ਵਾਸ਼ਿੰਗਟਨ- ਅਮਰੀਕਾ ਦੇ ਵਰਤਮਾਨ ਪ੍ਰਧਾਨ ਮੰਤਰੀ ਡੋਨਾਲਡ ਟਰੰਪ ਨੇ ਐਤਵਾਰ ਨੂੰ 900 ਬਿਲੀਅਨ ਡਾਲਰ ਦੇ ਕੋਰੋਨਾ ਰਾਹਤ ਬਿੱਲ ਉੱਤੇ ਦਸਤਖ਼ਤ ਕਰ ਦਿੱਤੇ ਹਨ। ਇਸ ਤਰ੍ਹਾਂ ਉਨ੍ਹਾਂ ਨੇ ਕਈ ਦਿਨਾਂ ਤੋਂ ਚੱਲਦੀ ਆ ਰਹੀ ਟਾਲਮਟੋਲ ਨੂੰ ਖਤਮ ਕਰ ਦਿੱਤਾ ਹੈ। ਅਮਰੀਕਾ ਭਰ ਵਿਚ ਵਪਾਰੀਆਂ ਤੇ ਆਮ ਲੋਕਾਂ ਵਲੋਂ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ। ਇਸ ਬਿੱਲ ਨਾਲ ਅਮਰੀਕਾ ਵਿਚ ਕੋਰੋਨਾ ਕਾਰਨ ਰੋਜ਼ਗਾਰ ਗੁਆਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਟਰੰਪ ਨੇ ਐਤਵਾਰ ਰਾਤ ਨੂੰ ਇਕ ਬਿਆਨ ਵਿਚ ਦਸਤਖਤ ਕਰਨ ਦੀ ਘੋਸ਼ਣਾ ਕੀਤੀ ਜਿਸ ਵਿਚ ਕੋਰੋਨਾ ਰਾਹਤ ਬਾਰੇ ਗੱਲ ਕੀਤੀ ਗਈ ਸੀ। ਇਸ ਬਿੱਲ ਵਿਚ 2000 ਡਾਲਰ ਦੀ ਥਾਂ 600 ਡਾਲਰ ਦੀ ਰਾਹਤ ਦਿੱਤੀ ਗਈ। ਜ਼ਿਕਰਯੋਗ ਹੈ ਕਿ ਰੀਪਬਲਿਕਨ ਪਾਰਟੀ ਨੇ ਕਾਂਗਰਸ ਤੋਂ ਮੰਗ ਕੀਤੀ ਸੀ ਕਿ ਰਾਹਤ ਰਾਸ਼ੀ ਨੂੰ 2000 ਡਾਲਰ ਕੀਤਾ ਜਾਵੇ।
ਬਿਆਨ ਵਿਚ ਟਰੰਪ ਨੇ ਕਿਹਾ,"ਮੈਂ ਕੋਰੋਨਾ ਰਾਹਤ ਬਿੱਲ ਇਕ ਮਜ਼ਬੂਤ ਸੁਨੇਹੇ ਨਾਲ ਦਸਤਖਤ ਕਰਾਂਗਾ ਜੋ ਕਾਂਗਰਸ ਨੂੰ ਸਪੱਸ਼ਟ ਕਰਦਾ ਹੈ ਕਿ ਬੇਕਾਰ ਵਸਤੂਆਂ ਨੂੰ ਹਟਾਉਣ ਦੀ ਜ਼ਰੂਰਤ ਹੈ। ਹਾਲਾਂਕਿ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਕਾਂਗਰਸ ਨੂੰ ਨਵਾਂ ਸੰਸਕਰਣ ਭੇਜਣਗੇ ਜੋ ਕਿ ਬਚਾਅ ਪ੍ਰਕਿਰਿਆ ਤਹਿਤ ਹਟਾਇਆ ਜਾਵੇਗਾ।"
ਦੱਸ ਦਈਏ ਕਿ ਇਸ ਤੋਂ ਪਹਿਲਾਂ ਟਰੰਪ ਨੇ ਕੋਰੋਨਾ ਰਾਹਤ ਫੰਡ 'ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਜ਼ਿਆਦਾਤਰ ਅਮਰੀਕੀਆਂ ਲਈ 600 ਡਾਲਰ ਦੀ ਸਹਾਇਤਾ ਕਾਫੀ ਨਹੀਂ ਹੈ ਤੇ ਉਨ੍ਹਾਂ ਨੇ ਸੰਸਦ ਨੂੰ ਇਸ ਰਾਸ਼ੀ ਨੂੰ ਵਧਾ ਕੇ 2 ਹਜ਼ਾਰ ਅਮਰੀਕੀ ਡਾਲਰ ਕਰਨ ਲਈ ਕਿਹਾ।
ਕਿਸਾਨ ਸੰਘਰਸ਼ ਦੀ ਹਮਾਇਤ 'ਚ ਬ੍ਰਿਸਬੇਨ ਵਿਖੇ ਧਰਨਾ ਪ੍ਰਦਰਸ਼ਨ (ਤਸਵੀਰਾਂ)
NEXT STORY