਵਿਕਰੀ 5,305 ਦਰਜ ਕੀਤੀ ਗਈ ਸੀ। 2016 ਦੇ ਦਸੰਬਰ ਮਹੀਨੇ ਘਰਾਂ ਦੀ ਵਿਕਰੀ ਦਾ ਔਸਤ ਮੁੱਲ 7,30,125 ਡਾਲਰ ਸੀ ਜਦਕਿ ਸਾਲ 2017 'ਚ ਦਸੰਬਰ ਮਹੀਨੇ ਇਹ ਮੁੱਲ 7,35,021 ਡਾਲਰ ਦਰਜ ਕੀਤਾ ਗਿਆ ਹੈ।
ਇਸ ਕੈਨੇਡੀਅਨ ਅਭਿਨੇਤਰੀ ਨੇ ਕੀਤਾ ਆਪਣੀ ਡਾਂਸਰ ਸਹੇਲੀ ਨਾਲ ਵਿਆਹ
NEXT STORY